Fatehgarh Civil Hospital : ਫ਼ਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਦੀ ਗਾਇਨੀ ਡਾਕਟਰ ਵੱਲੋਂ ਜੀਵਨਲੀਲ੍ਹਾ ਸਮਾਪਤ, ਜਾਣੋ ਕੀ ਰਿਹਾ ਕਾਰਨ ?

Fatehgarh Civil Hospital : ਪੁਲਿਸ ਅਧਿਕਾਰੀ ਪ੍ਰਿਥਵੀਰਾਜ ਸਿੰਘ ਅਨੁਸਾਰ, ਡਾਕਟਰ ਰੀਆ ਦਾ ਵਿਆਹ ਤਿੰਨ ਵਰ੍ਹੇ ਪਹਿਲਾਂ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਚੰਡੀਗੜ੍ਹ ਵਿਖੇ ਰਹਿੰਦਾ ਹੈ ਅਤੇ ਪਰਿਵਾਰ ਵੱਲੋਂ ਲਗਾਤਾਰ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ।

By  KRISHAN KUMAR SHARMA May 5th 2026 04:29 PM -- Updated: May 5th 2026 04:35 PM

Fatehgarh Civil Hospital : ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਕੁਆਰਟਰਾਂ ਵਿੱਚ ਰਹਿ ਰਹੀ ਮਹਿਲਾ ਗਾਇਨੀ ਡਾਕਟਰ ਰੀਆ ਵੱਲੋਂ ਬੀਤੇ ਦਿਨੀ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਹਿਲਾ ਡਾਕਟਰ ਦੇ ਪਤੀ ਸਹੁਰੇ ਅਤੇ ਸੱਸ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਹੁਰੇ ਪਰਿਵਾਰ ਵੱਲੋਂ ਦਾਜ ਮੰਗਣ ਦਾ ਸਾਹਮਣੇ ਆਇਆ ਕਾਰਨ 

ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਸਿੰਘ ਅਨੁਸਾਰ, ਡਾਕਟਰ ਰੀਆ ਦਾ ਵਿਆਹ ਤਿੰਨ ਵਰ੍ਹੇ ਪਹਿਲਾਂ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਚੰਡੀਗੜ੍ਹ ਵਿਖੇ ਰਹਿੰਦਾ ਹੈ ਅਤੇ ਪਰਿਵਾਰ ਵੱਲੋਂ ਲਗਾਤਾਰ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਸਹੁਰੇ ਪਰਿਵਾਰ ਵੱਲੋਂ ਇਨੋਵਾ ਕਾਰ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸੇ ਕਾਰਨ ਡਾਕਟਰ ਰੀਆ ਟੈਨਸ਼ਨ ਵਿੱਚ ਰਹਿੰਦੀ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਪੁਲਿਸ ਵੱਲੋਂ ਮ੍ਰਿਤਕ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Post