ਭੂਚਾਲ ਦੇ ਝਟਕਿਆਂ ਨਾਲ ਕੰਬਿਆ ਹਿਮਾਚਲ ਪ੍ਰਦੇਸ਼, ਜਾਨੀ ਨੁਕਸਾਨ ਤੋਂ ਬਚਾਅ

ਹਿਮਾਚਲ ਪ੍ਰਦੇਸ਼ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਧਰਮਸ਼ਾਲਾ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਦਰਜ ਕੀਤੀ ਗਈ।

By  Aarti January 14th 2023 11:23 AM -- Updated: January 14th 2023 11:29 AM

Earthquake in Himachal Pradesh: ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਤੇ ਜਿੱਥੇ ਬਰਫਬਾਰੀ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਅੱਜ ਸਵੇਰ ਤੜਕਸਾਰ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਧਰਮਸ਼ਾਲਾ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਦਰਜ ਕੀਤੀ ਗਈ।

ਭੂਚਾਲ ਸਵੇਰੇ 5.17 ਵਜੇ ਧਰਮਸ਼ਾਲਾ ਤੋਂ 22 ਕਿਲੋਮੀਟਰ ਪੂਰਬ 'ਚ ਆਇਆ। ਫਿਲਹਾਲ ਇਸ਼ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭੂਚਾਲ ਦਾ ਕੇਂਦਰ ਕਾਂਗੜਾ ਦੇ ਜ਼ਿਲ੍ਹਾ ਮੁੱਖ ਦਫਤਰ ਧਰਮਸ਼ਾਲਾ ਦੀ ਧੌਲਾਧਾਰ ਪਹਾੜੀਆਂ ਦੇ ਕੋਲ ਸੀ। ਭੂਚਾਲ ਦੇ ਝਟਕੇ ਚੰਬਾ ਜ਼ਿਲ੍ਹਾ ਦੇ ਸਰਹੱਦੀ ਪਿੰਡਾਂ ਚ ਵੀ ਮਹਿਸੂਸ ਕੀਤੇ ਗਏ ਸਨ। 

ਇਹ ਵੀ ਪੜ੍ਹੋ: ਠੰਢ ’ਤੇ ਭਾਰੀ ਪਈ ਆਸਥਾ, ਮਾਘੀ ਦੇ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁੱਜੀ ਸੰਗਤ

Related Post