ਰੋਜ਼ੀ ਰੋਟੀ ਕਮਾਉਣ ਲਈ ਹਾਂਗਕਾਂਗ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ’ਚ ਪਰਿਵਾਰ

By  Aarti January 16th 2024 06:01 PM

Punjabi Youth Died: ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ ਅਤੇ ਜਾ ਵੀ ਰਹੇ ਹਨ। ਪਰ ਇਸ ਵਿਚਾਲੇ ਵਿਦੇਸ਼ੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਵੀ ਖਬਰਾਂ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਂਗ-ਕਾਂਗ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। 

ਦੱਸ ਦਈਏ ਕਿ ਮ੍ਰਿਤਕ ਬਟਾਲਾ ਦੇ ਨਜ਼ਦੀਕੀ ਕਸਬਾ ਵਡਾਲਾ ਬਾਂਗਰ ਦਾ ਰਹਿਣ ਵਾਲਾ ਹੈ ਜਿਸ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ ਜੋ ਕਿ 30 ਸਾਲ ਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਨਿਰਮਲ ਸਿੰਘ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ। ਪਿਛਲੇ 5 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ। 

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸ ਦੇ ਦੋਸਤਾਂ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫ਼ਿਕਰ ਵਾਲੀ ਕੋਈ ਗੱਲ ਨਹੀਂ ਅਸੀ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਹੋਸ ਵਿੱਚ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਗੱਲ ਹੋਈ ਸੀ। ਜਿਸ ’ਚ ਉਨ੍ਹਾਂ ਦੇ ਪੁੱਤ ਨੇ ਖੁਦ ਨੂੰ ਠੀਕ ਦੱਸਿਆ ਸੀ। ਪਰ ਬੱਦਕਿਸਮਤੀ ਸਾਡੀ ਕਿ ਉਨ੍ਹਾਂ ਨੂੰ ਉਸ ਦੇ ਦੋਸਤਾਂ ਦਾ ਐਤਵਾਰ ਨੂੰ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਹਸਪਤਾਲ ’ਚ ਜੇਰੇ ਇਲਾਜ ਹੀ ਮੌਤ ਹੋ ਗਈ ਹੈ ਇਹ ਸੁੱਣ ਕੇ ਦੁੱਖਾਂ ਦਾ ਪਹਾੜ ਸਾਡੇ ’ਤੇ ਡਿੱਗ ਪਿਆ। 

ਦੱਸ ਦਈਏ ਕਿ ਇਸ ਦੁੱਖ ਦੀ ਘੜੀ ਚ ਪਿੰਡ ਤੇ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਪਰਿਵਾਰ ਨਾਲ ਦੁੱਖ ਸਾਝਾ ਕਰਨ ਪਹੁੰਚੀਆਂ। ਪਰਿਵਾਰ ਨੇ ਪ੍ਰਸ਼ਾਸਨ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਪੁੱਤਰ ਦੀ ਲਾਸ਼ ਪਿੰਡ ਮੰਗਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਇਸ ਦੁੱਖਦਾਈ ਖ਼ਬਰ ਨਾਲ ਪਿੰਡ ਤੇ ਇਲਾਕੇ ਚ ਸੋਗ ਦੀ ਲੈਹਰ ਫੈਲ ਗਈ ਹੈ। 

ਇਹ ਵੀ ਪੜ੍ਹੋ: ED ਨੇ ਗੁਪਤ ਤਰੀਕੇ ਨਾਲ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ ਰਿਮਾਂਡ

Related Post