Explainer : India ਦੀ Pakistan ਮਗਰੋਂ 2 ਹੋਰ ਮੁਲਕਾਂ ਖਿਲਾਫ਼ STRIKE , Turkey ਅਤੇ Azerbaijan ਖਿਲਾਫ਼ ਆਰਥਿਕ ਘੇਰੇਬੰਦੀ !
ਭਾਰਤ ਵੱਲੋਂ ਪਾਕਿਸਤਾਨ ਮਗਰੋਂ 2 ਹੋਰ ਮੁਲਕਾਂ ਤੁਰਕੀ ਅਤੇ ਅਜ਼ਰਬੈਜਾਨ ਖਿਲਾਫ ਸਟ੍ਰਾਈਕ ਕੀਤੀ ਗਈ ਹੈ। ਹਾਲਾਂਕਿ ਇਹ ਜੰਗ ਹਥਿਆਰਾਂ ਵਾਲੀ ਨਹੀਂ ਹੈ ਇਹ ਜੰਗ ਆਰਥਿਕ ਜੰਗ ਹੈ। ਜਿਸ ਕਾਰਨ ਇਸਦੀ ਹੁਣ ਪੂਰੀ ਦੁਨੀਆ ’ਚ ਚਰਚਾ ਹੋ ਰਹੀ ਹੈ। ਇਸ ਲੇਖ ਰਾਹੀਂ ਤੁਹਾਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੰਦੇ ਹਾਂ।
Explainer : ਭਾਰਤ-ਪਾਕਿਸਤਾਨ ਦੀ ਤੁਸੀਂ ਜੰਗ ਤਾਂ ਦੇਖੀ, ਪਰ ਹੁਣ ਭਾਰਤ ਨੇ ਦੋ ਹੋਰ ਮੁਲਕਾਂ ਖਿਲਾਫ਼ ਜੰਗ ਛੇੜ ਦਿੱਤੀ ਹੈ। ਇਹ ਜੰਗ ਹਥਿਆਰਾਂ ਵਾਲੀ ਨਹੀਂ ਸਗੋਂ ਆਰਥਿਕ ਜੰਗ ਹੈ। ਸੈਰ-ਸਪਾਟੇ ਲਈ ਚੰਗੀਆਂ ਥਾਵਾਂ ਲਈ ਮਸ਼ਹੂਰ ਤੁਰਕੀ ਅਤੇ ਅਜ਼ਰਬੈਜਾਨ ਖਿਲਾਫ਼ ਭਾਰਤ ਵੱਲੋਂ ਆਰਥਿਕ ਘੇਰੇਬੰਦੀ ਸ਼ੁਰੂ ਗਈ ਹੈ।

ਭਾਰਤ ਦੇ ਸੇਬ ਵਪਾਰੀ, ਟੂਰਿਜ਼ਮ ਕੰਪਨੀਆਂ, ਗਹਿਣਿਆਂ ਦੇ ਵਪਾਰੀ ਸਾਰਿਆਂ ਨੇ ਤੁਰਕੀ ਦਾ ਬਾਈਕਾਟ ਕੀਤਾ ਹੈ। ਤੁਰਕੀ ਦੀ ਇੱਕ ਕੰਪਨੀ ਹੈ ਸੈਲੇਬੀ ਜਿਸਦਾ ਮੁੱਖ ਕੰਮ ਸੀ ਦਿੱਲੀ ਸਣੇ ਵੱਡੇ ਹਵਾਈ ਅੱਡਿਆਂ ਉੱਤੇ ਗ੍ਰਾਊਂਡ ਹੈਂਡਲਿੰਗ ਦਾ ਕੰਮ ਕਰਨਾ। ਇਸ ਤਹਿਤ ਬੈਗੇਜ ਅਤੇ ਹੋਰ ਜ਼ਮੀਨੀ ਕੰਮ ਦਾ ਜ਼ਿੰਮਾ ਇਹ ਕੰਪਨੀ ਸੰਭਾਲਦੀ ਸੀ, ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਇਸ ਕੰਪਨੀ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਹਨ।

