Fri, Jan 30, 2026
Whatsapp

Jagraon News : ਵਿਜੀਲੈਂਸ ਵੱਲੋਂ ਸਿੱਧਵਾਂ ਬੇਟ CHC ਹਸਪਤਾਲ ਦੀ SMO ਤੇ ਸਹਾਇਕ ਰਿਸ਼ਵਤ ਲੈਂਦੇ ਕਾਬੂ

Jagraon News : ਜਗਰਾਓਂ ਦੇ ਬਲਾਕ ਸਿੱਧਵਾਂ ਬੇਟ CHC ਹਸਪਤਾਲ ਦੀ SMO ਹਰਲੀਨ ਗਿੱਲ ਤੇ ਹਸਪਤਾਲ ਦਾ ਹੀ ਸੀਨੀਅਰ ਸਹਾਇਕ ਸਤਿੰਦਰ ਸਿੰਘ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਹਨ। ਦਰਅਸਲ ਹਸਪਤਾਲ ਵਿੱਚ ਆਡਿਟ ਕਰਨ ਦੇ ਮਾਮਲੇ ਵਿੱਚ ਹਸਪਤਾਲ ਦੇ ਮੁਲਾਜਮਾਂ ਤੋਂ ਰਿਸ਼ਵਤ ਲੈ ਰਹੇ ਸਨ। ਲੁਧਿਆਣਾ ਵਿਜੀਲੈਂਸ ਦੀ ਟੀਮ ਦੋਵਾਂ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰਕੇ ਲੈ ਗਈ ਹੈ

Reported by:  PTC News Desk  Edited by:  Shanker Badra -- January 30th 2026 09:13 PM
Jagraon News : ਵਿਜੀਲੈਂਸ ਵੱਲੋਂ ਸਿੱਧਵਾਂ ਬੇਟ CHC ਹਸਪਤਾਲ ਦੀ SMO ਤੇ ਸਹਾਇਕ ਰਿਸ਼ਵਤ ਲੈਂਦੇ ਕਾਬੂ

Jagraon News : ਵਿਜੀਲੈਂਸ ਵੱਲੋਂ ਸਿੱਧਵਾਂ ਬੇਟ CHC ਹਸਪਤਾਲ ਦੀ SMO ਤੇ ਸਹਾਇਕ ਰਿਸ਼ਵਤ ਲੈਂਦੇ ਕਾਬੂ

Jagraon News : ਜਗਰਾਓਂ ਦੇ ਬਲਾਕ ਸਿੱਧਵਾਂ ਬੇਟ CHC ਹਸਪਤਾਲ ਦੀ SMO ਹਰਲੀਨ ਗਿੱਲ ਤੇ ਹਸਪਤਾਲ ਦਾ ਹੀ ਸੀਨੀਅਰ ਸਹਾਇਕ ਸਤਿੰਦਰ ਸਿੰਘ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਹਨ। ਦਰਅਸਲ ਹਸਪਤਾਲ ਵਿੱਚ ਆਡਿਟ ਕਰਨ ਦੇ ਮਾਮਲੇ ਵਿੱਚ ਹਸਪਤਾਲ ਦੇ ਮੁਲਾਜਮਾਂ ਤੋਂ ਰਿਸ਼ਵਤ ਲੈ ਰਹੇ ਸਨ।  ਲੁਧਿਆਣਾ ਵਿਜੀਲੈਂਸ ਦੀ ਟੀਮ ਦੋਵਾਂ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰਕੇ ਲੈ ਗਈ ਹੈ।

ਇਸ ਮੌਕੇ ਹਲਕਾ ਦਾਖਾ ਦੇ ਆਪ ਇੰਚਾਰਜ KNS ਕੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਐਚਸੀ ਸਿੱਧਵਾਂ ਬੇਟ ਆਡਿਟ ਟੀਮ ਆਈ ਹੋਈ ਹੈ, ਜੋ ਕਿ ਆਡਿਟ ਕਰਨ ਦੇ ਬਦਲੇ ਰਿਸ਼ਵਤ ਦੀ ਡਿਮਾਂਡ ਕਰ ਰਹੇ ਸਨ, ਜਿਸ ਲਈ ਐਸਐਮਓ ਸਿੱਧਵਾਂ ਬੇਟ ਹਰਲੀਨ ਗਿੱਲ ਅਤੇ ਸੀਨੀਅਰ ਸਹਾਇਕ ਸਤਿੰਦਰ ਸਿੰਘ ਮੁਲਾਜ਼ਮਾਂ ਕੋਲੋਂ ਪੈਸੇ ਇਕੱਠੇ ਕਰ ਰਹੇ ਹਨ। 


ਕੁਝ ਮੁਲਾਜ਼ਮਾਂ ਵੱਲੋਂ ਬਲਾਕ ਪ੍ਰਧਾਨ ਬਲਕਾਰ ਸਿੰਘ ਸਿੱਧਵਾਂ ਬੇਟ ਨੂੰ ਦੱਸਿਆ ਗਿਆ ,ਜਿਸ 'ਤੇ ਉਹਨਾਂ ਨੇ ਕੁਝ ਰਿਕਾਰਡਿੰਗਾਂ ਵੀ ਦਿੱਤੀਆਂ, ਇਹ ਸਾਰੀਆਂ ਰਿਕਾਰਡਿੰਗਾਂ ਅਤੇ ਜਾਣਕਾਰੀ ਡਾਕਟਰ ਕੰਗ ਵੱਲੋਂ ਐਸਐਸਪੀ ਵਿਜੀਲੈਂਸ ਲੁਧਿਆਣਾ ਨਾਲ ਸਾਂਝੀ ਕੀਤੀ ਗਈ ,ਜਿਸ 'ਤੇ ਵਿਜੀਲੈਂਸ ਟੀਮ ਨੇ ਪੂਰੀ ਤਿਆਰੀ ਨਾਲ ਅੱਜ ਸੀਐਚਸੀ ਸਿੱਧਵਾਂ ਬੇਟ ਰੇਡ ਕੀਤੀ ਅਤੇ ਮੌਕੇ ਤੋਂ ਰਿਸ਼ਵਤ ਦੀ ਰਕਮ ਅਤੇ ਅਧਿਕਾਰੀ ਗਿਰਫਤਾਰ ਕਰ ਲਏ ਗਏ। 

 

- PTC NEWS

Top News view more...

Latest News view more...

PTC NETWORK
PTC NETWORK