Sun, May 17, 2026
Whatsapp

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਕੀਤਾ ਪ੍ਰਣਾਮ, ਕੌਮ ਦੇ ਨਾਮ ਜਾਰੀ ਕੀਤਾ ਸੁਨੇਹਾ

Chhota Ghallughara Diwas : ਜਥੇਦਾਰ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੱਖਪਤ ਰਾਏ ਵਰਗੇ ਜਰਵਾਣਿਆਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਜੰਗਲਾਂ ਨੂੰ ਅੱਗਾਂ ਲਾਈਆਂ ਅਤੇ ਗੁੜ ਤੇ ਗ੍ਰੰਥ ਸ਼ਬਦਾਂ ਦੇ ਕਹਿਣ 'ਤੇ ਵੀ ਪਾਬੰਦੀਆਂ ਮੜ੍ਹੀਆਂ, ਪਰ ਸਿੰਘਾਂ ਨੇ ਬਿਪਤਾ ਦੇ ਸਮੇਂ ਵੀ ਗੁਰੂ ਦਾ ਓਟ-ਆਸਰਾ ਨਹੀਂ ਛੱਡਿਆ।

Reported by:  PTC News Desk  Edited by:  KRISHAN KUMAR SHARMA -- May 17th 2026 11:50 AM -- Updated: May 17th 2026 11:55 AM
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਕੀਤਾ ਪ੍ਰਣਾਮ, ਕੌਮ ਦੇ ਨਾਮ ਜਾਰੀ ਕੀਤਾ ਸੁਨੇਹਾ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਕੀਤਾ ਪ੍ਰਣਾਮ, ਕੌਮ ਦੇ ਨਾਮ ਜਾਰੀ ਕੀਤਾ ਸੁਨੇਹਾ

Chhota Ghallughara Diwas : ਗੁਰਦੁਆਰਾ ਮੰਜੀ ਹਾਲ ਸਾਹਿਬ ਵਿਖੇ ਕਥਾ ਕਰਨ ਉਪਰੰਤ ਪੱਤਰਕਾਰਾਂ ਅਤੇ ਸੰਗਤਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੁੜਨ ਅਤੇ ਆਪਸੀ ਪ੍ਰੇਮ-ਪਿਆਰ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਲ 1746 ਵਿੱਚ ਕਾਹਨੂੰਵਾਨ ਦੇ ਜੰਗਲਾਂ ਵਿੱਚ ਵਾਪਰੇ 'ਛੋਟੇ ਘੱਲੂਘਾਰੇ' ਦੇ ਸਮੂਹ ਸਿੰਘ-ਸਿੰਘਣੀਆਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ਕੀਤਾ।

ਜਥੇਦਾਰ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੱਖਪਤ ਰਾਏ ਵਰਗੇ ਜਰਵਾਣਿਆਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਜੰਗਲਾਂ ਨੂੰ ਅੱਗਾਂ ਲਾਈਆਂ ਅਤੇ ਗੁਰ ਤੇ ਗ੍ਰੰਥ ਸ਼ਬਦਾਂ ਦੇ ਕਹਿਣ 'ਤੇ ਵੀ ਪਾਬੰਦੀਆਂ ਮੜ੍ਹੀਆਂ, ਪਰ ਸਿੰਘਾਂ ਨੇ ਬਿਪਤਾ ਦੇ ਸਮੇਂ ਵੀ ਗੁਰੂ ਦਾ ਓਟ-ਆਸਰਾ ਨਹੀਂ ਛੱਡਿਆ। ਉਨ੍ਹਾਂ ਰਾਵੀ ਦਰਿਆ ਦੇ ਤੇਜ਼ ਵਹਾਅ ਦੌਰਾਨ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਦੇ ਭਰਾਵਾਂ ਵੱਲੋਂ ਦਿੱਤੀ ਬੇਮਿਸਾਲ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਕੌਮ ਨੂੰ ਅਜਿਹੇ ਨਿਰਸੁਆਰਥ ਆਪਸੀ ਪਿਆਰ ਅਤੇ ਚੜ੍ਹਦੀ ਕਲਾ ਦੀ ਸਖ਼ਤ ਲੋੜ ਹੈ।


ਇੱਕ ਅਹਿਮ ਕਾਨੂੰਨੀ ਬਿੱਲ ਬਾਰੇ ਸੰਗਤਾਂ ਨੂੰ ਸੁਚੇਤ ਕਰਦਿਆਂ ਜਥੇਦਾਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਇਸ ਮੁਲਕ ਵਿੱਚ ਇੱਕ ਘੱਟ-ਗਿਣਤੀ ਕੌਮ ਹਨ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਸਕਦਾ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਈਪਾਸ ਕਰਕੇ ਲਏ ਗਏ ਫ਼ੈਸਲੇ ਕਦੇ ਵੀ ਪ੍ਰਵਾਨ ਨਹੀਂ ਕੀਤੇ ਜਾਣਗੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਮਨਮਰਜ਼ੀ ਨਾਲ ਬਣਾਏ ਕਾਨੂੰਨ ਭਲਕੇ ਕੌਮ ਖਿਲਾਫ਼ ਵੱਡੀ ਸਾਜ਼ਿਸ਼ ਦਾ ਰੂਪ ਧਾਰ ਸਕਦੇ ਹਨ। ਗੁਰੂ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਸਰਕਾਰ ਨੂੰ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਤੇ ਨਿਯਮਾਂ ਬਾਰੇ ਫ਼ੈਸਲੇ ਸਿਰਫ਼ ਪੰਥ ਮਿਲ-ਜੁਲ ਕੇ ਹੀ ਕਰ ਸਕਦਾ ਹੈ, ਕੋਈ ਸਰਕਾਰ ਨਹੀਂ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK