PTC News
Search

ED Raids in Punjab : ਪੰਜਾਬ ਚ ਵੱਡੀ ਕਾਰਵਾਈ, ED ਵੱਲੋਂ ਪਟਿਆਲਾ ਤੇ ਮੁਹਾਲੀ ਚ ਛਾਪੇਮਾਰੀ, ਬਿਕਰਮ ਸਿੰਘ ਮਜੀਠੀਆ ਨੇ ਘੇਰੀ ਆਪ

ED Raids in Punjab : ਪਟਿਆਲਾ ਵਿੱਚ ਟੀਮ ਵੱਲੋਂ ਅਰਬਨ ਅਸਟੇਟ 2 ਵਿਖੇ ਡੀਐਮ ਵੈਬ ਸਾਲਿਊਸ਼ਨ ਵਿੱਚ ਰੇਡ ਕੀਤੀ ਜਾ ਰਹੀ ਹੈ। ਜਦਕਿ ਮੁਹਾਲੀ ਵਿੱਚ ਸੈਕਟਰ-82ਏ ਦੇ ਪਲਾਟ ਨੰਬਰ 2010 ’ਤੇ ਪਹੁੰਚ ਕੀਤੀ ਗਈ ਸੀ। ਇਨ੍ਹਾਂ ਸਥਾਨਾਂ ਨਾਲ ਜੁੜੀਆਂ ਕੰਪਨੀਆਂ ਅਤੇ ਗਤੀਵਿਧੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

By  KRISHAN KUMAR SHARMA September 16th 2026 09:23 AM -- Updated: September 16th 2026 10:25 AM

ED Raids in Punjab : ਪੰਜਾਬ 'ਚ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੇਕਟੋਰੇਟ (ED) ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਈਡੀ ਵੱਲੋਂ ਪਟਿਆਲਾ ਅਤੇ ਮੁਹਾਲੀ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਜਾਂਚ ਏਜੰਸੀ ਵੱਲੋਂ ਕਾਰਵਾਈਆਂ ਨੂੰ ਲੈ ਕੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ, ਕਿ ਇਹ ਕਿਉਂ ਕੀਤੀਆਂ ਗਈਆਂ ਹਨ।

ਮੁਹਾਲੀ ਤੇ ਪਟਿਆਲਾ ’ਚ ਈਡੀ ਦੀ ਵੱਡੀ ਕਾਰਵਾਈ, ਡੇਰਾਬੱਸੀ ਤੱਕ ਜੁੜੇ ਤਾਰ

ਮੁੱਢਲੀ ਜਾਣਕਾਰੀ ਮੁਤਾਬਕ ਮਾਮਲੇ ਦੇ ਤਾਰ ਆਈ. ਪੀ. ਐੱਸ ਅਧਿਕਾਰੀ, ਕੁਝ ਕਾਰੋਬਾਰੀ ਅਦਾਰਿਆਂ ਅਤੇ ਡੇਰਾਬੱਸੀ ਨਾਲ ਵੀ ਜੁੜਦੇ ਦੱਸੇ ਜਾ ਰਹੇ ਹਨ। ਹਾਲਾਂਕਿ ਈਡੀ ਦੀ ਕਾਰਵਾਈ ਸਬੰਧੀ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ। ਇਸ ਦੌਰਾਨ ਈਡੀ ਦੇ ਨੁਮਾਇੰਦੇ ਕੁੱਝ ਸਮੱਗਰੀ ਨੂੰ ਸੀਲ ਬੰਦ ਲਿਫਾਫਿਆਂ 'ਚ ਲਿਜਾਂਦੇ ਵੀ ਵਿਖਾਈ ਦਿੱਤੇ।

ਟੀਮ ਵੱਲੋਂ ਦੇਰ ਰਾਤ ਇਹ ਛਾਪੇਮਾਰੀ ਮੁਹਿੰਮ ਕੀਤੀ ਗਈ, ਜੋ ਕਿ ਸਵੇਰ ਤੱਕ ਜਾਰੀ ਰਹੀ। ਇਹ ਵੀ ਸਾਹਮਣੇ ਆਇਆ ਹੈ ਕਿ ਈਡੀ ਨੂੰ ਇਸ ਸਬੰਧੀ ਕੁੱਝ ਜਾਣਕਾਰੀ ਪ੍ਰਾਪਤ ਹੋਈ ਸੀ, ਜਿਸ 'ਤੇ ਇਹ ਕਾਰਵਾਈ ਹੋਈ। ਪਟਿਆਲਾ ਵਿੱਚ ਟੀਮ ਵੱਲੋਂ ਅਰਬਨ ਅਸਟੇਟ 2 ਵਿਖੇ ਡੀਐਮ ਵੈਬ ਸਾਲਿਊਸ਼ਨ ਵਿੱਚ ਰੇਡ ਕੀਤੀ ਜਾ ਰਹੀ ਹੈ। ਜਦਕਿ ਮੁਹਾਲੀ ਵਿੱਚ ਸੈਕਟਰ-82ਏ ਦੇ ਪਲਾਟ ਨੰਬਰ 2010 ’ਤੇ ਪਹੁੰਚ ਕੀਤੀ ਗਈ ਸੀ। ਇਨ੍ਹਾਂ ਸਥਾਨਾਂ ਨਾਲ ਜੁੜੀਆਂ ਕੰਪਨੀਆਂ ਅਤੇ ਗਤੀਵਿਧੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਨੇ ਘਰੀ 'ਆਪ' ਸਰਕਾਰ

ਈਡੀ ਦੀ ਇਸ ਕਾਰਵਾਈ ਬਾਰੇ ਭਾਵੇਂ ਅਜੇ ਤੱਕ ਸਪੱਸ਼ਟ ਨਹੀਂ ਹੋਇਆ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ 'ਤੇ ਆਪ ਸਰਕਾਰ ਨੂੰ ਘੇਰਿਆ ਹੈ।

ਉਨ੍ਹਾਂ ਨੇ Flying Feathers ਅਤੇ DM Web Based Solutions ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ IELTS ਕਲਾਸਾਂ ਦੀ ਆੜ ਵਿੱਚ ਕਥਿਤ ਕਾਲ ਸੈਂਟਰ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ ਅਤੇ ਵਿਦੇਸ਼ੀ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ।

ਮਜੀਠੀਆ ਨੇ ਮੋਹਾਲੀ ਦੇ IT City, ਸੈਕਟਰ 82-A, ਪਲਾਟ ਨੰਬਰ 2010 'ਤੇ ਵੀ ED ਦੀ ਕਾਰਵਾਈ ਦਾ ਦਾਅਵਾ ਕੀਤਾ। ਉਨ੍ਹਾਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਸਿਆਸੀ ਹਮਲਾ ਵੀ ਕੀਤਾ।

ਇਹ ਵੀ ਪੜ੍ਹੋ...

Rinku Singh Marriage Date : ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦਾ 4 ਦਸੰਬਰ ਨੂੰ ਹੋਵੇਗਾ ਵਿਆਹ, ਜਾਣੋ ਕੌਣ ਹੈ ਹੋਣ ਵਾਲੀ ਪਤਨੀ MP ਪਿਆ ਸਰੋਜ

Related Post