ਭਾਰਤ ਦੇ ਸੈਲਾਨੀ ਹੋਣ, ਛੋਟੇ-ਵੱਡੇ ਵਪਾਰੀ ਹੋਣ ਜਾਂ ਸਰਕਾਰ ਹੋਵੇ ਹਰ ਪਾਸਿਓਂ ਤੁਰਕੀ ਖਿਲਾਫ਼ ਘੇਰਾਬੰਦੀ ਹੋ ਰਹੀ ਹੈ। ਤੁਰਕੀ ਅਤੇ ਅਜ਼ਬੈਜਾਨ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਉਨ੍ਹਾਂ ਉੱਤੇ ਭਾਰੀ ਪੈ ਰਿਹਾ ਹੈ। ਇਸ ਲੇਖ ਵਿੱਚ ਇਸੇ ਗੱਲ ਉੱਤੇ ਝਾਂਤ ਮਾਰਨ ਦੀ ਕੋਸ਼ਿਸ਼ ਕਰਾਂਗੇ।
ਤੁਰਕੀ-ਅਜ਼ਰਬੈਜਾਨ 'ਤੇ ਭਾਰਤ ਦੀ ਸਟ੍ਰਾਈਕ
- ਦਿੱਲੀ ਸਣੇ ਭਾਰਤ ਦੇ ਵੱਡੇ ਹਵਾਈ ਅੱਡਿਆਂ 'ਤੇ ਗ੍ਰਾਊਂਡ ਹੈਂਡਲਿੰਗ ਦੀ ਜ਼ਿੰਮੇਵਾਰੀ ਸਾਂਭਣ ਵਾਲੀ ਤੁਰਕੀ ਦੀ ਕੰਪਨੀ Celebi ਦੀਆਂ ਸੇਵਾਵਾਂ ਸਮਾਪਤ
- ਤੁਰਕੀ ਤੇ ਅਜ਼ਰਬੈਜਾਨ 'ਚ ਸੈਰ-ਸਪਾਟਾ ਇੰਡਸਟਰੀ 10% ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ, ਆਰਥਿਕਤਾ ਦਾ ਵੱਡਾ ਸਹਾਰਾ
- ਦੋਹਾਂ ਮੁਲਕਾਂ 'ਚ ਹਰ ਸਾਲ ਔਸਤਨ 2.5 ਲੱਖ ਤੋਂ 3.5 ਲੱਖ ਤੱਕ ਭਾਰਤੀ ਸੈਲਾਨੀ ਪਹੁੰਚਦੇ ਹਨ
- ਕੋਰੋਨਾ ਕਾਲ ਤੋਂ ਬਾਅਦ ਦੋਵੇਂ ਮੁਲਕ ਭਾਰਤੀਆਂ ਲਈ ਬਜਟ ਫਰੈਂਡਲੀ ਸਾਬਤ ਹੋਏ, ਘੱਟ ਪੈਸਿਆਂ 'ਚ ਯੂਰਪ ਵਰਗੇ ਮੁਲਕਾਂ ਵਾਂਗ ਨਜ਼ਾਰਾ

- ਤੁਰਕੀ-ਅਜ਼ਰਬੈਜਾਨ ਲਈ ਬੁਕਿੰਗ 60% ਤੱਕ ਘਟੀ, ਟੂਰ ਪੈਕੇਜ 250% ਤੋਂ ਵੱਧ ਕੈਂਸਲ ਹੋਏ- MakeMyTrip
- ਇਨ੍ਹਾਂ ਮੁਲਕਾਂ 'ਚ ਭਾਰਤੀ ਸੈਲਾਨੀਆਂ ਵੱਲੋਂ ਸਲਾਨਾ ਕਰੀਬ 3000 ਕਰੋੜ ਰੁਪਏ ਖਰਚੇ ਜਾਂਦੇ- EaseMyTrip
- ਮਹਾਰਾਸ਼ਟਰ ਤੇ ਯੂਪੀ ਸਣੇ ਕਈ ਸੂਬੇ ਤੁਰਕੀ ਤੋਂ ਸੇਬ ਇੰਪੋਰਟ ਕਰਦੇ ਹਨ ਹੁਣ ਸੇਬਾਂ ਦੇ ਇੰਪੋਰਟ ਦਾ ਵੀ ਬਾਈਕਾਟ
