Mohali News : ਈਡੀ ਵੱਲੋਂ CLU ਮਨਜੂਰੀਆਂ ਚ ਕਥਿਤ ਘੁਟਾਲੇ ਦੀ ਜਾਂਚ ਤੇਜ਼, ਗਮਾਡਾ ਦੇ ਮੁੱਖ ਪ੍ਰ਼ਸ਼ਾਸਕ ਨੂੰ ਕੀਤਾ ਤਲਬ

Mohali CLU Scam : ਈਡੀ ਦੇ ਜਲੰਧਰ ਦਫਤਰ ਨੇ ਕਥਿਤ ਘੁਟਾਲੇ (Scam) ਦੀ ਜਾਂਚ ਵਿੱਚ ਪੁੱਛਗਿਛ ਲਈ ਗਮਾਡਾ (GMADA) ਦੇ ਮੁੱਖ ਪ੍ਰਸ਼ਾਸਕ ਨੂੰ ਸੰਮਨ ਜਾਰੀ ਕਰਦਿਆਂ ਤਲਬ ਕੀਤਾ ਹੈ। ਜਾਂਚ ਏਜੰਸੀ ਨੇ ਗਮਾਡਾ ਅਧਿਕਾਰੀ ਨੂੰ ਮਨੀ ਲਾਂਡਰਿੰਗ ਜਾਂਚ ਤਹਿਤ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

By  KRISHAN KUMAR SHARMA May 17th 2026 04:54 PM -- Updated: May 17th 2026 05:01 PM

Mohali CLU Scam : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਹਾਲੀ ਵਿੱਚ ਭੂਮੀ ਵਰਤੋਂ ਤਬਦੀਲੀ (ਚੇਂਜ ਆਫ਼ ਲੈਂਡ ਯੂਜ਼) ਮਾਮਲੇ ਵਿੱਚ ਕਥਿਤ ਘੁਟਾਲੇ ਦੀ ਜਾਂਚ ਨੂੰ ਤੇਜ਼ ਕਰ ਦਿੱਤਾ ਹੈ। ਈਡੀ ਦੇ ਜਲੰਧਰ ਜ਼ੋਨਲ ਦਫਤਰ ਨੇ ਕਥਿਤ ਘੁਟਾਲੇ (Scam) ਦੀ ਜਾਂਚ ਵਿੱਚ ਪੁੱਛਗਿਛ ਲਈ ਗਮਾਡਾ (GMADA) ਦੇ ਮੁੱਖ ਪ੍ਰਸ਼ਾਸਕ ਨੂੰ ਸੰਮਨ ਜਾਰੀ ਕਰਦਿਆਂ ਤਲਬ ਕੀਤਾ ਹੈ। ਜਾਂਚ ਏਜੰਸੀ ਨੇ ਗਮਾਡਾ ਅਧਿਕਾਰੀ ਨੂੰ ਮਨੀ ਲਾਂਡਰਿੰਗ ਜਾਂਚ ਤਹਿਤ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਕਥਿਤ ਘੁਟਾਲੇ ਦਾ ਮਾਮਲਾ Suntec City ਤੇ Altus Space Builders Pvt. Ltd. ਦੇ ਪ੍ਰਾਜੈਕਟਾਂ ਨਾਲ ਜੁੜਿਆ ਹੋਇਆ ਹੈ। ਇਸ ਘਟਨਾਕ੍ਰਮ ਨੇ ਗ੍ਰੇਟਰ ਮੋਹਾਲੀ ਦੇ ਰੀਅਲ ਅਸਟੇਟ ਸਰਕਲਾਂ ਵਿੱਚ ਹਲਚਲ ਮਚਾ ਦਿੱਤੀ ਹੈ, ਕਿਉਂਕਿ ਜਾਂਚ ਹੁਣ GMADA ਅਤੇ ਹਾਊਸਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ਹੈ, ਜੋ ਜਾਂਚ ਅਧੀਨ ਪ੍ਰਵਾਨਗੀਆਂ ਦੇਣ ਲਈ ਜ਼ਿੰਮੇਵਾਰ ਅਧਿਕਾਰੀ ਹਨ।

ਸੰਮਨ 'ਚ ਕੀ ?

ਨੋਟਿਸ ਦੇ ਅਨੁਸਾਰ, ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ਵਿੱਚ "ਸਬੂਤ ਦੇਣ ਅਤੇ ਰਿਕਾਰਡ ਪੇਸ਼ ਕਰਨ" ਲਈ ਮੁੱਖ ਪ੍ਰਸ਼ਾਸਕ ਦੀ ਹਾਜ਼ਰੀ ਜ਼ਰੂਰੀ ਹੈ। ਸੰਮਨ 'ਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪਾਲਣਾ ਨਾ ਕਰਨ 'ਤੇ PMLA 2002 ਅਤੇ ਭਾਰਤੀ ਨਿਆਏ ਸੰਹਿਤਾ, 2023 ਦੇ ਸੰਬੰਧਿਤ ਭਾਗਾਂ ਦੇ ਤਹਿਤ ਸਜ਼ਾਯੋਗ ਕਾਰਵਾਈ ਹੋ ਸਕਦੀ ਹੈ। PMLA ਦੀ ਧਾਰਾ 50 ਦੇ ਤਹਿਤ ਕਾਰਵਾਈਆਂ ਨੂੰ ਨਿਆਂਇਕ ਕਾਰਵਾਈ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਹ ਸੰਮਨ 8 ਮਈ ਨੂੰ ਮੋਹਾਲੀ, ਚੰਡੀਗੜ੍ਹ, ਨਿਊ ਚੰਡੀਗੜ੍ਹ ਅਤੇ ਪਟਿਆਲਾ ਵਿੱਚ ਲਗਭਗ ਇੱਕ ਦਰਜਨ ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕਰਨ ਤੋਂ ਸਿਰਫ਼ 10 ਦਿਨ ਬਾਅਦ ਆਇਆ ਹੈ। ਇਹ ਛਾਪੇਮਾਰੀ ਸਨਟੈਕ ਸਿਟੀ ਦੇ ਪ੍ਰਮੋਟਰ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ, ਇਸਦੇ ਅਹੁਦੇਦਾਰਾਂ ਅਜੈ ਸਹਿਗਲ ਅਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਏਬੀਐਸ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰਕਸ਼ਨ ਅਤੇ ਇਸਦੇ ਪ੍ਰਮੋਟਰ ਗੌਰਵ ਧੀਰ ਦੇ ਨਾਲ-ਨਾਲ ਕਥਿਤ ਵਿਚੋਲੇ ਨਿਤਿਨ ਗੋਹਲ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।

Related Post