Ladhowal plaza: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਕੀਤਾ ਫ੍ਰੀ, ਵਧੇ ਟੋਲ ਰੇਟਾਂ ਕਾਰਨ ਲਿਆ ਫੈਸਲਾ

ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਜੇਯੂ ਦੁਆਬਾ ਨੇ ਕਿਹਾ ਹੈ ਕਿ ਜਦੋ ਤੱਕ ਐਨਐਚਏਆਈ ਟੋਲ ਰੇਟ ਨਹੀਂ ਘਟਾਉਂਦੀ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

By  Aarti June 16th 2024 11:36 AM -- Updated: June 16th 2024 12:08 PM

Ladhowal Plaza Toll Free: ਪੰਜਾਬ ’ਚ ਵਧੇ ਟੋਲ ਰੇਟਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਕਿਸਾਨ ਸੜਕਾਂ ’ਤੇ ਆ ਗਏ ਹਨ। ਦੱਸ ਦਈਏ ਕਿ ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਹੈ। ਜਿਸ ਦੇ ਚੱਲਦੇ ਇੱਥੇ ਲੱਘਣ ਵਾਲੇ ਕਿਸੇ ਵੀ ਵਾਹਨ ਟੋਲ ਨਹੀਂ ਕਟਵਾਉਣਾ ਪਵੇਗਾ। ਦੱਸ ਦਈਏ ਕਿ ਇਸ ਸਬੰਧੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਜੇਯੂ ਦੁਆਬਾ ਵੱਲੋਂ ਐਲਾਨ ਕੀਤਾ ਗਿਆ ਹੈ। 

ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਜੇਯੂ ਦੁਆਬਾ  ਨੇ ਕਿਹਾ ਹੈ ਕਿ ਜਦੋ ਤੱਕ ਐਨਐਚਏਆਈ ਟੋਲ ਰੇਟ ਨਹੀਂ ਘਟਾਉਂਦੀ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। 


ਕਿਸਾਨਾਂ ਵੱਲੋਂ  ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਲਾਡੋਵਾਲ ਦੇ ਹਰ ਦਿਨ ਵੱਧਦੇ ਰੇਟ ਤੋਂ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਫੈਸਲਾ ਲਿਆ ਹੈ ਕਿ ਜਦੋ ਤੱਕ ਐਨਐਚਏਆਈ ਟੋਲ ਰੇਟ ਘੱਟ ਨਹੀਂ ਕਰਦੀ ਟੋਲ ਪਲਾਜ਼ਾ ਬੰਦ ਯਾਨੀ ਫ੍ਰੀ ਰਹਿਣਗੇ। 

ਇਹ ਵਧੇ ਹਨ ਟੋਲ ਪਲਾਜ਼ਾ ਦੇ ਰੇਟ 

ਟੋਲ ਚਾਰਜ 'ਤੇ ਤਾਜ਼ਾ ਅਪਡੇਟ ਦੇ ਅਨੁਸਾਰ ਕਾਰ ਮਾਲਕ ਹੁਣ ਇੱਕ ਸਿੰਗਲ ਯਾਤਰਾ ਲਈ 220 ਰੁਪਏ (ਪਹਿਲਾਂ 215 ਰੁਪਏ) ਅਤੇ ਵਾਪਸੀ ਦੀ ਯਾਤਰਾ ਲਈ 330 ਰੁਪਏ (ਪਹਿਲਾਂ 225 ਰੁਪਏ) ਦਾ ਭੁਗਤਾਨ ਕਰ ਰਹੇ ਹਨ। ਹਲਕੇ ਵਾਹਨ ਮਾਲਕਾਂ ਤੋਂ ਇੱਕ ਦਿਨ ਦੇ ਅੰਦਰ ਵਾਪਸੀ ਦੀ ਯਾਤਰਾ ਲਈ 535 ਰੁਪਏ (ਪਹਿਲਾਂ 520 ਰੁਪਏ) ਲਏ ਜਾਂਦੇ ਹਨ। ਬੱਸ ਅਤੇ ਟਰੱਕ ਡਰਾਈਵਰ ਵਧੇ ਹੋਏ ਟੋਲ ਚਾਰਜ ਦਾ ਸਾਹਮਣਾ ਕਰ ਰਹੇ ਹਨ, ਇੱਕ ਸਿੰਗਲ ਸਫ਼ਰ ਲਈ 745 ਰੁਪਏ (ਪਹਿਲਾਂ 730 ਰੁਪਏ) ਅਤੇ ਵਾਪਸੀ ਦੀ ਯਾਤਰਾ ਲਈ 1,120 ਰੁਪਏ (ਪਹਿਲਾਂ 1,095 ਰੁਪਏ) ਅਦਾ ਕਰ ਰਹੇ ਹਨ।

ਇਹ ਵੀ ਪੜ੍ਹੋ: Flood Control Room: ਲੁਧਿਆਣਾ ਪ੍ਰਸ਼ਾਸਨ ਨੇ ਹੜ੍ਹਾਂ ਨੂੰ ਲੈਕੇ ਖਿੱਚੀ ਤਿਆਰੀ, 24×7 ਫਲੱਡ ਕੰਟਰੋਲ ਰੂਮ ਕੀਤੇ ਸਥਾਪਿਤ

Related Post