Wed, Jun 24, 2026
Whatsapp

Amritsar ’ਚ ਸਿਆਸਤ ਦੀ ਭੇਂਟ ਚੜ੍ਹੀ ਮਾਸੂਮ ਬੱਚੀ ! AAP ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਲੱਗੇ ਗੰਭੀਰ ਇਲਜ਼ਾਮ

ਦੱਸ ਦਈਏ ਕਿ ਮਾਸੂਮ ਕਾਦਰ ਕੌਰ ਨੂੰ ਉਸਦੇ ਪਿਤਾ ਵੱਲੋਂ ਲੀਵਰ ਦਿੱਤਾ ਜਾਣਾ ਸੀ, ਪਰ ਉਸਦੇ ਪਤੀ ਨੂੰ ਉਸ ਤੋਂ ਕੁਝ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਹਿਰਾਸਤ ’ਚ ਲੈ ਲਿਆ ਅਤੇ ਜੇਲ੍ਹ ’ਚ ਬੰਦ ਰੱਖਿਆ।

Reported by:  PTC News Desk  Edited by:  Aarti -- June 24th 2026 02:39 PM -- Updated: June 24th 2026 02:49 PM
Amritsar ’ਚ ਸਿਆਸਤ ਦੀ ਭੇਂਟ ਚੜ੍ਹੀ ਮਾਸੂਮ ਬੱਚੀ ! AAP ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਲੱਗੇ ਗੰਭੀਰ ਇਲਜ਼ਾਮ

Amritsar ’ਚ ਸਿਆਸਤ ਦੀ ਭੇਂਟ ਚੜ੍ਹੀ ਮਾਸੂਮ ਬੱਚੀ ! AAP ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਲੱਗੇ ਗੰਭੀਰ ਇਲਜ਼ਾਮ

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਇੱਕ ਮਹਿਲਾ ਵੱਲੋਂ ਉਸਦੀ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਦਰਅਸਲ, ਮਾਸੂਮ ਕਾਦਰ ਕੌਰ ਜੋ ਕਿ ਕਾਫੀ ਸਮੇਂ ਤੋਂ ਲੀਵਰ ਦੀ ਗੰਭੀਰ ਬੀਮਾਰੀ ਤੋਂ ਪੀੜਤ ਸੀ। ਜਿਸ ਦੀ ਸਮੇਂ ਸਿਰ ਡੌਨਰ ਨਾ ਮਿਲਣ ਕਾਰਨ ਮੌਤ ਹੋ ਗਈ। ਬੱਚੀ ਦੀ ਮਾਂ ਮਨਰੀਤ ਕੌਰ ਵੱਲੋਂ ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। 

ਦੱਸ ਦਈਏ ਕਿ ਮਾਸੂਮ ਕਾਦਰ ਕੌਰ ਨੂੰ ਉਸਦੇ ਪਿਤਾ ਵੱਲੋਂ ਲੀਵਰ ਦਿੱਤਾ ਜਾਣਾ ਸੀ, ਪਰ ਉਸਦੇ ਪਤੀ ਨੂੰ ਉਸ ਤੋਂ ਕੁਝ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਹਿਰਾਸਤ ’ਚ ਲੈ ਲਿਆ ਅਤੇ ਜੇਲ੍ਹ ’ਚ ਬੰਦ ਰੱਖਿਆ। ਇਸ ਸਬੰਧੀ ਮਨਰੀਤ ਕੌਰ ਨੇ ਕਿਹਾ ਕਿ ਉਸਦੀ ਬੱਚੀ ਲੀਵਰ ਦੀ ਬੀਮਾਰੀ ਦੇ ਚੌਥੇ ਸਟੇਜ ’ਚ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਉਸਦੇ ਪਤੀ ਵੱਲੋਂ ਕਾਦਰ ਨੂੰ ਲੀਵਰ ਦਿੱਤਾ ਜਾਣਾ ਸੀ, ਸਾਰੇ ਟੈਸਟ ਕੀਤੇ ਜਾ ਰਹੇ ਸੀ। ਪਰ ਪੁਲਿਸ ਵੱਲੋਂ ਹਸਪਤਾਲ ਦੇ ਬਾਹਰ ਤੋਂ ਹੀ ਉਸਦੇ ਪਤੀ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਸਦੇ ਪਤੀ ਨੂੰ ਧੀ ਨਾਲ ਮਿਲਣ ਵੀ ਨਹੀਂ ਦਿੱਤਾ। 


ਮਨਰੀਤ ਕੌਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਤਲਬੀਰ ਗਿੱਲ ਸਿਆਸੀ ਨਸ਼ੇ ’ਚ ਧੁੱਤ ਹੋਣ ਕਾਰਨ ਅਜਿਹਾ ਕਾਰਾ ਕੀਤਾ ਹੈ। ਸਿਆਸੀ ਰੰਜਿਸ਼ ਦੇ ਚੱਲਦੇ ਉਸਦੇ ਪਤੀ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਅਤੇ ਫੇਰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤਕਰੀਬਨ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਉਸਦਾ ਪਤੀ ਜੇਲ੍ਹ ’ਚ ਸੀ ਜਿਸ ਕਾਰਨ ਉਨ੍ਹਾਂ ਦੀ ਧੀ ਸਿਆਸਤ ਦੀ ਭੇਂਟ ਚੜ੍ਹ ਗਈ।   

ਮਨਰੀਤ ਕੌਰ ਨੇ ਕਿਹਾ ਕਿ ਤਲਬੀਰ ਗਿੱਲ ਦੇ ਨਾਲ-ਨਾਲ ਗੁਰਪਾਲ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। 

ਇਹ ਵੀ ਪੜ੍ਹੋ  : Punjab SIR : ਪੰਜਾਬ ਚੋਣ ਕਮਿਸ਼ਨ ਵੱਲੋਂ SIR ਦਾ ਐਲਾਨ, 1 ਅਕਤੂਬਰ ਨੂੰ ਹੋਣਗੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ, ਵੇਖੋ ਪੂਰਾ ਸ਼ਡਿਊਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK