Chandigarh New SSP: ਚੰਡੀਗੜ੍ਹ ਦੇ ਨਵੇਂ SSP ਕੰਵਰਦੀਪ ਕੌਰ ਨੇ ਸੰਭਾਲਿਆ ਅਹੁਦਾ, ਅਧਿਕਾਰੀਆਂ ਨਾਲ ਕੀਤੀ ਮੀਟਿੰਗ
Chandigarh New SSP: ਚੰਡੀਗੜ੍ਹ ਦੀ ਨਵੀਂ ਐੱਸਐੱਸਪੀ ਵੱਜੋਂ ਸਾਲ 2013 ਬੈੱਚ ਦੀ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਨੇ ਅੱਜ ਆਪਣਾ ਅਹੁਦਾ ਸਾਂਭ ਲਿਆ ਹੈ। ਇਸ ਮੌਕੇ ਸੈਕਟਰ- 9 ਵਿੱਚ ਪੁਲਿਸ ਮੁਲਾਜ਼ਮਾਂ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੇ ਐੱਸਐੱਸਪੀ ਵਜੋਂ ਅਹੁਦਾ ਸਾਂਭ ਲਿਆ।
ਦੱਸ ਦਈਏ ਕਿ ਚੰਡੀਗੜ੍ਹ ਦੀ ਨਵੀਂ ਐੱਸਐੱਸਪੀ ਅਹੁਦਾ ਸਾਂਭਦਿਆ ਹੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਚੰਡੀਗੜ੍ਹ ਨੂੰ ਅਪਰਾਧ ਤੋਂ ਮੁਕਤ ਕਰਨ ਦੀ ਗੱਲ ਆਖੀ।
ਦੱਸਣਗਯੋਗ ਹੈ ਕਿ ਕੰਵਰਦੀਪ ਕੌਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਕੰਵਰਦੀਪ ਕੌਰ ਪੰਜਾਬ ਕੈਡਰ ਦੀ 2013 ਬੈਚ ਦੀ ਆਈਪੀਐਸ ਅਫ਼ਸਰ ਵੀ ਹਨ। ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਪੰਜਾਬ ਕੈਡਰ ਚੋਂ ਐਸਐਸਪੀ ਲਗਾਉਣ ਦਾ ਮਸਲਾ ਚੁੱਕਿਆ ਸੀ।
- PTC NEWS