Mon, Nov 2, 2026
Whatsapp

ਲੱਖਾ ਸਿਧਾਣਾ ਨੂੰ ਜੇਲ੍ਹ 'ਚ ਆਇਆ Heart Attack ! ਲੱਖਾ ਸਿਧਾਣਾ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਤੇ ਹਰਜੋਤ ਸਿੰਘ ਮਾਨ ਨੇ ਦਿੱਤੀ ਜਾਣਕਾਰੀ

ਡਾਕਟਰੀ ਸਹਾਇਤਾ ਦੀ ਤੁਰੰਤ ਲੋੜ ਦੀ ਕੀਤੀ ਗਈ ਮੰਗ

Reported by:  PTC News Desk  Edited by:  Jaswinder Kaur -- November 02nd 2026 08:54 PM
ਲੱਖਾ ਸਿਧਾਣਾ ਨੂੰ ਜੇਲ੍ਹ 'ਚ ਆਇਆ Heart Attack ! ਲੱਖਾ ਸਿਧਾਣਾ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਤੇ ਹਰਜੋਤ ਸਿੰਘ ਮਾਨ ਨੇ ਦਿੱਤੀ ਜਾਣਕਾਰੀ

ਲੱਖਾ ਸਿਧਾਣਾ ਨੂੰ ਜੇਲ੍ਹ 'ਚ ਆਇਆ Heart Attack ! ਲੱਖਾ ਸਿਧਾਣਾ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਤੇ ਹਰਜੋਤ ਸਿੰਘ ਮਾਨ ਨੇ ਦਿੱਤੀ ਜਾਣਕਾਰੀ

Lakha Sidhana Suffers Heart Attack in Jail :  ਮਾਨਸਾ ਵਿੱਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਧਰਨੇ ਵਾਲੀ ਥਾਂ ’ਤੇ ਲਿਜਾਣ ਦੌਰਾਨ ਹੋਏ ਵਿਵਾਦ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਕਿਸਾਨ ਆਗੂ ਅਤੇ ਵਾਰਿਸ ਪੰਜਾਬ ਦੇ ਕਾਰਕੁਨ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਕਿ ਲੱਖਾ ਸਿਧਾਣਾ ਨੂੰ ਜੇਲ੍ਹ 'ਚ ਮਾਈਨਰ ਹਾਰਟ ਅਟੈਕ ਦੀ ਸ਼ਿਕਾਇਤ ਹੋਈ। ਇਹ ਜਾਣਕਾਰੀ ਲੱਖਾ ਸਿਧਾਣਾ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਤੇ ਹਰਜੋਤ ਸਿੰਘ ਮਾਨ ਵਲੋਂ ਅਦਾਲਤ ਨੂੰ ਦਿੱਤੀ ਗਈ। ਦੱਸ ਦੇਈਏ ਕਿ ਅੱਜ ਲੱਖਾ ਸਿਧਾਣਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਸਦੇ ਵਕੀਲਾਂ ਅਨੁਸਾਰ ਲੱਖਾ ਸਿਧਾਣਾ ਨੇ ਜੇਲ੍ਹ 'ਚ ਕਈ ਵਾਰ ਛਾਤੀ 'ਚ ਦਰਦ ਦੀ ਸ਼ਿਕਾਇਤ ਵੀ ਕੀਤੀ ਹੈ। 

ਇਸ ਦੌਰਾਨ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਦਾ 10 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ। ਪੁਲੀਸ ਨੇ ਦਲੀਲ ਦਿੱਤੀ ਕਿ ਲੱਖਾ ਸਿਧਾਣਾ ਦਾ ਮੋਬਾਈਲ ਫ਼ੋਨ ਬਰਾਮਦ ਕਰਵਾਉਣਾ ਹੈ। ਹਾਲਾਂਕਿ, ਅਦਾਲਤ ਨੇ ਪੁਲੀਸ ਦੀ ਮੰਗ ਮਨਜ਼ੂਰ ਨਹੀਂ ਕੀਤੀ ਅਤੇ ਦੋਵਾਂ ਨੂੰ ਸਿਰਫ਼ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : 

ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ

ਜ਼ਿਕਰਯੋਗ ਹੈ ਕਿ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਇਨਸਾਫ਼ ਮੋਰਚੇ ’ਤੇ ਲਿਜਾਣ ਦੌਰਾਨ ਵਿਵਾਦ ਸਬੰਧੀ ਦਰਜ ਮਾਮਲੇ ’ਚ ਲੱਖਾ ਸਿਧਾਣਾ ਅਤੇ ਮੋਹਣਜੀਤ ਸਿੰਘ ਸ਼ੇਰੋਂ ਨੂੰ ਅਦਾਲਤ ਨੇ ਅੱਜ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਪੁਲੀਸ ਅਨੁਸਾਰ ਦਲਜੀਤ ਸਿੰਘ ਦੀ ਲਾਸ਼ ਇਨਸਾਫ਼ ਮੋੋਰਚੇ ’ਤੇ ਲਿਜਾਣ ਕਾਰਨ ਹੋਏ ਵਿਵਾਦ ਦੌਰਾਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਸਨ। ਇਸ ਸਬੰਧੀ ਇਰਾਦਾ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਅਧੀਨ ਕਰੀਬ 40 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK