Blast In Ludhiana: ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਹੋਇਆ ਧਮਾਕਾ, ਇੱਕ ਜ਼ਖਮੀ

ਲੁਧਿਆਣਾ ਕਚਹਿਰੀ 'ਚ ਬਣੇ ਪੁਰਾਣੇ ਮਾਲ ਖ਼ਾਨੇ 'ਚ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸਫਾਈ ਕਰਮਚਾਰੀ ਕੂੜੇ ਦੇ ਇੱਕ ਢੇਰ ਨੂੰ ਅੱਗ ਲਗਾ ਰਿਹਾ ਸੀ।

By  Aarti June 8th 2023 10:38 AM -- Updated: June 8th 2023 12:06 PM

Blast In Ludhiana: ਲੁਧਿਆਣਾ ਦੀ ਕਚਹਿਰੀ ਦੇ ਵਿੱਚ ਬਣੇ ਪੁਰਾਣੇ ਮਾਲ ਖ਼ਾਨੇ ਵਿਚ ਅੱਜ ਸਵੇਰੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕਾਂ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁੱਜਿਆ। ਮੌਕੇ ‘ਤੇ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਫਿਲਹਾਲ ਮਾਲ ਖ਼ਾਨੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਪਹੁੰਚੇ ਤਾਂ ਉਸ ਸਮੇਂ ਬੋਤਲ ਦੇ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਬੋਤਲ ਦੇ ਕੁਝ ਟੁੱਕੜੇ ਸਫ਼ਾਈ ਕਰਮਚਾਰੀ ਨੂੰ ਵੀ ਆ ਕੇ ਲੱਗੇ ਹਨ ਜਿਸ ਕਾਰਨ ਉਹ ਜ਼ਖਮੀ ਹੋਇਆ ਹੈ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। 

ਸੀਨੀਅਰ ਪੁਲਿਸ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਅਸੀਂ ਫਿਰ ਵੀ ਮਾਲ ਖ਼ਾਨੇ ਦੀ ਵੀ ਸਫਾਈ ਕਰਵਾ ਰਹੇ ਹਨ। ਓਥੇ ਹੀ ਉਨ੍ਹਾਂ ਕਿਹਾ ਕਿ ਅਸੀਂ ਫਿਰ ਵੀ ਇਤੀਹਾਤ ਦੇ ਤੌਰ ਤੇ ਪੁਲਿਸ ਵੱਲੋਂ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਆਏ ਤਾਂ ਉਨ੍ਹਾਂ ਵੱਲੋਂ ਕੂੜੇ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਬੋਤਲ ਦੇ ਵਿੱਚ ਧਮਾਕਾ ਹੋਇਆ।  

ਉਨ੍ਹਾਂ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਧਮਾਕਾ ਬਹੁਤ ਘੱਟ ਸੀ ਇਸ ਨੂੰ ਕਿਸੇ ਵੱਡੀ ਘਟਨਾ ਨਾਲ ਜੋੜ ਕੇ ਨਾ ਵੇਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਾਲੀ ਖ਼ਬਰ ਨਾ ਫੈਲਾਈ ਜਾਵੇ। ਜਗਰੂਪ ਕੌਰ ਬਾਠ ਨੇ ਕਿਹਾ ਕਿ ਸਾਡੇ ਵੱਲੋਂ ਗੋਦਾਮ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭਾਈ ਰਾਜੋਆਣਾ ਨੇ ਕਿਉਂ ਕੀਤੀ ਫਾਂਸੀ ਦੀ ਮੰਗ? ਸ੍ਰੀ ਅਕਾਲ ਤਖ਼ਤ ਨੂੰ ਭੇਜਿਆ ਸੁਨੇਹਾ, ਜਾਣੋ ਕੀ ਕਿਹਾ

Related Post