Eyes Problems: ਜੇਕਰ ਤੁਸੀਂ ਵੀ 8 ਤੋਂ 10 ਘੰਟੇ ਤੱਕ ਸਕ੍ਰੀਨ ਅੱਗੇ ਬੈਠਦੇ ਹੋ ਤਾਂ ਇਹ ਖ਼ਬਰ ਹੈ ਤੁਹਾਡੇ ਲਈ ਜਰੂਰੀ

ਲਗਾਤਾਰ 8 ਤੋਂ 10 ਘੰਟੇ ਤੱਕ ਸਕ੍ਰੀਨ ਦੇਖਣ ਨਾਲ ਸਾਡੀਆਂ ਅੱਖਾਂ ਥੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅੱਖਾਂ 'ਚ ਦਰਦ, ਕਮਜ਼ੋਰ ਨਜ਼ਰ, ਲਾਲ ਅੱਖਾਂ ਅਤੇ ਕਾਲੇ ਘੇਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

By  Aarti August 26th 2023 04:22 PM -- Updated: August 26th 2023 04:36 PM

Eyes Problems: ਤਕਨਾਲੋਜੀ ਦੇ ਇਸ ਯੁੱਗ ਵਿੱਚ ਕੰਮ ਕਰਨ ਵਾਲੇ ਵਿਅਕਤੀ ਦਾ ਜ਼ਿਆਦਾਤਰ ਸਮਾਂ ਲੈਪਟਾਪ ਅਤੇ ਕੰਪਿਊਟਰ ਦੇ ਸਾਹਮਣੇ ਹੀ ਬਤੀਤ ਹੁੰਦਾ ਹੈ। ਲਗਾਤਾਰ 8 ਤੋਂ 10 ਘੰਟੇ ਤੱਕ ਸਕਰੀਨ ਦੇਖਣ ਨਾਲ ਸਾਡੀਆਂ ਅੱਖਾਂ ਥੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅੱਖਾਂ 'ਚ ਦਰਦ, ਕਮਜ਼ੋਰ ਨਜ਼ਰ, ਲਾਲ ਅੱਖਾਂ ਅਤੇ ਕਾਲੇ ਘੇਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਭਵਿੱਖ 'ਚ ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤਾਂ ਤੁਸੀਂ ਇਸ ਤੋਂ ਬਚਣ ਲਈ ਕੁਝ ਉਪਾਅ ਜ਼ਰੂਰ ਕਰ ਸਕਦੇ ਹੋ।

ਅੱਖਾਂ ਨੂੰ ਸਾਫ਼ ਰੱਖੋ  : 

ਜੇਕਰ ਤੁਸੀਂ ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਸਾਫ਼ ਪਾਣੀ ਨਾਲ ਪਲਕਾਂ ਅਤੇ ਪੁਤਲੀਆਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਇਸ ਨਾਲ ਨਾ ਸਿਰਫ ਸਫਾਈ ਬਣੀ ਰਹਿੰਦੀ ਹੈ, ਸਗੋਂ ਅੱਖਾਂ ਦੀ ਹਾਈਡ੍ਰੇਸ਼ਨ ਵੀ ਬਣੀ ਰਹਿੰਦੀ ਹੈ।

ਘਾਹ 'ਤੇ ਚੱਲੋ : 

ਸ਼ਾਇਦ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰੋਗੇ ਪਰ ਸਵੇਰੇ ਹਰੇ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਵਧ ਸਕਦੀ ਹੈ, ਖਾਸ ਤੌਰ ’ਤੇ ਫੌਗ ਡਿੱਗਣ ਦੌਰਾਨ ਅਜਿਹਾ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।

ਅੱਖਾਂ ਵਿੱਚ ਗੁਲਾਬ ਜਲ ਦੀਆਂ ਬੂੰਦਾਂ ਪਾਓ : 

ਗੁਲਾਬ ਜਲ ਦੀ ਵਰਤੋਂ ਆਮ ਤੌਰ 'ਤੇ ਚਮੜੀ ਦੀ ਸੁੰਦਰਤਾ ਲਈ ਕੀਤੀ ਜਾਂਦੀ ਹੈ ਪਰ ਇਸ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਸਿਹਤ ਨੂੰ ਵੀ ਸੁਧਾਰ ਸਕਦੇ ਹੋ। ਬਾਜ਼ਾਰ ਵਿਚ ਰਿਫਾਇੰਡ ਗੁਲਾਬ ਜਲ ਮਿਲਦਾ ਹੈ, ਰਾਤ ​​ਨੂੰ ਸੌਣ ਤੋਂ ਪਹਿਲਾਂ ਅੱਖਾਂ ਵਿਚ ਇਕ-ਇਕ ਬੂੰਦ ਪਾਓ।

ਨਾਭੀ ਵਿੱਚ ਤੇਲ ਪਾਓ : 

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਹਮੇਸ਼ਾ ਸਿਹਤਮੰਦ ਰਹਿਣ ਤਾਂ ਇਸ ਦੇ ਲਈ ਤੁਹਾਨੂੰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੁਝ ਬੂੰਦਾਂ ਨਾਭੀ 'ਚ ਪਾਓ। ਇਸ ਨਾਲ ਨਾ ਸਿਰਫ ਅੱਖਾਂ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ, ਸਗੋਂ ਪੇਟ ਅਤੇ ਚਮੜੀ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਤ੍ਰਿਫਲਾ ਪਾਊਡਰ ਖਾਓ : 

ਤ੍ਰਿਫਲਾ ਪਾਊਡਰ ਇੱਕ ਸ਼ਾਨਦਾਰ ਆਯੁਰਵੈਦਿਕ ਦਵਾਈ ਹੈ, ਜੋ ਕਿ ਜਿਆਦਾਤਰ ਮੇਟਾਬੋਲਿਜ਼ਮ ਨੂੰ ਹੁਲਾਰਾ ਦੇਣ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾਂਦਾ ਹੈ, ਪਰ ਇਸਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਵਿੱਚ ਵੀ ਸੁਧਾਰ ਹੁੰਦਾ ਹੈ।

ਗਾਂ ਦਾ ਘਿਓ ਖਾਓ : 

ਵੈਸੇ ਤਾਂ ਗਾਂ ਦੇ ਘਿਓ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਪਰ ਤੁਸੀਂ ਸ਼ਾਇਦ ਇਸ ਗੱਲ ਤੋਂ ਨਹੀਂ ਜਾਣਦੇ ਹੋਵੋਗੇ ਕਿ ਜੇਕਰ ਇਸ ਨੂੰ ਸੀਮਤ ਮਾਤਰਾ 'ਚ ਨਿਯਮਿਤ ਰੂਪ 'ਚ ਸੇਵਨ ਕੀਤਾ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਵਧ ਸਕਦੀ ਹੈ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: Tips for Diabetes Patients: ਹਰ ਰੋਜ਼ ਕਰੋ ਇਹ 10 ਕੰਮ ਤੁਹਾਡਾ ਕੰਟਰੋਲ ’ਚ ਰਹੇਗਾ Blood Sugar

Related Post