ਚੈਕਿੰਗ ਦੌਰਾਨ ਵਿਦਿਆਰਥੀਆਂ ਦੇ ਬੈਗ 'ਚੋਂ ਨਿਕਲੀਆਂ ਗਰਭ ਨਿਰੋਧਕ ਗੋਲੀਆਂ, ਸ਼ਰਾਬ, ਸਿਗਰੇਟ ਤੇ ਹੋਰ ਸਮੱਗਰੀ!

By  Jasmeet Singh November 30th 2022 03:54 PM

ਬੰਗਲੁਰੂ, 30 ਨਵੰਬਰ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਸਕੂਲਾਂ 'ਚ ਵਿਦਿਆਰਥੀਆਂ ਦਾ ਅਜਿਹਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਅਧਿਆਪਕ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਦਰਅਸਲ ਸਕੂਲਾਂ 'ਚ ਮੋਬਾਈਲ ਫੋਨ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਦੇ ਖਦਸ਼ੇ ਦਰਮਿਆਨ ਜਦੋਂ ਚੈਕਿੰਗ ਕੀਤੀ ਗਈ ਤਾਂ 8ਵੀਂ, 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੈਗ 'ਚੋਂ ਅਜਿਹੀਆਂ ਚੀਜ਼ਾਂ ਨਿਕਲੀਆਂ ਕਿ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ: ਬੁਆਏਫ੍ਰੈਂਡ ਦੇ ਚੱਕਰ 'ਚ 5 ਕੁੜੀਆਂ ਨੇ ਮਿਲ ਕੇ ਕੁੱਟੀ ਇੱਕ ਕੁੜੀ, ਵੀਡੀਓ ਵਾਇਰਲ

ਦੱਖਣ ਭਾਰਤ ਦੇ ਇੱਕ ਸਥਾਨਿਕ ਮੀਡੀਆ ਅਦਾਰੇ ਮੁਤਾਬਕ ਕਈ ਵਿਦਿਆਰਥੀਆਂ ਦੇ ਬੈਗ 'ਚ ਮੋਬਾਇਲ, ਕੰਡੋਮ, ਗਰਭ ਨਿਰੋਧਕ ਗੋਲੀਆਂ, ਲਾਈਟਰ, ਸਿਗਰੇਟ, ਵ੍ਹਾਈਟਨਰ ਅਤੇ ਜ਼ਿਆਦਾ ਮਾਤਰਾ 'ਚ ਨਕਦੀ ਤੋਂ ਇਲਾਵਾ ਕਈ ਹੋਰ ਸਾਮਾਨ ਵੀ ਮਿਲਿਆ ਹੈ। ਦਰਅਸਲ ਕੁਝ ਸਕੂਲਾਂ ਨੇ ਕਲਾਸ ਵਿੱਚ ਮੋਬਾਈਲ ਫੋਨ ਲਿਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਦਿਆਰਥੀਆਂ ਦੇ ਬੈਗ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਦੌਰਾਨ ਇਹ ਹੈਰਾਨੀਜਨਕ ਗੱਲਾਂ ਦੇਖਣ ਨੂੰ ਮਿਲੀਆਂ। ਕਰਨਾਟਕ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਐਸੋਸੀਏਟਿਡ ਮੈਨੇਜਮੈਂਟ (KAMS) ਦੁਆਰਾ ਸਕੂਲਾਂ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਸੀ।

ਕੁਝ ਸਕੂਲਾਂ ਨੇ ਫਿਰ ਮਾਪਿਆਂ ਨਾਲ ਵਿਸ਼ੇਸ਼ ਮੀਟਿੰਗਾਂ ਰੱਖੀਆਂ। ਇਸ ਦੌਰਾਨ ਨਗਰਭਵੀ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਵੀ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਸਥਿਤੀ ਨੂੰ ਸਾਵਧਾਨੀ ਨਾਲ ਸੰਭਾਲਣ ਲਈ, ਸਕੂਲਾਂ ਨੇ ਮਾਪਿਆਂ ਨੂੰ ਨੋਟਿਸ ਜਾਰੀ ਕੀਤੇ ਅਤੇ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੀ ਬਜਾਏ, ਕਾਉਂਸਲਿੰਗ ਦੀ ਸਿਫਾਰਸ਼ ਕੀਤੀ। 

ਇਹ ਵੀ ਪੜ੍ਹੋ: ਆਪਣੇ ਬੱਚੇ ਨੂੰ ਲੈ ਕੇ ਟਰੈਫਿਕ ਸਿਗਨਲ 'ਤੇ ਡਿਊਟੀ ਨਿਭਾਉਂਦੀ ਮਹਿਲਾ ਕਾਂਸਟੇਬਲ ਦੀ ਵੀਡੀਓ ਵਾਇਰਲ

ਇੱਕ ਹੋਰ ਪ੍ਰਿੰਸੀਪਲ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਦੇ ਬੈਗ ਵਿੱਚੋਂ ਇੱਕ ਕੰਡੋਮ ਮਿਲਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਸਹਿਪਾਠੀਆਂ ਜਾਂ ਪ੍ਰਾਈਵੇਟ ਟਿਊਸ਼ਨ ਵਾਲਿਆਂ ਨੂੰ ਦੋਸ਼ੀ ਠਹਿਰਾਇਆ। KAMS ਦੇ ਜਨਰਲ ਸਕੱਤਰ ਡੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ 80 ਫੀਸਦੀ ਸਕੂਲਾਂ ਵਿੱਚ ਬੈਂਕ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਦਿਆਰਥੀ ਦੇ ਬੈਗ ਵਿੱਚੋਂ ਆਈ-ਪਿੱਲ ਦੀ ਗੋਲੀ ਮਿਲੀ ਹੈ। ਇਸ ਦੇ ਨਾਲ ਹੀ ਪਾਣੀ ਦੀਆਂ ਬੋਤਲਾਂ ਵਿੱਚ ਸ਼ਰਾਬ ਵੀ ਪਾਈ ਗਈ ਸੀ। ਹਾਲਾਂਕਿ ਸਕੂਲਾਂ ਨੇ ਹੁਣ ਇਨ੍ਹਾਂ ਬੱਚਿਆਂ ਲਈ ਕਾਊਂਸਲਿੰਗ ਦੀ ਸਿਫਾਰਿਸ਼ ਕੀਤੀ ਹੈ।

Related Post