PM ਮੋਦੀ ਦੇ ਮਾਂ ਦੇ ਦੇਹਾਂਤ 'ਤੇ ਵੱਖ ਵੱਖ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਸ਼ੁੱਕਰਵਾਰ ਨੂੰ ਪੰਜਾਂ ਤੱਤਾਂ 'ਚ ਵਿਲੀਨ ਹੋ ਗਈ। ਮਾਂ ਹੀਰਾਬੇਨ ਨੇ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਸੇ ਸਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 100 ਸਾਲ ਵੀ ਪੂਰੇ ਕਰ ਲਏ ਸਨ।

By  Jasmeet Singh December 30th 2022 01:18 PM -- Updated: December 30th 2022 01:19 PM

ਚੰਡੀਗੜ੍ਹ, 30 ਦਸੰਬਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਸ਼ੁੱਕਰਵਾਰ ਨੂੰ ਪੰਜਾਂ ਤੱਤਾਂ 'ਚ ਵਿਲੀਨ ਹੋ ਗਈ। ਮਾਂ ਹੀਰਾਬੇਨ ਨੇ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਸੇ ਸਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 100 ਸਾਲ ਵੀ ਪੂਰੇ ਕਰ ਲਏ ਸਨ।

ਇਹ ਖ਼ਬਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਸਵੇਰੇ ਗਾਂਧੀਨਗਰ ਦੇ ਰਾਏਸਾਨ ਸਥਿਤ ਛੋਟੇ ਭਰਾ ਪੰਕਜ ਮੋਦੀ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਆਪਣੇ ਮਾਤਾ ਜੀ ਦੇ ਅੰਤਿਮ ਦਰਸ਼ਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇੱਥੋਂ ਹੀਰਾਬੇਨ ਦੀ ਦੇਹ ਨੂੰ ਗਾਂਧੀਨਗਰ ਦੇ ਸੈਕਟਰ 30 ਸਥਿਤ ਸ਼ਮਸ਼ਾਨਘਾਟ ਲਿਜਾਇਆ ਗਿਆ ਜਿੱਥੇ ਪੀਐਮ ਨੇ ਮਾਂ ਦੀ ਦੇਹ ਦਾ ਅੰਤਿਮ ਸਸਕਾਰ ਕੀਤਾ।

ਇਸ ਤੋਂ ਬਾਅਦ ਪੀਐਮ ਮੋਦੀ ਨੇ ਆਪਣੀ ਮਾਂ ਦੇ ਦੇਹਾਂਤ 'ਤੇ ਇੱਕ ਭਾਵੁਕ ਸੰਦੇਸ਼ ਟਵੀਟ ਕਰਦਿਆਂ ਲਿਖਿਆ, "ਮਾਂ ਵਿੱਚ ਮੈਂ ਹਮੇਸ਼ਾਂ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਇੱਕ ਨਿਰਸਵਾਰਥ ਕਰਮਯੋਗੀ ਦਾ ਪ੍ਰਤੀਕ ਅਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ।"



ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਮਾਤਾ ਜੀ ਹਿਰਾਬੇਨ ਮੋਦੀ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ।ਪੀਐਮ ਮੋਦੀ ਵੀ ਆਪਣੀ ਬੀਮਾਰ ਮਾਂ ਨੂੰ ਮਿਲਣ ਹਸਪਤਾਲ ਪਹੁੰਚੇ ਸਨ। ਇੱਥੇ 6 ਮਾਹਿਰ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਸੀ। ਹਸਪਤਾਲ ਦੇ ਮੈਡੀਕਲ ਬੁਲੇਟਿਨ 'ਚ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ 'ਚ ਸੁਧਾਰ ਦੀ ਗੱਲ ਕੀਤੀ ਗਈ ਸੀ। ਪੀਐਮ ਮੋਦੀ ਲਗਾਤਾਰ ਡਾਕਟਰਾਂ ਦੇ ਸੰਪਰਕ ਵਿੱਚ ਸਨ।

ਪੀਐਮ ਮੋਦੀ ਨੂੰ ਜਦੋਂ ਵੀ ਮੌਕਾ ਮਿਲਦਾ, ਉਹ ਆਪਣੀ ਮਾਂ ਨੂੰ ਮਿਲਣ ਜਾਂਦੇ ਸਨ। ਪੀਐਮ ਮੋਦੀ ਜਦੋਂ ਵੀ ਅਹਿਮਦਾਬਾਦ ਜਾਂਦੇ ਸਨ ਤਾਂ ਆਪਣੀ ਮਾਂ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਪੀਐਮ ਮੋਦੀ ਦੀ ਮਾਂ ਹੀਰਾਬੇਨ ਗਾਂਧੀਨਗਰ ਵਿੱਚ ਰਹਿੰਦੀ ਸੀ ਜਿੱਥੇ ਪੀਐਮ ਮੋਦੀ ਅਕਸਰ ਉਨ੍ਹਾਂ ਨੂੰ ਮਿਲਣ ਲਈ ਕੁਝ ਸਮਾਂ ਕੱਢਦੇ ਸਨ।

Related Post