M Parivahan And Digilocker: ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨੇ ਜਾਣਗੇ ਡਿਜ਼ੀਟਲ ਡਾਕੂਮੈਂਟ!
ਭਾਰਤ ਸਰਕਾਰ ਦੀ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ : ਭਾਰਤ ਸਰਕਾਰ ਦੀ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।
ਸਮੂਹ ਸਕੱਤਰ ਰਿਜ਼ਨਲ ਟਰਾਸਪੋਰਟ ਅਥਾਰਟੀਜ਼ ਅਤੇ ਉਪ ਮੰਡਲ ਮੈਜਿਸਟ੍ਰੇਸਟ-ਕਮ ਰਜਿਸਟਿੰਗ ਅਤੇ ਲਾਈਸੈਂਸਿੰਗ ਅਥਾਰਟੀ ਨੂੰ ਪਹਿਲਾਂ ਵੀ ਲਿਖਿਆ ਗਿਆ ਸੀ ਕਿ ਭਾਰਤ ਸਰਕਾਰ Ministry of Road Transport and Highways ਵੱਲੋਂ ਜਾਰੀ ਹਦਾਇਤਾਂ ਸਨਮੁੱਖ ਜਿਨ੍ਹਾਂ ਮਾਲਕਾਂ/ਚਾਲਕਾਂ ਵੱਲੋਂ ਗੱਡੀਆਂ ਦੇ ਦਸਤਾਂਵੇਜਾਂ ਨੂੰ ਭਾਰਤ ਸਰਕਾਰ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ 'ਚ ਰੱਖਿਆ ਜਾਂਦਾ ਹੈ, ਉਨ੍ਹਾਂ ਦਸਤਾਵੇਜਾਂ ਨੂੰ ਮੋਟਰ ਗੱਡੀਆਂ ਦੀ ਟ੍ਰੈਫਿਕ ਚੈਕਿੰਗ ਵੈਲਿਡ ਮੰਨਿਆ ਜਾਵੇ।
ਹੁਣ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਮੈਸ਼ ਸਮਾਰਟ ਚਿੱਪ ਕੰਪਨੀ ਦੇ ਚੰਡੀਗੜ੍ਹ ਸੈਂਟਰ ਤੇ ਡਰਾਈਵਿੰਗ ਲਾਈਸੈਂਸ ਅਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਪ੍ਰਮਾਜ਼ ਪੱਤਰ ਸਮਾਰਟ ਕਾਰਡਾਂ ਦੀ ਪ੍ਰਿਟਿੰਗ ਦਾ ਕੰਮ ਪੈਡਿੰਗ ਚੱਲ ਰਿਹਾ ਹੈ। ਇਸ ਮਾਮਲੇ ਸਬੰਧੀ ਆਮ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿੰਗ ਮੰਨਿਆ ਜਾਵੇ।
ਇਹ ਵੀ ਪੜ੍ਹੋ:Rain Alert: ਮੌਸਮ ਦੇ ਲਈ ਕਰਵਟ; ਪੰਜਾਬ ਦੇ ਕਈ ਹਿਸਿਆਂ 'ਚ ਬਾਰਿਸ਼