Sun, May 17, 2026
Whatsapp

Hoshiarpur Viral Video : ਫ਼ਰਾਰ ਹੋਣ ਦੇ ਚੱਕਰ 'ਚ ਕੈਦੀ ਦੀ ਗਈ ਜਾਨ !

Hoshiarpur Viral Video : ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮੁਲਜ਼ਮ ਵੱਲੋਂ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਕੈਦੀ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- May 17th 2026 01:46 PM -- Updated: May 17th 2026 01:52 PM
Hoshiarpur Viral Video : ਫ਼ਰਾਰ ਹੋਣ ਦੇ ਚੱਕਰ 'ਚ ਕੈਦੀ ਦੀ ਗਈ ਜਾਨ !

Hoshiarpur Viral Video : ਫ਼ਰਾਰ ਹੋਣ ਦੇ ਚੱਕਰ 'ਚ ਕੈਦੀ ਦੀ ਗਈ ਜਾਨ !

Hoshiarpur Viral Video : ਹੁਸ਼ਿਆਰਪੁਰ ਤੋਂ ਖੌਫਨਾਕ ਘਟਨਾ ਵਾਪਰਨ ਦੀ ਖ਼ਬਰ ਹੈ, ਜਿਥੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਤੇ ਕੈਦੀ ਵਿਚਾਲੇ ਝੜਪ ਦੌਰਾਨ, ਕੈਦੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮੁਲਜ਼ਮ ਵੱਲੋਂ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਕੈਦੀ ਦੀ ਮੌਤ ਹੋ ਗਈ। (Hoshiarpur Police Video)

ਸਿਵਲ ਹਸਪਤਾਲ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦੇ ਮੁਲਾਜ਼ਮ ਕੈਦੀਆਂ ਨੂੰ ਤਰੀਕ 'ਤੇ ਜਾਣ ਤੋਂ ਪਹਿਲਾਂ ਹਸਪਤਾਲ ਵਿੱਚ ਚੈਕਿੰਗ ਦੇ ਲਈ ਲੈ ਕੇ ਆਉਂਦੇ ਸਨ, ਉਸੇ ਤਰ੍ਹਾਂ ਹੀ ਕੈਦੀ ਨਸੀਬ ਨੂੰ ਵੀ ਚੈਕਿੰਗ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ।


ਇਸ ਦੌਰਾਨ ਮੈਡੀਕਲ ਚੈਕਿੰਗ ਤੋਂ ਬਾਅਦ ਜਿਵੇਂ ਈ-ਰਿਕਸ਼ਾ ਵਿੱਚ ਨਸੀਬ ਨੂੰ ਲੈ ਕੇ ਪੁਲਿਸ ਮੁਲਾਜ਼ਮ ਰਵਾਨਾ ਹੋਏ ਤਾਂ ਨਸੀਬ ਨੇ ਤੇਜਧਾਰ ਹਥਿਆਰਾਂ ਦੇ ਨਾਲ ਪੁਲਿਸ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੈਦੀ ਨੇ ਪੁਲਿਸ ਮੁਲਾਜ਼ਮ 'ਤੇ ਵਾਰ ਵਾਰ ਹਮਲਾ ਕੀਤਾ। ਉਪਰੰਤ ਮੁਲਾਜ਼ਮ ਨੇ ਜਵਾਬੀ ਕਾਰਵਾਈ ਵਿੱਚ ਪਹਿਲਾਂ ਤਾਂ ਜ਼ਮੀਨ 'ਤੇ ਗੋਲੀ ਚਲਾਈ ਅਤੇ ਰੋਕਣ ਦੀ ਕੋਸ਼ਿਸ਼ ਕੀਤੀ। ਇਸਤੋਂ ਬਾਅਦ ਕੈਦੀ ਜਦੋਂ ਜ਼ਬਰਦਸਤੀ ਦੁਬਾਰਾ ਹਮਲੇ ਕਰਨ ਲੱਗਾ ਅਤੇ ਨਾ ਹਟਿਆ ਤਾਂ ਮੁਲਾਜ਼ਮ ਵੱਲੋਂ ਕਈ ਫਾਇਰ ਕੀਤੇ ਗਏ, ਜਿਸ ਵਿੱਚੋਂ ਕੁਝ ਫਾਇਰ ਕੈਦੀ ਨਸੀਬ ਦੇ ਲੱਗੇ, ਜਿਸ ਨਾਲ ਨਸੀਬ ਦੀ ਉਥੇ ਹੀ ਮੌਤ ਹੋ ਗਈ। ਐਸਐਸਪੀ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਹੈ ਅਤੇ ਉਹ ਜਲਦ ਹੀ ਸਾਰੀ ਰਿਪੋਰਟ ਐਸਐਸਪੀ ਹੁਸ਼ਿਆਰਪੁਰ ਨੂੰ ਸੌਂਪੀ ਜਾਵੇਗੀ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK