PTC News
Search
🔍 Search

ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ

ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ’ਤੇ ਉੱਠੇ ਸਵਾਲ

By  Jaswinder Kaur November 2nd 2026 06:51 PM

ਇਹ ਵੀ ਪੜ੍ਹੋ : 

ਇਹ ਵੀ ਜਰੂਰ ਦੇਖੋ :



ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ

Dead lizard found in pickle box :  ਅੰਮ੍ਰਿਤਸਰ ਦੇ ਰਾਮਬਾਗ ਨੇੜੇ ਸਬਜ਼ੀ ਮੰਡੀ ਤੋਂ ਖਰੀਦੇ ਅਚਾਰ ਦੇ ਡੱਬੇ ਵਿੱਚੋਂ ਕਥਿਤ ਤੌਰ 'ਤੇ ਇੱਕ ਮਰੀ ਹੋਈ ਕਿਰਲੀ ਮਿਲੀ ਹੈ। ਪਿੰਡ ਖਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਨੇ ਇੱਕ ਕਿਲੋਗ੍ਰਾਮ ਆਚਾਰ ਖਰੀਦਿਆ ਸੀ। ਘਰ ਪਹੁੰਚ ਕੇ ਜਦੋਂ ਉਨ੍ਹਾਂ ਨੇ ਪਰਿਵਾਰ ਨਾਲ ਅਚਾਰ ਖਾਣ ਲਈ ਡੱਬਾ ਖੋਲ੍ਹਿਆ, ਤਾਂ ਉਸ ਵਿੱਚ ਇੱਕ ਮਰੀ ਹੋਈ ਕਿਰਲੀ ਦਿਖਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਤਰਕਸ਼ੀਲ ਸੁਸਾਇਟੀ' ਦੀ ਮਦਦ ਨਾਲ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਪਰਿਵਾਰ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਟਲ਼ ਗਿਆ ਕਿਉਂਕਿ ਜੇਕਰ ਪਰਿਵਾਰ ਵੱਲੋਂ ਬਿਨਾਂ ਦੇਖੇ ਆਚਾਰ ਖਾ ਲਿਆ ਜਾਂਦਾ ਤਾਂ ਵੱਡੀ ਅਣਹੋਣੀ ਵਾਪਰ ਜਾਣੀ ਸੀ। ਇਸ ਨਾਲ ਸਿਹਤ ਵਿਭਾਗ ਦੀ ਕਾਰਵਾਈ 'ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਬਜ਼ਾਰ 'ਚੋਂ ਮਹਿੰਗੇ ਭਾਅ  ਦੀਆਂ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਦੇ ਹਨ ਪਰ ਇਸ ਤਰ੍ਹਾਂ ਦੀਆਂ ਲਾਪਰਵਾਹੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਸਵਾਲਾਂ ਦੇ ਘੇਰੇ 'ਚ ਘਿਰਦੀ ਨਜ਼ਰ ਆਉਂਦੀ ਹੈ। 

ਇਹ ਵੀ ਪੜ੍ਹੋ : 

'ਜੇ ਕਿਸਾਨੀ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਦੀ ਸਰਕਾਰ ਲਿਆਓ...'; BKU ਕਾਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਮਰਥਨ

ਚਰਨ ਸਿੰਘ ਨੇ ਦੱਸਿਆ ਕਿ ਉਹ 28 ਅਕਤੂਬਰ ਨੂੰ ਪਰਿਵਾਰਕ ਕੰਮ ਲਈ ਅੰਮ੍ਰਿਤਸਰ ਆਏ ਸਨ। ਵਾਪਸੀ ਵੇਲੇ ਉਨ੍ਹਾਂ ਨੇ ਰਾਮਬਾਗ ਨੇੜੇ ਸਬਜ਼ੀ ਮੰਡੀ ਦੀ ਇੱਕ ਦੁਕਾਨ ਤੋਂ ਇੱਕ ਕਿਲੋਗ੍ਰਾਮ ਆਚਾਰ ਖਰੀਦਿਆ। ਘਰ ਪਹੁੰਚ ਕੇ ਡੱਬੇ ਵਿੱਚ ਮਰੀ ਹੋਈ ਕਿਰਲੀ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ 'ਤੇ ਖੁੱਲ੍ਹੇ ਡਰੰਮਾਂ ਵਿੱਚੋਂ ਅਚਾਰ ਵੇਚਿਆ ਜਾ ਰਿਹਾ ਹੈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਹਨ। ਜੇਕਰ ਕਿਸੇ ਨੇ ਅਣਜਾਣੇ ਵਿੱਚ ਇਹ ਅਚਾਰ ਖਾ ਲਿਆ ਹੁੰਦਾ, ਤਾਂ ਇਹ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਸੀ।

ਉਨ੍ਹਾਂ ਮੰਗ ਕੀਤੀ ਹੈ ਕਿ ਖੁਰਾਕ ਸੁਰੱਖਿਆ ਵਿਭਾਗ ਇਸ ਮਾਮਲੇ ਦੀ ਜਾਂਚ ਕਰੇ ਅਤੇ ਦੁਕਾਨਦਾਰ ਵਿਰੁੱਧ ਕਾਰਵਾਈ ਕਰੇ। ਉਨ੍ਹਾਂ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਦੌਰਾਨ ਸਫਾਈ ਅਤੇ ਗੁਣਵੱਤਾ ਦੇ ਮਿਆਰਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਜਿਵੇਂ ਹੀ ਦੁਕਾਨ ਦਾ ਪੂਰਾ ਪਤਾ ਮਿਲ ਜਾਵੇਗਾ, ਵਿਭਾਗੀ ਟੀਮ ਜਾਂਚ ਲਈ ਭੇਜੀ ਜਾਵੇਗੀ। ਦੁਕਾਨ 'ਤੇ ਰੱਖੇ ਆਚਾਰ ਦੇ ਨਮੂਨੇ ਲਏ ਜਾਣਗੇ ਅਤੇ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ। ਜੇਕਰ ਆਚਾਰ ਅਸੁਰੱਖਿਅਤ ਪਾਇਆ ਜਾਂਦਾ ਹੈ ਜਾਂ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ, ਤਾਂ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਰਟੌਲ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਖੁਰਾਕ ਸੁਰੱਖਿਆ ਵਿਭਾਗ ਦੀਆਂ ਪੰਜ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਹਾਲ ਹੀ ਵਿੱਚ, ਜਾਂਚ ਲਈ ਖੋਆ, ਪਨੀਰ ਅਤੇ ਵੱਖ-ਵੱਖ ਮਿਠਾਈਆਂ ਦੇ ਨਮੂਨੇ ਵੀ ਲਏ ਗਏ ਹਨ। ਇਨ੍ਹਾਂ ਵਿੱਚੋਂ ਕੁਝ ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ, ਜਦਕਿ ਕੁਝ ਹੋਰ ਅਸੁਰੱਖਿਅਤ ਪਾਏ ਗਏ। ਵਿਭਾਗ ਇਨ੍ਹਾਂ ਮਾਮਲਿਆਂ ਵਿੱਚ ਬਣਦੀ ਕਾਰਵਾਈ ਕਰ ਰਿਹਾ ਹੈ।

ਡਾ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਵੇਲੇ ਉਨ੍ਹਾਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਖਪਤਕਾਰਾਂ ਨੂੰ ਅਜਿਹੀਆਂ ਮਿਠਾਈਆਂ ਖਰੀਦਣ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਦੇ ਰੰਗ ਬਹੁਤ ਜ਼ਿਆਦਾ ਗੂੜ੍ਹੇ/ਚਮਕੀਲੇ ਹੋਣ ਜਾਂ ਜਿਨ੍ਹਾਂ ਦੀ ਕੀਮਤ ਆਮ ਬਾਜ਼ਾਰ ਭਾਅ ਨਾਲੋਂ ਕਾਫ਼ੀ ਘੱਟ ਹੋਵੇ।

Related Post