Batala News : DGP ਗੌਰਵ ਯਾਦਵ ਨੇ ਪੁਲਿਸ ਕਰਮਚਾਰੀ ਕੁਲਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ

Batala News : ਮਾਨਯੋਗ ਡੀ.ਜੀ.ਪੀ ਪੰਜਾਬ ਗੋਰਵ ਯਾਦਵ ਆਈ.ਪੀ ਐਸ ਵੱਲੋਂ ਬਟਾਲਾ ਫੇਰੀ ਦੌਰਾਨ ਬਟਾਲਾ ਪੁਲਿਸ ਦੇ ਹੋਣਹਾਰ ਪੁਲਿਸ ਕਰਮਚਾਰੀ ਹੋਲਦਾਰ ਕੁਲਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾ ਬਦਲੇ ਡੀ.ਜੀ.ਪੀ ਕਾਮਨਡੇਸਨ ਡਿਸਕ ਨਾਲ ਨਾਲ ਸਨਮਾਨਿਤ ਕੀਤਾ ਗਿਆ

By  Shanker Badra January 31st 2026 08:09 PM -- Updated: January 31st 2026 08:11 PM

Batala News : ਮਾਨਯੋਗ ਡੀ.ਜੀ.ਪੀ ਪੰਜਾਬ ਗੋਰਵ ਯਾਦਵ ਆਈ.ਪੀ ਐਸ ਵੱਲੋਂ ਬਟਾਲਾ ਫੇਰੀ ਦੌਰਾਨ ਬਟਾਲਾ ਪੁਲਿਸ ਦੇ ਹੋਣਹਾਰ ਪੁਲਿਸ ਕਰਮਚਾਰੀ ਹੋਲਦਾਰ ਕੁਲਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾ ਬਦਲੇ ਡੀ.ਜੀ.ਪੀ ਕਾਮਨਡੇਸਨ ਡਿਸਕ ਨਾਲ ਨਾਲ ਸਨਮਾਨਿਤ ਕੀਤਾ ਗਿਆ।

 ਹੋਲਦਾਰ ਕੁਲਵਿੰਦਰ ਸਿੰਘ ਕਰੀਬ ਪਿਛਲੇ ਇੱਕ ਸਾਲ ਤੋਂ ਸ਼ੋਸਲ ਮੀਡੀਆ ਸੈੱਲ ਐਸ.ਐਸ.ਪੀ ਦਫਤਰ ਬਟਾਲਾ ਵਿੱਚ ਸੇਵਾਵਾਂ ਨਿਭਾ ਰਹੇ ਹਨ। ਜਿਸਨੇ ਆਪਣੀ ਸ਼ੋਸਲ ਮੀਡੀਆ ਟੀਮ ਨਾਲ ਮਿੱਲ ਬਟਾਲਾ ਪੁਲਿਸ ਦੇ ਕੰਮਾਂ ਨੂੰ ਸ਼ੋਸਲ ਮੀਡੀਆ ਪੇਜਾਂ ਉਪਰ ਅਪਲੋਡ ਕਰਕੇ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਕਾਇਮ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਪਿਛਲੇ ਸਮੇਂ ਵਿੱਚ ਹੋਲਦਾਰ ਕੁਲਵਿੰਦਰ ਸਿੰਘ ਨੇ ਵੱਖ ਵੱਖ ਮੁੱਦਿਆ 'ਤੇ ਪਬਲਿਕ ਜਾਗਰੁਕਤਾ ਵੀਡੀਓ ਬਣਾ ਕੇ ਬਟਾਲਾ ਪੁਲਿਸ ਦੇ ਪੇਜਾਂ ਉਪਰ ਅਪਲੋਡ ਕੀਤੀਆਂ ਹਨ ,ਜਿਸਦੀਆਂ ਵੀਡੀਓ ਨੂੰਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਜਿਸ ਨਾਲ ਬਟਾਲਾ ਪੁਲਿਸ ਦਾ ਕੱਦ ਹੋਰ ਵੀ ਉੱਚਾ ਹੋਇਆ ਹੈ। ਇਹ ਵੀ ਦੱਸ ਦੇਈਏ ਕਿ ਹੋਲਦਾਰ ਕੁਲਵਿੰਦਰ ਸਿੰਘ ਨੂੰ ਵਧੀਆ ਡਿਉਟੀ ਤੇ ਚੰਗੀਆ ਸੇਵਾਵਾਂ ਬਦਲੇ ਪਹਿਲਾ ਵੀ ਡੀ.ਜੀਪੀ ਕਾਮਨਡੇਸਨਨ ਸਰਟਫਿਕੇਟ ਅਤੇ ਕੈਸ ਰਿਵਾਰਡਾ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


 

Related Post