Faridkot Bus Accident: ਫ਼ਰੀਦਕੋਟ ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਾਲੇ ਚ ਡਿੱਗੀ, 5 ਲੋਕਾਂ ਦੀ ਮੌਤ

Faridkot Bus Accident: ਫ਼ਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਫ਼ਰੀਦਕੋਟ ਕੋਟਕਪੂਰਾ ਰੋਡ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ।

By  Amritpal Singh February 18th 2025 08:43 AM -- Updated: February 18th 2025 10:39 AM

Faridkot Bus Accident: ਪੰਜਾਬ 'ਚ ਅੱਜ ਤੜਕਸਾਰ ਹੀ ਭਿਆਨਕ ਹਾਦਸਾ ਵਾਪਰ ਗਿਆ। ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਨਾਲ ਟਰੱਕ ਇਕ ਪਾਸੇ ਨੂੰ ਪਲਟ ਗਿਆ ਤੇ ਬੱਸ ਸਿੱਧਾ ਨਾਲੇ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ। ਫ਼ਿਲਹਾਲ ਮੌਕੇ 'ਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 


ਇਹ ਹਾਦਸਾ ਫਰੀਦਕੋਟ ਦੇ ਕੋਟਕਪੂਰਾ ਰੋਡ 'ਤੇ ਵਾਪਰਿਆ। ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ਼ 'ਤੇ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਮਗਰੋਂ ਟਰੱਕ ਇਕ ਪਾਸੇ ਨੂੰ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ ਵਿਚ ਜਾ ਡਿੱਗੀ। ਇਹ ਬੱਸ ਨਿਊ ਦੀਪ ਕੰਪਨੀ ਦੀ ਸੀ ਤੇ ਇਸ ਵਿਚ ਕਈ ਸਵਾਰੀਆਂ ਸਨ। ਫ਼ਿਲਹਾਲ ਮੌਕੇ 'ਤੇ ਰਾਹਤ ਕਾਰਜ ਜਾਰੀ ਹਨ ਤੇ ਲੋਕਾਂ ਨੂੰ ਬੱਸ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। 


ਚਸ਼ਮਦੀਦ ਗਵਾਹ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਬਾਬਾ ਰੋਡੇ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਘਰ ਜਾ ਰਿਹਾ ਸੀ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਤੇਜ਼ ਰਫ਼ਤਾਰ ਕਾਰਨ ਬੱਸ ਡਰਾਈਵਰ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਨਹੀਂ ਦੇਖ ਸਕਿਆ। ਇਸ ਤੋਂ ਬਾਅਦ ਬੱਸ ਸਿੱਧੀ ਟਰੱਕ ਨਾਲ ਟਕਰਾ ਗਈ। ਟੱਕਰ ਕਾਰਨ ਬੱਸ ਸੰਤੁਲਨ ਗੁਆ ​​ਬੈਠੀ ਅਤੇ ਪੁਲ ਦੀ ਰੇਲਿੰਗ ਤੋੜ ਕੇ ਨਾਲੇ ਵਿੱਚ ਡਿੱਗ ਗਈ। ਜਿਵੇਂ ਹੀ ਬੱਸ ਡਿੱਗੀ, ਉੱਥੇ ਹਫੜਾ-ਦਫੜੀ ਮਚ ਗਈ। ਲੋਕ ਮਦਦ ਲਈ ਚੀਕਣ ਲੱਗੇ।


ਲੋਕ ਉੱਥੇ ਇਕੱਠੇ ਹੋ ਗਏ। ਨੇੜਲੇ ਇਲਾਕਿਆਂ ਦੇ ਲੋਕ ਪੌੜੀਆਂ ਲੈ ਕੇ ਪਹੁੰਚੇ। ਕਿਸੇ ਤਰ੍ਹਾਂ ਕੁਝ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਲੱਦਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।

Related Post