Rohit Sharma Controversy : ਰੋਹਿਤ ਸ਼ਰਮਾ ਬਹੁਤ ਮੋਟਾ ਖਿਡਾਰੀ..., ਕਾਂਗਰਸੀ ਆਗੂ ਦੇ ਬਿਆਨ ਨਾਲ ਭੜਕਿਆ ਵਿਵਾਦ, ਹਟਾਈ ਪੋਸਟ

Rohit Sharma Fat Controversy : ਵਿਵਾਦ ਭੜਕਣ 'ਤੇ ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਪੋਸਟ ਨੂੰ ਹਟਾ ਲਿਆ ਅਤੇ ਕਿਹਾ - ਇਹ ਕਿਸੇ ਖਿਡਾਰੀ ਦੀ ਫਿਟਨੈੱਸ ਨੂੰ ਲੈ ਕੇ ਆਮ ਟਵੀਟ ਸੀ। ਇਹ ਬਾਡੀ ਸ਼ੇਮਿੰਗ ਨਹੀਂ ਸੀ। ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਖਿਡਾਰੀ ਨੂੰ ਫਿੱਟ ਰਹਿਣਾ ਚਾਹੀਦਾ ਹੈ।

By  KRISHAN KUMAR SHARMA March 3rd 2025 08:21 PM -- Updated: March 3rd 2025 08:27 PM
Rohit Sharma Controversy : ਰੋਹਿਤ ਸ਼ਰਮਾ ਬਹੁਤ ਮੋਟਾ ਖਿਡਾਰੀ..., ਕਾਂਗਰਸੀ ਆਗੂ ਦੇ ਬਿਆਨ ਨਾਲ ਭੜਕਿਆ ਵਿਵਾਦ, ਹਟਾਈ ਪੋਸਟ

Rohit Sharma Fat Controversy : ਕਾਂਗਰਸ ਬੁਲਾਰੇ ਸ਼ਮਾ ਮੁਹੰਮਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਮੋਟਾ ਅਤੇ ਸਭ ਤੋਂ ਖਰਾਬ ਕਪਤਾਨ ਕਹਿ ਕੇ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਰੋਹਿਤ ਸ਼ਰਮਾ ਨੂੰ ਨਾ ਸਿਰਫ ਮੋਟਾ ਅਤੇ ਅਨਫਿਟ ਖਿਡਾਰੀ ਦੱਸਿਆ ਸਗੋਂ ਉਨ੍ਹਾਂ ਦੀ ਤੁਲਨਾ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਕਪਿਲ ਦੇਵ ਨਾਲ ਵੀ ਕੀਤੀ। ਗੱਲ ਇੱਥੇ ਹੀ ਖਤਮ ਨਹੀਂ ਹੋਈ। ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਸਨੇ ਰੋਹਿਤ ਸ਼ਰਮਾ ਬਾਰੇ ਜੋ ਵੀ ਮਹਿਸੂਸ ਕੀਤਾ, ਉਹ ਕਹਿ ਦਿੱਤਾ। ਇਹ ਲੋਕਤੰਤਰ ਹੈ ਅਤੇ ਮੈਨੂੰ ਬੋਲਣ ਦਾ ਅਧਿਕਾਰ ਹੈ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਉਸ ਦੀ ਟਿੱਪਣੀ 'ਤੇ, ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ - ਇਹ ਕਿਸੇ ਖਿਡਾਰੀ ਦੀ ਫਿਟਨੈੱਸ ਨੂੰ ਲੈ ਕੇ ਆਮ ਟਵੀਟ ਸੀ। ਇਹ ਬਾਡੀ ਸ਼ੇਮਿੰਗ ਨਹੀਂ ਸੀ। ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਖਿਡਾਰੀ ਨੂੰ ਫਿੱਟ ਰਹਿਣਾ ਚਾਹੀਦਾ ਹੈ ਅਤੇ ਮੈਂ ਸੋਚਿਆ ਕਿ ਉਸ ਦਾ ਭਾਰ ਥੋੜ੍ਹਾ ਜ਼ਿਆਦਾ ਹੈ, ਇਸ ਲਈ ਮੈਂ ਇਸ ਬਾਰੇ ਟਵੀਟ ਕੀਤਾ।


ਕਾਂਗਰਸੀ ਲੀਡਰ ਨੇ ਅੱਗੇ ਕਿਹਾ- ਮੇਰੇ 'ਤੇ ਬਿਨਾਂ ਕਿਸੇ ਕਾਰਨ (ਸੋਸ਼ਲ ਮੀਡੀਆ ਪੋਸਟਾਂ 'ਤੇ ਟਿੱਪਣੀਆਂ) ਹਮਲਾ ਕੀਤਾ ਗਿਆ। ਜਦੋਂ ਮੈਂ ਉਸ ਦੀ ਤੁਲਨਾ ਪਿਛਲੇ ਕਪਤਾਨਾਂ ਨਾਲ ਕੀਤੀ ਤਾਂ ਮੈਂ ਬਿਆਨ ਦਿੱਤਾ। ਮੇਰਾ ਹੱਕ ਹੈ। ਕਹਿਣ ਵਿੱਚ ਕੀ ਗਲਤ ਹੈ? ਇਹ ਲੋਕਤੰਤਰ ਹੈ।

ਇਹ ਸਾਰਾ ਮਾਮਲਾ ਇੱਕ ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਸ਼ਮਾ ਨੇ ਰੋਹਿਤ ਸ਼ਰਮਾ ਨੂੰ ਇੱਕ ਖਿਡਾਰੀ ਦੇ ਤੌਰ 'ਤੇ ਅਨਫਿਟ ਅਤੇ ਕਪਤਾਨ ਦੇ ਤੌਰ 'ਤੇ ਬੇਅਸਰ ਕਿਹਾ ਸੀ। ਇਸ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ।

ਬੀਸੀਸੀਆਈ ਨੇ ਸ਼ਮਾ ਦੇ ਬਿਆਨ ਦੀ ਆਲੋਚਨਾ ਕੀਤੀ

ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀ ਇਸ ਪੂਰੇ ਮਾਮਲੇ 'ਚ ਐਂਟਰੀ ਕਰ ਦਿੱਤੀ ਹੈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਸ਼ਮਾ ਮੁਹੰਮਦ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਏਐਨਆਈ ਨਾਲ ਗੱਲ ਕਰਦੇ ਹੋਏ, ਸੈਕੀਆ ਨੇ ਕਿਹਾ, 'ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਕਪਤਾਨ 'ਤੇ ਅਜਿਹੀ ਟਿੱਪਣੀ ਇੱਕ ਅਜਿਹੇ ਵਿਅਕਤੀ ਤੋਂ ਆਈ ਹੈ ਜੋ ਇੱਕ ਜ਼ਿੰਮੇਵਾਰ ਅਹੁਦੇ 'ਤੇ ਹੈ। ਵਰਤਮਾਨ ਵਿੱਚ, ਭਾਰਤ ਇੱਕ ICC ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਟੀਮ ਸੈਮੀਫਾਈਨਲ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ।

Related Post