Chandigarh SSP: ਚੰਡੀਗੜ੍ਹ ਦੀ ਐਸਐਸਪੀ ਨੂੰ ਕਰਾਰਾ ਝਟਕਾ
ਦਰ ਸਰਕਾਰ ਨੇ ਪੰਜਾਬ ਦੀ ਆਈਪੀਐਸ ਅਧਿਕਾਰੀ ਨੂੰ ਚੰਡੀਗੜ੍ਹ ਦਾ ਐਸਐਸਪੀ ਤਾਂ ਲਗਾ ਦਿੱਤਾ ਪਰ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਬਣੀ ਕੰਵਰਦੀਪ ਕੌਰ ਦੇ ਚੰਡੀਗੜ੍ਹ ਪੁਲਿਸ ਜੁਆਇਨ ਕਰਨ ਤੋਂ ਬਾਅਦ ਹੀ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹੈ।

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੀ ਆਈਪੀਐਸ ਅਧਿਕਾਰੀ ਨੂੰ ਚੰਡੀਗੜ੍ਹ ਦਾ ਐਸਐਸਪੀ ਤਾਂ ਲਗਾ ਦਿੱਤਾ ਪਰ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਬਣੀ ਕੰਵਰਦੀਪ ਕੌਰ ਦੇ ਚੰਡੀਗੜ੍ਹ ਪੁਲਿਸ ਜੁਆਇਨ ਕਰਨ ਤੋਂ ਬਾਅਦ ਹੀ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹੈ।
ਦਰਅਸਲ ਜੁਆਇਨ ਕਰਨ ਤੋਂ ਬਾਅਦ ਵਟਸਐਪ 'ਤੇ ਇੱਕ ਆਰਡਰ ਵਾਇਰਲ ਹੋਇਆ, ਜਿਸ 'ਚ ਸਾਫ਼ ਤੌਰ 'ਤੇ ਕਿਹਾ ਗਿਆ ਕਿ ਇੰਸਪੈਕਟਰ ਲੈਵਲ ਦੀ ਪੋਸਟਿੰਗ ਸਿਰਫ ਡੀਜੀਪੀ ਹੀ ਕਰ ਸਕਦਾ ਹੈ। ਜਦੋਂ ਕਿ ਕਾਂਸਟੇਬਲ, ਹੈਡ ਕਾਂਸਟੇਬਲ, ਏਏਐਸਆਈ ਅਤੇ ਸਬ ਇੰਸਪੈਕਟਰ ਦੀ ਪੋਸਟਿੰਗ ਜਾਂ ਤਾਂ ਐਸਪੀ ਸਿਟੀ ਜਾਂ ਫਿਰ ਐਸਐਸਪੀ ਹੈਡ ਕੁਆਟਰ ਕਰ ਸਕਦਾ ਹੈ।
ਚੰਡੀਗੜ੍ਹ 'ਚ ਜੋ ਐਸਐਸਪੀ ਯੂਟੀ ਹੈ ਜਿਸਦੇ ਕੋਲ ਲਾਅ ਐਂਡ ਆਰਡਰ ਹੈ ਉਹ ਉਕਤ ਕਿਸੇ ਵੀ ਪੱਧਰ ਦੇ ਅਧਿਕਾਰੀ ਨੂੰ ਨਹੀਂ ਬਦਲ ਸਕਦਾ। ਚੰਡੀਗੜ੍ਹ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਡੀਜੀਪੀ ਨੇ ਇਸ ਤਰ੍ਹਾਂ ਦੇ ਆਰਡਰ ਕੱਢੇ ਜਿਸ 'ਚ ਐਸਐਸਪੀ ਕਿਸੇ ਦੀ ਬਦਲੀ ਨਹੀਂ ਕਰ ਸਕਦਾ।