Dubai Housewife: ਆਪਣੀ ਇਸ ਆਦਤ ਲਈ ਹਰ ਰੋਜ਼ ਖਰਚ ਕਰਦੀ ਹੈ 70 ਲੱਖ, ਸੌਂਕ ਉਡਾ ਦੇਣਗੇ ਹੋਸ਼

ਹਰ ਕਿਸੇ ਦਾ ਕੋਈ ਨਾ ਕੋਈ ਸ਼ੌਕ ਹੁੰਦਾ ਹੈ, ਜਿਸ 'ਚ ਖਰੀਦਦਾਰੀ ਕਰਨਾ ਵੀ ਕੁਝ ਲੋਕਾਂ ਦਾ ਸ਼ੌਕ ਹੁੰਦਾ ਹੈ ਪਰ ਕੋਈ ਇਸ ਸ਼ੌਕ ਨੂੰ ਪੂਰਾ ਕਰਨ ਲਈ ਇੰਨੇ ਪੈਸੇ ਖਰਚ ਕਰ ਸਕਦਾ ਹੈ

By  Ramandeep Kaur June 2nd 2023 02:56 PM -- Updated: June 2nd 2023 02:59 PM

Dubai Housewife: ਹਰ ਕਿਸੇ ਦਾ ਕੋਈ ਨਾ ਕੋਈ ਸ਼ੌਕ ਹੁੰਦਾ ਹੈ, ਜਿਸ 'ਚ ਖਰੀਦਦਾਰੀ ਕਰਨਾ ਵੀ ਕੁਝ ਲੋਕਾਂ ਦਾ ਸ਼ੌਕ ਹੁੰਦਾ ਹੈ ਪਰ ਕੋਈ ਇਸ ਸ਼ੌਕ ਨੂੰ ਪੂਰਾ ਕਰਨ ਲਈ ਇੰਨੇ ਪੈਸੇ ਖਰਚ ਕਰ ਸਕਦਾ ਹੈ, ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸੀਂ ਗੱਲ ਕਰ ਰਹੇ ਹਾਂ ਦੁਬਈ ਦੀ ਇਕ ਘਰੇਲੂ ਔਰਤ ਦੀ, ਜਿਸ ਨੇ ਆਪਣੇ ਸ਼ੌਪਿੰਗ ਦੇ ਸ਼ੌਕ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰੋਜ਼ਾਨਾ ਦੀ ਖਰੀਦਦਾਰੀ 'ਤੇ ਕਰੀਬ 70 ਲੱਖ ਰੁਪਏ ਖਰਚ ਕਰਦੀ ਹੈ। ਹੈਰਾਨ ਨਾ ਹੋਵੋ, ਤੁਸੀਂ ਇਹ ਸਹੀ ਪੜ੍ਹਿਆ ਹੈ। ਦੁਬਈ ਦੀ ਘਰੇਲੂ ਔਰਤ ਸ਼ੌਪਿੰਗ, ਖਾਣ-ਪੀਣ ਅਤੇ ਸੈਰ-ਸਪਾਟੇ 'ਤੇ 70 ਲੱਖ ਰੁਪਏ ਰੋਜ਼ਾਨਾ ਖਰਚ ਕਰਦੀ ਹੈ।

ਸੌਦੀ ਦੁਬਈ ਦੀ ਇੱਕ ਅਮੀਰ ਘਰੇਲੂ ਔਰਤ ਹੈ ਜਿਸ ਦੇ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ ਅਤੇ ਅਕਸਰ ਆਪਣੀਆਂ ਸ਼ੌਪਿੰਗ ਪੋਸਟਾਂ, ਰੀਲਾਂ ਅਤੇ ਵੀਡੀਓਜ਼ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕਰਦੀ ਹੈ। ਮੀਡੀਆ ਰਿਪੋਰਟ ਅਨੁਸਾਰ ਸੌਦੀ ਖਾਸ ਤੌਰ 'ਤੇ ਡਿਜ਼ਾਈਨਰ ਬੈਗ, ਚਮਕਦਾਰ ਵਾਹਨਾਂ ਅਤੇ ਆਲੀਸ਼ਾਨ ਥਾਵਾਂ ਤੇ ਘੁੰਮਣ ਦੀ ਸ਼ੌਕੀਨ ਹੈ । ਸੌਦੀ ਅਤੇ ਉਸ ਦੇ ਪਤੀ ਨੂੰ ਨਿਯਮਿਤ ਤੌਰ 'ਤੇ ਵਿਦੇਸ਼ਾਂ ਵਿੱਚ ਛੁੱਟੀਆਂ ਮਨਾਉਣ ਅਤੇ ਇਕੱਠੇ ਵਿਦੇਸ਼ੀ ਥਾਵਾਂ ਦੀ ਯਾਤਰਾ ਕਰਦੇ ਦੇਖਿਆ ਜਾਂਦਾ ਹੈ। ਸੌਦੀ ਦਾ ਵਿਆਹ ਜਮਾਲ ਬਿਨ ਨਾਦਕ ਨਾਲ ਹੋਇਆ ਹੈ।



ਇਹ ਜੋੜਾ ਹਾਲ ਹੀ ਵਿੱਚ ਮਾਲਦੀਵ ਗਿਆ ਸੀ, ਜਿਸ ਤੋਂ ਪਹਿਲਾਂ ਉਹ ਸੇਸ਼ੇਲਸ ਵੀ ਗਏ ਸਨ। ਉਹ ਅਕਸਰ ਲੰਡਨ ਵੀ ਜਾਂਦੇ ਹਨ। ਸੌਦੀ ਨੇ ਵੀ ਅਗਲੀ ਵਾਰ ਜਾਪਾਨ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਸੌਦੀ ਨੇ ਕਿਹਾ ਕਿ ਉਸਦਾ ਪਸੰਦੀਦਾ ਡਿਜ਼ਾਈਨਰ ਡਾਇਰ ਹੈ ਜਦੋਂ ਕਿ ਉਸਦੇ ਪਤੀ ਹਰਮੀਸ਼  ਨੂੰ ਤਰਜੀਹ ਦਿੰਦੇ ਹੈ। ਇਸ ਜੋੜੇ ਨੂੰ ਮੈਚਿੰਗ ਕਾਰਾਂ ਵੀ ਪਸੰਦ ਹਨ ਅਤੇ ਜਮਾਲ ਪਹਿਲਾਂ ਹੀ ਸੌਦੀ ਨੂੰ ਇੱਕ ਬਰਕਿਨ ਬੈਗ ਅਤੇ ਦੋ ਕਾਰਾਂ ਗਿਫਟ ਕਰ ਚੁੱਕੇ ਹਨ।

ਸ਼ਾਪਿੰਗ ਲਈ ਉਸਦੇ ਕ੍ਰੇਜ਼ ਬਾਰੇ ਗੱਲ ਕਰਦੇ ਹੋਏ, ਸੌਦੀ ਨੂੰ ਡਿਜ਼ਾਈਨਰ ਕੱਪੜੇ ਅਤੇ ਮੈਨੀਕਿਓਰ ਪਸੰਦ ਹੈ  ਅਤੇ ਉਹ ਆਪਣੀ ਹਰ ਯਾਤਰਾ 'ਤੇ ਆਸਾਨੀ ਨਾਲ 14 ਤੋਂ 15 ਲੱਖ ਰੁਪਏ ਖਰਚ ਕਰ ਸਕਦੀ ਹੈ। ਸੌਦੀ ਅਤੇ ਜਮਾਲ ਇੱਕ ਸ਼ਾਨਦਾਰ ਜੀਵਨ ਬਤੀਤ ਕਰਦੇ ਹਨ, ਜਿੱਥੇ ਉਹ ਇੱਕ ਦੂਜੇ ਨੂੰ ਸ਼ਾਨਦਾਰ ਡਿਨਰ, ਮਹਿੰਗੇ ਪਹਿਰਾਵੇ ਅਤੇ ਮਹਿੰਗੇ ਤੋਹਫ਼ਿਆਂ ਨਾਲ ਹੈਰਾਨ ਕਰਨਾ ਪਸੰਦ ਕਰਦੇ ਹਨ।

ਸਾਊਦੀ ਦਾ ਜਨਮ ਸਸੇਕਸ ਵਿੱਚ ਹੋਇਆ ਸੀ ਅਤੇ ਉਹ 6 ਸਾਲ ਦੀ ਉਮਰ 'ਚ ਦੁਬਈ ਚਲੀ ਗਈ ਸੀ, ਉਸਦਾ ਪਤੀ ਜਮਾਲ ਸਾਊਦੀ ਅਰਬ ਤੋਂ ਹੈ। ਉਹ ਦੁਬਈ ਦੀ ਇੱਕ ਯੂਨੀਵਰਸਿਟੀ ਵਿੱਚ ਆਪਣੇ ਪਤੀ ਨੂੰ ਮਿਲੀ। ਦੋਵਾਂ ਦਾ ਵਿਆਹ ਹੋ ਗਿਆ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ ਦੋ ਸਾਲ ਹੋ ਚੁੱਕੇ ਹਨ।

Related Post