ਪੰਜਾਬ 'ਚ ਡੇਂਗੂ ਦੇ ਕਹਿਰ ਕਾਰਨ ਜਾਨਾਂ ਜਾਣ ਦਾ ਸਿਲਸਿਲਾ ਜਾਰੀ

By  Ravinder Singh November 14th 2022 11:59 AM -- Updated: November 14th 2022 01:31 PM

ਚੰਡੀਗੜ੍ਹ : ਪੰਜਾਬ ਵਿਚ ਠੰਢ ਦਾ ਅਸਰ ਸ਼ੁਰੂ ਹੁੰਦੇ ਸਾਰ ਹੀ ਡੇਂਗੂ ਦੇ ਮਰੀਜ਼ ਵੱਧਣ ਨਾਲ ਲੋਕਾਂ ਤੇ ਸਿਹਤ ਵਿਭਾਗ ਦੀਆਂ ਦਿੱਕਤਾਂ ਵੱਧ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਹੰਭਲਾ ਮਾਰਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਹੁਣ ਤੱਕ ਪੂਰੇ ਸੂਬੇ ਵਿੱਚ ਲਗਭਗ 7 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ, ਜਦਕਿ ਡੇਂਗੂ ਕਾਰਨ ਹੁਣ ਤੱਕ 10 ਲੋਕਾਂ ਦੀ ਜਾਨ ਜਾ ਚੁੱਕੀ।


ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਡੇਂਗੂ ਤੇ ਤੇਜ਼ ਬੁਖਾਰ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਹੁਣ ਤੱਕ ਸੂਬੇ 'ਚ ਹੁਣ ਤੱਕ 7 ਹਜ਼ਾਰ ਤੋਂ ਵੱਧ ਲੋਕ ਡੇਂਗੂ ਪੀੜਤ ਪਾਏ ਗਏ ਹਨ। ਪੰਜਾਬ ਵਿੱਚ ਇਸ ਸਮੇਂ 10 ਨਵੰਬਰ ਤੱਕ ਡੇਂਗੂ ਮਾਮਲਿਆਂ ਦੀ ਦਰ 18 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ, ਜਿਸ 'ਚ 8 ਜ਼ਿਲ੍ਹਿਆਂ ਦੀ ਦਰ ਕੁੱਲ ਨਾਲੋਂ ਵੀ ਕਿਤੇ ਵੱਧ ਹੈ। ਮੋਹਾਲੀ ਜ਼ਿਲ੍ਹੇ 'ਚ ਲਗਭਗ 1400 ਮਾਮਲੇ,  ਪਠਾਨਕੋਟ ਵਿੱਚ 700 ਮਾਮਲੇ, ਰੋਪੜ ਵਿੱਚ 73 ਮਾਮਲੇ, ਫਤਿਹਗੜ੍ਹ ਸਾਹਿਬ ਵਿੱਚ ਲਗਭਗ 600 ਮਾਮਲੇ ਪਿਛਲੇ ਮਹੀਨੇ ਦੌਰਾਨ ਸਾਹਮਣੇ ਆਏ ਹਨ। ਜੇ ਪਾਜ਼ੇਟਿਵ ਕੇਸਾਂ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਵਿੱਚ 34.87 ਫ਼ੀਸਦੀ, ਗੁਰਦਾਸਪੁਰ 'ਚ 32. 69 ਫ਼ੀਸਦੀ, ਪਠਾਨਕੋਟ 'ਚ  26.97 ਫ਼ੀਸਦੀ, ਬਠਿੰਡਾ  'ਚ  25. 46 ਫ਼ੀਸਦੀ, ਜਲੰਧਰ 'ਚ  21.44 ਫ਼ੀਸਦੀ, ਲੁਧਿਆਣਾ 'ਚ  19.19 ਫ਼ੀਸਦੀ ਅਤੇ ਨਵਾਂਸ਼ਹਿਰ 'ਚ  18.39 ਫ਼ੀਸਦੀ ਦਰਜ ਕੀਤੀ ਗਈ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਦੂਜੇ ਪਾਸੇ 'ਚਿਕਨਗੁਨੀਆ' ਦੇ ਫੈਲਣ ਨਾਲ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।  ਪੰਜਾਬ ਦੇ ਸਿਹਤ ਸਿਹਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੁੱਟੇ ਭਾਂਡੇ, ਟਾਇਰ ਨਾ ਰੱਖਣ ਅਤੇ ਕੂਲਰਾਂ ਵਿੱਚ ਲਾਰਵੇ ਨੂੰ ਨਾ ਪੈਦਾ ਹੋਣ ਦੇਣ। ਡਾਕਟਰਾਂ ਅਨੁਸਾਰ ਡੇਂਗੂ ਬੁਖਾਰ ਏਡੀਜ਼ ਮੱਛਰ ਕਾਰਨ ਫੈਲਦਾ ਹੈ ਤੇ ਇਸ ਦੌਰਾਨ ਸਰੀਰ ਵਿਚ ਪਲੇਟਲੈਟਸ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਆਉਂਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕਈ ਵਾਰ ਪਲੇਟਲੈਟਸ ਘੱਟ ਹੋਣ ਕਾਰਨ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਡੇਂਗੂ ਦੇ ਲੱਛਣ ਪਾਏ ਜਾਣ ਉਤੇ ਤੁਰੰਤ ਡਾਕਟਰ ਦੀ ਸਲਾਹ ਲਵੋ।

Related Post