Ludhiana News : ਡਿਊਟੀ 'ਤੇ ਤੈਨਾਤ ਪੁਲਿਸ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ , ਲਗਜ਼ਰੀ ਕਾਰ ਸ਼ੋਅਰੂਮ 'ਚ ਸੀ ਤੈਨਾਤ
Ludhiana News : ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਕਸਬੇ 'ਚ ਇੱਕ ਪੁਲਿਸ ਕਾਂਸਟੇਬਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਨੁਜ ਮਸੀਹ (25) ਵਜੋਂ ਹੋਈ ਹੈ। ਕਾਂਸਟੇਬਲ ਅਨੁਜ ਮਸੀਹ ਦੀ ਗਰਦਨ ਦੇ ਕੋਲ ਗੋਲੀ ਲੱਗੀ ਸੀ। ਅਨੋਜ ਮਸੀਹ ਨੂੰ ਕੁਝ ਸਮਾਂ ਪਹਿਲਾਂ ਹੀ ਆਪਣੇ ਪਿਤਾ ਦੀ ਜਗ੍ਹਾ ਤਰਸ ਦੇ ਅਧਾਰ 'ਤੇ ਨੌਕਰੀ ਮਿਲੀ ਸੀ। ਮ੍ਰਿਤਕ ਅਨੁਜ ਗੁਰਦਾਸਪੁਰ ਜ਼ਿਲ੍ਹੇ ਦੇ ਲੱਖਾ ਕਲਾਂ ਪਿੰਡ ਦਾ ਰਹਿਣ ਵਾਲਾ ਸੀ। ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨੌਕਰੀ ਲਈ ਸੀ।
ਜਾਣਕਾਰੀ ਅਨੁਸਾਰ ਅਨੋਜ ਮਸੀਹ ਇਸ ਵੇਲੇ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਸਥਿਤ ਲਗਜ਼ਰੀ ਕਾਰ ਸ਼ੋਅਰੂਮ ਵਿਚ ਤੈਨਾਤ ਸੀ। RAC ਸ਼ੋਅਰੂਮ ਦੇ ਮਾਲਕ ਨੂੰ ਹਾਲ ਹੀ ਵਿੱਚ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ 16 ਜਨਵਰੀ ਨੂੰ ਉਸ ਨੂੰ ਪੁਲਿਸ ਸੁਰੱਖਿਆ ਮਿਲੀ ਸੀ ਤੇ ਅਨੋਜ ਮਸੀਹ ਨੂੰ ਵੀ ਹੋਰ ਮੁਲਾਜ਼ਮਾਂ ਦੇ ਨਾਲ ਇੱਥੇ ਤਾਇਨਾਤ ਕੀਤਾ ਗਿਆ ਸੀ।
ਅੱਜ ਸਵੇਰੇ ਜਦੋਂ ਅਨੁਜ ਸ਼ੋਅਰੂਮ ਦੇ ਬਾਹਰ ਆਪਣੀ ਕਾਰ ਵਿੱਚ ਬੈਠਾ ਸੀ ਤਾਂ ਉਸਦੀ ਗਰਦਨ ਦੇ ਨੇੜੇ ਅਚਾਨਕ ਗੋਲੀ ਲੱਗੀ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸੁਰਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਕਿ ਇਹ ਖ਼ੁਦਕੁਸ਼ੀ ਹੈ ਜਾਂ ਗਲਤੀ ਨਾਲ ਗੋਲ਼ੀ ਚੱਲਣ ਨਾਲ ਅਨੋਜ ਦੀ ਮੌਤ ਹੋਈ ਹੈ।
- PTC NEWS