Amritsar News : ਅੰਮ੍ਰਿਤਸਰ ਚ ਪੁਲਿਸ ਤੇ ਲੁਟੇਰੇ ਵਿਚਕਾਰ ਮੁੱਠਭੇੜ, ਪੁਲਿਸ ਦੀ ਜਵਾਬੀ ਕਾਰਵਾਈ ਚ ਜ਼ਖ਼ਮੀ ਹੋਇਆ ਲੁਟੇਰਾ
Encounter in Amritsar : ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਆਰੋਪੀ ’ਤੇ ਪਹਿਲਾਂ ਤੋਂ ਹੀ ਕਈ ਗੰਭੀਰ ਮੁਕੱਦਮੇ ਦਰਜ ਸਨ, ਜਿਨ੍ਹਾਂ ਵਿੱਚ ਅਟੈਂਪਟ ਟੂ ਮਰਡਰ, ਆਰਮਜ਼ ਐਕਟ ਤੇ NDPS ਐਕਟ ਦੇ ਮਾਮਲੇ ਵੀ ਸ਼ਾਮਲ ਹਨ। ਪੁਲਿਸ ਨੇ ਵਿਕਰਮ ਦੇ ਤਿੰਨ ਸਾਥੀਆਂ ਮਨਦੀਪ, ਜਤਿੰਦਰ ਸਿੰਨੂ ਅਤੇ ਹੋਰਾਂ ਦੀ ਪਛਾਣ ਕਰ ਲਈ ਹੈ।
Amristar News : ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਪੁਲਿਸ ਵੱਲੋਂ ਇੱਕ ਮੁਠਭੇੜ ਦੌਰਾਨ ਲੁੱਟ ਮਾਮਲੇ ਦੇ ਆਰੋਪੀ ਦੀ ਜਖਮੀ ਹੋ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਆਰੋਪੀ ਕੁਝ ਦਿਨ ਪਹਿਲਾਂ ਰਣਜੀਤ ਐਵਨਿਊ ਦੇ ਸੀ-ਬਲਾਕ ਵਿੱਚ ਇਕ ਘਰ ਵਿੱਚ “ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ” ਬਣ ਕੇ 5-6 ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਕਰਕੇ ਫਰਾਰ ਹੋ ਗਏ ਸੀ।
ਆਰੋਪੀ ਵਿਕਰਮਜੀਤ ਉਰਫ਼ ਵਿਕਰਮ ਨਾਲ ਪੁਲਿਸ ਦੀ ਮੁਠਭੇੜ ਉਸ ਸਮੇਂ ਹੋਈ ਜਦੋਂ ਉਹ ਆਪਣੇ ਸਾਥੀਆਂ ਦੀ ਜਾਣਕਾਰੀ ਦੇਣ ਲਈ ਪੁਲਿਸ ਪਾਰਟੀ ਨੂੰ ਇਕ ਥਾਂ ’ਤੇ ਲੈ ਗਿਆ ਸੀ। ਇਸ ਦੌਰਾਨ ਵਿਕਰਮ ਨੇ ਮੌਕੇ ਦਾ ਫਾਇਦਾ ਚੁੱਕ ਕੇ ਗੋਲੀ ਚਲਾਈ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਆਰੋਪੀ ’ਤੇ ਪਹਿਲਾਂ ਤੋਂ ਹੀ ਕਈ ਗੰਭੀਰ ਮੁਕੱਦਮੇ ਦਰਜ ਸਨ, ਜਿਨ੍ਹਾਂ ਵਿੱਚ ਅਟੈਂਪਟ ਟੂ ਮਰਡਰ, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਦੇ ਮਾਮਲੇ ਵੀ ਸ਼ਾਮਲ ਹਨ। ਪੁਲਿਸ ਨੇ ਵਿਕਰਮ ਦੇ ਤਿੰਨ ਸਾਥੀਆਂ ਮਨਦੀਪ, ਜਤਿੰਦਰ ਸਿੰਨੂ ਅਤੇ ਹੋਰਾਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਪੁਲਿਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਪੁਲਿਸ ਨੇ ਆਰੋਪੀਆਂ ਕੋਲੋਂ ਤਿੰਨ ਹਥਿਆਰ ਬਰਾਮਦ ਕੀਤੇ ਹਨ ਅਤੇ ਹੋਰ ਲੁੱਟ ਮਾਮਲਿਆਂ ਦੀ ਜਾਂਚ ਜਾਰੀ ਹੈ।