ਬਜ਼ੁਰਗ ਜੋੜੇ ਨੂੰ HC ਤੋਂ ਮਿਲੀ ਵੱਡੀ ਰਾਹਤ, ਉਮਰ ਸੀਮਾ ਪਾਰ ਕਰਨ ਦੇ ਬਾਵਜੂਦ IVF ਜਰੀਏ ਬੱਚਾ ਪੈਦਾ ਕਰਨ ਦੀ ਮਿਲੀ ਇਜਾਜ਼ਤ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੈਅ ਸੀਮਾ ਪਾਰ ਕਰ ਚੁੱਕੇ ਬੇਔਲਾਦ ਜੌੜੇ ਨੂੰ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਜੌੜੇ ਨੂੰ ਆਈਵੀਐਫ ਤਕਨੀਕ ਦੇ ਜਰੀਏ ਔਲਾਦ ਪੈਦਾ ਕਰਨ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਕਮ ਦੇ ਦਿੱਤੇ ਹਨ।
ਦੱਸ ਦਈਏ ਕਿ ਦੋ ਸਾਲ ਪਹਿਲਾਂ ਸਾਲ 2024 ’ਚ ਜਵਾਨ ਪੁੱਤ ਦੀ ਮੌਤ ਮਗਰੋਂ ਜੌੜੇ ਨੇ ਆਈਵੀਐਫ ਦੇ ਜਰੀਏ ਔਲਾਦ ਪੈਦਾ ਕਰਨ ਦੀ ਇਜਾਜ਼ਤ ਦੀ ਮੰਗ ਕੀਤੀ ਸੀ। ਹਾਲਾਂਕਿ ਪਹਿਲਾਂ ਮੈਡੀਕਲ ਬੋਰਡ ਨੇ In Vitro Fertilization ਯਾਨੀ ਕਿ ਆਈਵੀਐਫ ਤਕਨੀਕ ਦੇ ਜਰੀਏ ਇਸ ਜੌੜੇ ਨੂੰ ਔਲਾਦ ਪੈਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸਹਾਇਕ ਪ੍ਰਜਨਨ ਤਕਨਾਲੋਜੀ (ਏਆਰਟੀ) ਰੈਗੂਲੇਸ਼ਨ ਐਕਟ 2021 ਦੇ ਤਹਿਤ ਪਤੀ ਦੀ ਉਮਰ 55 ਸਾਲ ਤੋਂ ਵੱਧ ਦੱਸੀ ਗਈ ਸੀ। ਹਾਲਾਂਕਿ, ਇਸ ਐਕਟ ਦੇ ਤਹਿਤ, ਆਈਵੀਐਫ ਲਈ ਪਤਨੀ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ, ਅਤੇ ਆਈਵੀਐਫ ਲਈ ਪਤੀ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 55 ਸਾਲ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਇਸ ਮਾਮਲੇ ਵਿੱਚ, ਪਤੀ ਦੀ ਉਮਰ 55 ਸਾਲ ਤੋਂ ਵੱਧ ਸੀ, ਅਤੇ ਪਤਨੀ, ਜੋਕਿ 47 ਸਾਲ ਦੀ ਹੈ, ਮੀਨੋਪੌਜ਼ 'ਤੇ ਪਹੁੰਚ ਗਈ ਹੈ। ਇਸ ਆਧਾਰ 'ਤੇ, ਬੋਰਡ ਨੇ ਉਨ੍ਹਾਂ ਨੂੰ ਆਈਵੀਐਫ ਰਾਹੀਂ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਜੋੜੇ ਨੇ ਇਸ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨੇ ਸਾਰੇ ਤੱਥਾਂ ਅਤੇ ਦਲੀਲਾਂ 'ਤੇ ਵਿਚਾਰ ਕਰਨ ਤੋਂ ਬਾਅਦ, ਬੋਰਡ ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਜਦੋਂ ਪਤੀ-ਪਤਨੀ ਡਾਕਟਰੀ ਤੌਰ 'ਤੇ ਤੰਦਰੁਸਤ ਹਨ ਅਤੇ ਆਈਵੀਐਫ ਰਾਹੀਂ ਬੱਚੇ ਨੂੰ ਪੈਦਾ ਕਰਨ ’ਚ ਸਮਰੱਥ ਹਨ, ਤਾਂ ਇਸ 'ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ। ਇਸ ਲਈ, ਹਾਈ ਕੋਰਟ ਨੇ ਜੋੜੇ ਨੂੰ ਆਈਵੀਐਫ ਰਾਹੀਂ ਬੱਚਾ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ : ਕਰੀਬ 65 ਘੰਟਿਆਂ ਤੋਂ ਵੱਧ ਚੱਲੀ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ED ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
- PTC NEWS