- ਪਿਛਲੇ ਸਾਲ ਭਾਰਤ ਨੇ ਤੁਰਕੀ ਤੋਂ ਕਰੀਬ 12 ਟਨ ਸੇਬ ਮੰਗਵਾਏ, ਕੀਮਤ 1,000 ਕਰੋੜ ਰੁਪਏ ਤੋਂ ਵੀ ਵੱਧ
- JNU, Jamia Millia Islamia, Maulana Azad National Urdu University ਨੇ ਤੁਰਕੀ ਨਾਲ ਵਿਦਿਅਕ ਸਾਂਝ ਵੀ ਮੁਲਤਵੀ ਕੀਤੀ
- All India Cine Workers Association ਵੱਲੋਂ ਤੁਰਕੀ 'ਚ ਫਿਲਮਾਂ ਦੀ ਸ਼ੂਟਿੰਗ ਤੇ ਸੱਭਿਆਰਕ ਸਾਂਝ ਦਾ ਬਾਈਕਾਟ
ਭਾਰਤ ਨੂੰ ਤੁਰਕੀ ਤੋਂ ਸਮੱਸਿਆ ਕੀ ਹੈ?
- ਭਾਰਤ ਖਿਲਾਫ਼ ਜੰਗ ਦੌਰਾਨ ਪਾਕਿਸਤਾਨ ਨੇ ਤੁਰਕੀ ਮੇਡ ਡਰੋਨ ਵਰਤੇ
- ਪਾਕ ਨੇ ਤੁਰਕੀ ਦੇ ਬਣੇ 300-400 ਡਰੋਨ ਭਾਰਤ 'ਚ ਦਾਖਲ ਕਰਵਾਏ-MEA
- ਤੁਰਕੀ-ਅਜ਼ਰਬੈਜਾਨ ਦੀ ਪਾਕਿਸਤਾਨ ਨਾਲ ਨੇੜਤਾ, ਫੌਜੀ ਪੱਧਰ 'ਤੇ ਵੀ ਤਿੰਨਾਂ ਮੁਲਕਾਂ ਦੀ ਸਾਂਝ
- 2021 'ਚ ਤਿੰਨਾਂ ਮੁਲਕਾਂ ਨੇ ਜੁਆਇੰਟ ਮਿਲਟਰੀ ਐਕਸਰਸਾਈਜ਼ “Three Brothers” ਚਲਾਈ ਸੀ

ਤੁਰਕੀ ਦਾ ਨਹੀਂ ਜਾਂਦਾ ਪਾਕ ਪ੍ਰੇਮ
- ਭਾਰਤ ਵੱਲੋਂ ਤਮਾਮ ਬਾਈਕਾਟ ਤੋਂ ਬਾਅਦ ਵੀ ਪਾਕਿਸਤਾਨ ਨਾਲ ਨੇੜਤਾ ਜਾਰੀ ਰੱਖਣਾ ਚਾਹੁੰਦਾ ਹੈ ਤੁਰਕੀ
- ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਇਅਪ ਅਰਦੋਆਨ ਨੇ ਮੁੜ ਦੁਹਰਾਇਆ ਅਸੀਂ ਪਾਕਿਸਤਾਨ ਨਾਲ ਖੜ੍ਹੇ ਹਾਂ
- ਅਸੀ 'Brother Nation' ਪਾਕਿਸਤਾਨ ਨਾਲ ਖੜ੍ਹੇ ਹਾਂ- Recep Tayyip Erdogan
ਇਹ ਵੀ ਪੜ੍ਹੋ : AAP Councillors resign : ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ,13 'ਆਪ' ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਬਣਾਈ ਨਵੀਂ ਪਾਰਟੀ