Delhi Airport flight cancellations : ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਦਿੱਲੀ ਹਵਾਈ ਅੱਡੇ ’ਤੇ 66 ਉਡਾਣਾਂ ਰੱਦ , ਯਾਤਰੀ ਪ੍ਰੇਸ਼ਾਨ
Delhi Airport flight cancellations : ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ, ਜਿਸ ਕਾਰਨ ਅੱਜ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ (Low Visibility) ਕਰਕੇ ਵੱਖ-ਵੱਖ ਏਅਰਲਾਈਨਾਂ ਵੱਲੋਂ 66 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਹੋਈਆਂ 66 ਉਡਾਣਾਂ ਵਿੱਚੋਂ 32 ਆਉਣ ਵਾਲੀਆਂ (Arrivals) ਅਤੇ 34 ਜਾਣ ਵਾਲੀਆਂ (Departures) ਸਨ।

ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇਸ ਵਾਰ 10 ਦਸੰਬਰ ਤੋਂ 10 ਫਰਵਰੀ ਤੱਕ ਦੇ ਸਮੇਂ ਨੂੰ ਅਧਿਕਾਰਤ ‘ਫੌਗ ਵਿੰਡੋ’ (Fog Window) ਐਲਾਨਿਆ ਹੈ। ਧੁੰਦ ਦੌਰਾਨ ਉਡਾਣਾਂ ਨੂੰ ਸੁਚਾਰੂ ਰੱਖਣ ਲਈ ਏਅਰਲਾਈਨਾਂ ਲਈ ਅਜਿਹੇ ਪਾਇਲਟਾਂ ਦੀ ਡਿਊਟੀ ਲਗਾਉਣੀ ਲਾਜ਼ਮੀ ਹੈ ,ਜੋ ਘੱਟ ਵਿਜ਼ੀਬਿਲਟੀ ਵਿੱਚ ਜਹਾਜ਼ ਉਡਾਉਣ ਦੀ ਸਿਖਲਾਈ ਪ੍ਰਾਪਤ ਹਨ।
ਇਨ੍ਹਾਂ ਨਿਯਮਾਂ ਅਨੁਸਾਰ ਧੁੰਦ ਵਿੱਚ ਸੁਰੱਖਿਅਤ ਲੈਂਡਿੰਗ ਲਈ ਜਹਾਜ਼ਾਂ ਦਾ CAT-IIIB ਤਕਨੀਕ ਨਾਲ ਲੈਸ ਹੋਣਾ ਜ਼ਰੂਰੀ ਹੈ। ਜਿਸ ਵਿੱਚ ਸ਼੍ਰੇਣੀ-3A ਜਹਾਜ਼ਾਂ ਨੂੰ 200 ਮੀਟਰ ਦੀ ਵਿਜ਼ੀਬਿਲਟੀ ਵਿੱਚ ਲੈਂਡ ਕਰਨ ਦੀ ਇਜਾਜ਼ਤ ਦਿੰਦੀ ਹੈ। ਜਦੋਂ ਕਿ ਸ਼੍ਰੇਣੀ-3B ਇਹ ਬੇਹੱਦ ਆਧੁਨਿਕ ਸਿਸਟਮ ਹੈ, ਜੋ 50 ਮੀਟਰ ਤੋਂ ਵੀ ਘੱਟ ਵਿਜ਼ੀਬਿਲਟੀ ਵਿੱਚ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿੱਚ ਮਦਦ ਕਰਦਾ ਹੈ।
ਦਿੱਲੀ 'ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ 'ਕੋਲਡ ਡੇਅ' ਵਰਗੀਆਂ ਸਥਿਤੀਆਂ ਬਣੀਆਂ ਰਹੀਆਂ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਫਦਰਜੰਗ 'ਚ ਘੱਟੋ-ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਰਿਹਾ, ਜਦਕਿ ਪਾਲਮ ਅਤੇ ਲੋਧੀ ਰੋਡ 'ਚ 9 ਡਿਗਰੀ, ਰਿਜ 'ਚ 8.7 ਡਿਗਰੀ ਅਤੇ ਆਇਆ ਨਗਰ 'ਚ ਇਹ ਸਭ ਤੋਂ ਘੱਟ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।