Khanna : ਦੋ ਭਰਾਵਾਂ ਚ ਜ਼ਮੀਨੀ ਵਿਵਾਦ ਹੱਲ ਕਰਨ ਗਏ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਲਾਸ਼ ਵੇਖ ਕੇ ਡਾਕਟਰ ਵੀ ਡਰਿਆ
Elderly man brutally murdered in Khanna : ਕਤਲ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਸ਼ ਦੀ ਹਾਲਤ ਦੇਖ ਕੇ ਡੇਹਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ।
Elderly man brutally murdered in Khanna : ਦੋ ਭਰਾਵਾਂ ਵਿਚਾਲੇ ਚਲਦੇ ਜ਼ਮੀਨੀ ਝਗੜੇ (Land Dispute) ਨੂੰ ਸੁਲਝਾਉਣ ਗਏ ਕਰੀਬ 65 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਸ਼ ਦੀ ਹਾਲਤ ਦੇਖ ਕੇ ਡੇਹਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ।
ਝਗੜੇ ਵਾਲੀਆਂ ਦੋਵੇਂ ਧਿਰਾਂ ਸੁਰੱਖਿਅਤ
ਮਰਨ ਵਾਲਾ ਡੇਹਲੋਂ (Dehlon) ਦੇ ਪਿੰਡ ਟਿੱਬਾ ਦਾ ਰਹਿਣ ਵਾਲਾ ਸਵਿੰਦਰ ਸਿੰਘ ਉਰਫ ਬਿੰਦਰ ਹੈ। ਥਾਣਾ ਡੇਹਲੋਂ ਪੁਲਿਸ ਨੇ ਸਵਿੰਦਰ ਦੀ ਵੋਟੀ ਪਰਮਜੀਤ ਕੌਰ ਦੀ ਸ਼ਿਕਾਇਤ ਤੇ ਸੱਤ ਬੰਦਿਆਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ 3 ਬਾਏਨੇਮ ਅਤੇ ਚਾਰ ਅਣਪਛਾਤੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਬਜ਼ੁਰਗ 'ਤੇ ਵੀ ਦੋ ਮਾਮਲੇ ਦਰਜ ਹੈ, ਜਿਸ ਦੇ ਵਿੱਚ ਉਹ ਜ਼ਮਾਨਤ 'ਤੇ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਸੀ, ਉਹਨਾਂ ਵਿੱਚ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਪਰ ਸਵਿੰਦਰ ਦਾ ਕਤਲ ਹੋ ਗਿਆ।
ਦੋ ਭਰਾਵਾਂ 'ਚ ਜ਼ਮੀਨੀ ਝਗੜੇ ਨੂੰ ਹੱਲ ਕਰਨ ਗਿਆ ਸੀ ਸਵਿੰਦਰ ਸਿੰਘ
ਜਾਣਕਾਰੀ ਮੁਤਾਬਕ ਪਿੰਡ ਡੇਹਲੋਂ ਦੇ ਵਿੱਚ ਦੋ ਭਰਾਵਾਂ ਦਾ ਜਮੀਨੀ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਮੰਗਲਵਾਰ ਨੂੰ ਦੋਨਾਂ ਭਰਾਵਾਂ ਨੂੰ ਪੰਚਾਇਤ ਵਿੱਚ ਬੁਲਾਇਆ ਗਿਆ ਸੀ ਜਿੱਥੇ ਇੱਕ ਪੱਖ ਵੱਲੋਂ ਸਵਿੰਦਰ ਸਿੰਘ ਮੌਕੇ 'ਤੇ ਗਿਆ ਸੀ, ਜਿੱਥੇ ਗੱਲਬਾਤ ਦੇ ਦੌਰਾਨ ਅਚਾਨਕ ਬਹਿਸਬਾਜ਼ੀ ਸ਼ੁਰੂ ਹੋ ਗਈ। ਸਵਿੰਦਰ ਸਿੰਘ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੂਜੀ ਧਿਰ ਦੇ ਮੇਘ ਸਿੰਘ ਉਹਦਾ ਮੁੰਡਾ ਗੋਲੂ, ਗੋਪੀ ਪੰਡਿਤ ਦੇ ਮੁੰਡੇ ਅਤੇ ਚਾਰ ਨਾਮਾਲੂਮ ਬੰਦਿਆਂ ਨੇ ਸਵਿੰਦਰ ਤੇ ਹਮਲਾ ਕਰ ਦਿੱਤਾ ਪਹਿਲੇ ਉਹਨਾਂ ਨੇ ਸਵਿੰਦਰ ਤੇ ਸਿੱਧੀ ਗੋਲੀ ਚਲਾਈ, ਉਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਉਸਨੂੰ ਵੱਡ ਦਿੱਤਾ ਗਿਆ।
ਲਾਸ਼ ਵੇਖ ਕੇ ਡਾਕਟਰਾਂ ਵੀ ਡਰੇ, ਪੋਸਟਮਾਰਟਮ ਤੋਂ ਕੀਤਾ ਇਨਕਾਰ
ਸਵਿੰਦਰ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਕਿ ਉਸ ਦੀ ਲਾਸ਼ ਨੂੰ ਜਦੋਂ ਡੇਹਲੋਂ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਉੱਥੇ ਦੇ ਡਾਕਟਰਾਂ ਨੇ ਪੋਸਟਮਾਰਟਮ ਤੋਂ ਹੀ ਮਨਾ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਇਸ ਨੂੰ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾਓ ਕਿਉਂਕਿ ਪੋਸਟਮਾਰਟਮ ਕਰਨ ਲਈ ਸਰੀਰ ਦਾ ਕੋਈ ਹਿੱਸਾ ਹੀ ਨਹੀਂ ਮਿਲ ਰਿਹਾ ਜਿਸ ਤੋਂ ਬਾਅਦ ਸਵਿੰਦਰ ਦੀ ਲਾਸ਼ ਜਿਲਾ ਸਰਕਾਰੀ ਹਸਪਤਾਲ ਦੇ ਵਿੱਚ ਭੇਜੀ ਗਈ, ਉੱਥੇ ਹੀ ਸਵਿੰਦਰ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਤੇ ਕੋਈ ਵੀ ਗੱਲ ਕਰਨ ਤੋਂ ਅਤੇ ਕੈਮਰੇ ਸਾਹਮਣੇ ਬਾਈਟ ਦੇਣ ਤੋਂ ਸਿੱਧਾ ਇਨਕਾਰ ਕਰ ਦਿੱਤਾ।
7 ਲੋਕਾਂ 'ਤੇ ਮਾਮਲਾ ਦਰਜ
ਥਾਣਾ ਡੇਹਲੋਂ ਦੇ ਜਾਂਚ ਅਫਸਰ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੱਤ ਬੰਦਿਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਦੀ ਘੜੀ ਇਹੀ ਸਾਹਮਣੇ ਆਇਆ ਕਿ ਜ਼ਮੀਨੀ ਵਿਵਾਦ ਸੁਲਝਾਉਣ ਦੇ ਸਮੇਂ ਹੋਈ ਬਹਿਸ ਤੋਂ ਬਾਅਦ ਸਵਿੰਦਰ ਦਾ ਕਤਲ ਕੀਤਾ ਗਿਆ ਹੈ।