Delhi News : AAP ਨੂੰ ਇੱਕ ਹੋਰ ਝਟਕਾ, ਪਾਰਟੀ ਦੀ ਇਕਲੌਤੀ ਟਰਾਂਸਜੈਂਡਰ ਕੌਂਸਲਰ ਨੇ ਦਿੱਤਾ ਅਸਤੀਫਾ, ਨਵੀਂ ਪਾਰਟੀ ਵਿੱਚ ਸ਼ਾਮਲ

Delhi News : ਦਿੱਲੀ ਨਗਰ ਨਿਗਮ (MCD) 'ਚ ਕੌਂਸਲਰ ਬੌਬੀ ਕਿੰਨਰ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫਾ ਦੇ ਦਿੱਤਾ ਅਤੇ ਨਵੀਂ ਬਣੀ ਇੰਦਰਪ੍ਰਸਥ ਵਿਕਾਸ ਪਾਰਟੀ ਵਿੱਚ ਸ਼ਾਮਲ ਹੋ ਗਈ। ਬੌਬੀ ਕਿੰਨਰ 'ਆਪ' ਛੱਡ ਕੇ ਨਵੀਂ ਬਣੀ ਪਾਰਟੀ ਇੰਦਰਪ੍ਰਸਥ ਵਿਕਾਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ 16ਵੇਂ ਕੌਂਸਲਰ ਬਣ ਗਈ ਹੈ

By  Shanker Badra May 20th 2025 09:21 PM

 Delhi News : ਦਿੱਲੀ ਨਗਰ ਨਿਗਮ (MCD) 'ਚ ਕੌਂਸਲਰ ਬੌਬੀ ਕਿੰਨਰ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫਾ ਦੇ ਦਿੱਤਾ ਅਤੇ ਨਵੀਂ ਬਣੀ ਇੰਦਰਪ੍ਰਸਥ ਵਿਕਾਸ ਪਾਰਟੀ ਵਿੱਚ ਸ਼ਾਮਲ ਹੋ ਗਈ। ਬੌਬੀ ਕਿੰਨਰ 'ਆਪ' ਛੱਡ ਕੇ ਨਵੀਂ ਬਣੀ ਪਾਰਟੀ ਇੰਦਰਪ੍ਰਸਥ ਵਿਕਾਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ 16ਵੇਂ ਕੌਂਸਲਰ ਬਣ ਗਈ ਹੈ। ਉਹ ਸੁਲਤਾਨਪੁਰ ਮਜ਼ਾਰਾ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 43 ਤੋਂ ਕੌਂਸਲਰ ਹਨ। ਐਮਸੀਡੀ ਵਿੱਚ 'ਆਪ' ਨੂੰ ਝਟਕਾ ਦਿੰਦੇ ਹੋਏ 15 ਕੌਂਸਲਰਾਂ ਨੇ ਸ਼ਨੀਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇੰਦਰਪ੍ਰਸਥ ਵਿਕਾਸ ਪਾਰਟੀ (IVP) ਦੇ ਗਠਨ ਦਾ ਐਲਾਨ ਕੀਤਾ ਸੀ।

 ਸ਼ਨੀਵਾਰ ਨੂੰ 15 ਕੌਂਸਲਰਾਂ ਨੇ ਦਿੱਤਾ ਸੀ ਅਸਤੀਫ਼ਾ  

ਬੌਬੀ ਕਿੰਨਰ AAP ਦੀ 16ਵੀਂ ਅਜਿਹੀ ਕੌਂਸਲਰ ਬਣੀ ਹੈ ,ਜਿਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਛੱਡੀ ਹੈ। ਇਸ ਤੋਂ ਪਹਿਲਾਂ 15 ਕੌਂਸਲਰਾਂ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਸੀ ਅਤੇ ਇੰਦਰਪ੍ਰਸਥ ਵਿਕਾਸ ਪਾਰਟੀ (IVP) ਦੇ ਗਠਨ ਦਾ ਐਲਾਨ ਕੀਤਾ ਸੀ। ਇਨ੍ਹਾਂ ਸਾਰੇ ਆਗੂਆਂ ਨੇ ਪਾਰਟੀ 'ਤੇ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਅਤੇ ਅਸਫਲਤਾ ਦਾ ਆਰੋਪ ਲਗਾਇਆ ਹੈ।

ਵਿਕਾਸ ਕਾਰਜ ਨਹੀਂ ਹੋ ਰਹੇ

ਮੀਡੀਆ ਨਾਲ ਗੱਲ ਕਰਦਿਆਂ ਬੌਬੀ ਕਿੰਨਰ ਨੇ ਕਿਹਾ, 'ਲੋਕ ਬਹੁਤ ਦੁਖੀ ਹਨ ਕਿਉਂਕਿ ਇਲਾਕੇ ਵਿੱਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ ਹੈ। ਪਾਰਟੀ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਸਦਨ ਕੰਮ ਨਹੀਂ ਕਰਦਾ ਅਤੇ ਮੁੱਦਿਆਂ 'ਤੇ ਚਰਚਾ ਨਹੀਂ ਹੁੰਦੀ ਤਾਂ ਕੰਮ ਕਿਵੇਂ ਹੋਵੇਗਾ? ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਨਹੀਂ ਮਿਲਦਾ ਅਤੇ ਸਦਨ ਦੀ ਕਾਰਵਾਈ ਕਈ ਵਾਰ ਸਿਰਫ਼ ਪੰਜ ਮਿੰਟਾਂ ਵਿੱਚ ਹੀ ਖਤਮ ਹੋ ਜਾਂਦੀ ਹੈ। ਬੌਬੀ ਨੇ ਇਹ ਵੀ ਕਿਹਾ ਕਿ ਉਸਨੇ ਪਾਰਟੀ ਇਸ ਲਈ ਛੱਡੀ ਤਾਂ ਜੋ ਉਹ ਸੱਚਮੁੱਚ ਲੋਕਾਂ ਲਈ ਕੰਮ ਕਰ ਸਕੇ।

'ਸਾਡਾ ਉਦੇਸ਼ ਰਾਜਨੀਤੀ ਨਹੀਂ, ਸਗੋਂ ਜਨਤਕ ਸੇਵਾ ਹੈ'

ਉਨ੍ਹਾਂ ਕਿਹਾ, 'ਨਵੀਂ ਬਣੀ ਇੰਦਰਪ੍ਰਸਥ ਵਿਕਾਸ ਪਾਰਟੀ ਦੇ ਸੀਨੀਅਰ ਆਗੂ ਮੁਕੇਸ਼ ਗੋਇਲ ਨੇ ਕਿਹਾ ਕਿ ਸਾਰੇ ਆਗੂਆਂ ਕੋਲ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਸੀ ਪਰ ਉਨ੍ਹਾਂ ਨੇ ਜਨਤਾ ਦੇ ਹਿੱਤ ਵਿੱਚ ਇੱਕ ਨਵਾਂ ਪਲੇਟਫਾਰਮ ਬਣਾਉਣਾ ਬਿਹਤਰ ਸਮਝਿਆ।' 'ਸਾਡਾ ਉਦੇਸ਼ ਰਾਜਨੀਤੀ ਨਹੀਂ ਸਗੋਂ ਜਨਤਕ ਸੇਵਾ ਹੈ।'

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 25 ਅਪ੍ਰੈਲ ਨੂੰ ਹੋਈਆਂ ਮੇਅਰ ਚੋਣਾਂ ਵਿੱਚ ਭਾਜਪਾ ਦੇ ਰਾਜਾ ਇਕਬਾਲ ਸਿੰਘ ਦਿੱਲੀ ਦੇ ਨਵੇਂ ਮੇਅਰ ਬਣੇ, ਜਿਸ ਕਾਰਨ ਭਾਜਪਾ ਦੋ ਸਾਲਾਂ ਬਾਅਦ ਨਗਰ ਨਿਗਮ ਵਿੱਚ ਵਾਪਸ ਆਈ ਹੈ। 

 


 

 

 


 


 

 


 


  


 

Related Post