ਗੁਰਦਾਸਪੁਰ ਚ AAP Rally ਦੌਰਾਨ CM ਮਾਨ ਦਾ ਤਿੱਖਾ ਵਿਰੋਧ, ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, ਕਈਆਂ ਦੀਆਂ ਪੱਗਾਂ ਲੱਥੀਆਂ

Gurdaspur AAP Rally : ਕਿਸਾਨਾਂ ਵੱਲੋਂ ਸੀਐਮ ਵੱਲ ਜਾਣ ਲਈ ਰੋਕਾਂ ਤੋੜ ਕੇ ਖੇਤਾਂ ਵਿਚੋਂ ਹੁੰਦੇ ਹੋਏ ਵਿਰੋਧ ਲਈ ਅੱਗੇ ਵੱਧੇ, ਜਿਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀ ਝੜਪ ਹੋਈ।

By  KRISHAN KUMAR SHARMA March 9th 2026 04:12 PM -- Updated: March 9th 2026 08:10 PM

Police Farmer Clash in Gurdaspur : ਗੁਰਦਾਸਪੁਰ 'ਚ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਤਿੱਖੀ ਝੜਪ ਵੀ ਹੋਈ, ਜਿਸ ਦੌਰਾਨ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥੀਆਂ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਪੱਗਾਂ ਵੀ ਉਛਾਲੀਆਂ।

ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਪੰਜਾਬ ਵੱਲੋਂ ਗੁਰਦਾਸਪੁਰ ਦੇ ਕਾਹਨੂੰਵਾਨ 'ਚ ਰੈਲੀ ਰੱਖੀ ਗਈ ਸੀ, ਜਿਸ ਵਿੱਚ ਸ਼ਾਮਲ ਹੋਣ ਲਈ ਜਿਵੇਂ ਹੀ ਮੁੱਖ ਮੰਤਰੀ ਮਾਨ ਪਹੁੰਚੇ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਕਿਸਾਨਾਂ ਵੱਲੋਂ ਸਵਾਲ ਜਵਾਬ ਕਰਨ ਲਈ ਸ਼ਾਂਤਮਈ ਢੰਗ ਨਾਲ ਉਸ ਪਾਸੇ ਵੱਲ ਚਾਲੇ ਪਾ ਦਿੱਤੇ। ਪਰੰਤੂ ਇਸ ਦੌਰਾਨ ਪੁਲਿਸ ਨੇ ਰਸਤੇ ਵਿੱਚ ਕਿਸਾਨਾਂ ਨੂੰ ਰੋਕਾਂ ਲਾ ਕੇ ਰੋਕ ਦਿੱਤਾ।

ਕਿਸਾਨਾਂ 'ਚ ਇਸ ਕਾਰਨ ਰੋਸ ਪਾਇਆ ਗਿਆ, ਜਿਸ ਕਾਰਨ ਕਈ ਕਿਸਾਨਾਂ ਵੱਲੋਂ ਸੀਐਮ ਵੱਲ ਜਾਣ ਲਈ ਰੋਕਾਂ ਤੋੜ ਕੇ ਖੇਤਾਂ ਵਿਚੋਂ ਹੁੰਦੇ ਹੋਏ ਵਿਰੋਧ ਲਈ ਅੱਗੇ ਵੱਧੇ, ਜਿਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀ ਝੜਪ ਹੋਈ। ਇਸ ਦੇ ਰੋਸ ਵੱਜੋਂ ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਪਿੰਡ ਵੜੈਚ ਵਿਖੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ ਗਿਆ।

ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਸ਼ਾਮ ਸਿੰਘ ਗਿੱਲ ਮੰਜ ਨੇ ਦੋਸ਼ ਲਾਇਆ ਕਿ ਝੜਪ ਦੌਰਾਨ ਪੁਲਿਸ ਨੇ ਕਈ ਕਿਸਾਨਾਂ ਦੀਆਂ ਪੱਗਾਂ ਵੀ ਉਛਾਲੀਆਂ।

Related Post