Tue, May 5, 2026
Whatsapp

ਹਾਈਕੋਰਟ ਨੂੰ ਜਲਦ ਮਿਲਣਗੇ 10 ਨਵੇਂ ਜੱਜ, ਸੁਪਰੀਮ ਕੋਰਟ ਦੀ ਕਾਲੇਜ਼ੀਅਮ ਨੇ 10 ਜੱਜਾਂ ਦੇ ਨਾਂਵਾਂ ਦੀ ਕੀਤੀ ਸਿਫ਼ਾਰਸ਼, ਵੇਖੋ ਸੂਚੀ

Punjab Haryana High Court : ਸੁਪਰੀਮ ਕੋਰਟ ਦੀ ਕਾਲੇਜ਼ੀਅਮ ਨੇ 10 ਨਾਂਵਾਂ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ, ਜਿਨ੍ਹਾਂ ਵਿੱਚ ਹਰਿਆਣਾ ਤੋਂ ਐਡਵੋਕੇਟ ਜਨਰਲ ਪ੍ਰਵੇਂਦਰ ਸਿੰਘ ਚੌਹਾਨ ਦੇ ਨਾਲ-ਨਾਲ ਰਾਜੇਸ਼ ਗੌੜ ਅਤੇ ਮਿੰਦਰ ਜੀਤ ਯਾਦਵ ਨੂੰ ਹਾਈ ਕੋਰਟ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- May 05th 2026 02:15 PM -- Updated: May 05th 2026 02:38 PM
ਹਾਈਕੋਰਟ ਨੂੰ ਜਲਦ ਮਿਲਣਗੇ 10 ਨਵੇਂ ਜੱਜ, ਸੁਪਰੀਮ ਕੋਰਟ ਦੀ ਕਾਲੇਜ਼ੀਅਮ ਨੇ 10 ਜੱਜਾਂ ਦੇ ਨਾਂਵਾਂ ਦੀ ਕੀਤੀ ਸਿਫ਼ਾਰਸ਼, ਵੇਖੋ ਸੂਚੀ

ਹਾਈਕੋਰਟ ਨੂੰ ਜਲਦ ਮਿਲਣਗੇ 10 ਨਵੇਂ ਜੱਜ, ਸੁਪਰੀਮ ਕੋਰਟ ਦੀ ਕਾਲੇਜ਼ੀਅਮ ਨੇ 10 ਜੱਜਾਂ ਦੇ ਨਾਂਵਾਂ ਦੀ ਕੀਤੀ ਸਿਫ਼ਾਰਸ਼, ਵੇਖੋ ਸੂਚੀ

Punjab Haryana High Court : ਪੰਜਾਬ-ਹਰਿਆਣਾ ਹਾਈਕੋਰਟ (High Court Judge) ਨੂੰ ਜਲਦ ਹੀ 10 ਨਵੇਂ ਜੱਜ ਮਿਲਣ ਜਾ ਰਹੇ ਹਨ, ਜਿਸ ਨਾਲ ਨਿਆਂਇਕ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਆਵੇਗੀ। ਸੁਪਰੀਮ ਕੋਰਟ ਦੀ ਕਾਲੇਜ਼ੀਅਮ ਨੇ 10 ਨਾਂਵਾਂ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ, ਜਿਨ੍ਹਾਂ ਵਿੱਚ ਹਰਿਆਣਾ ਤੋਂ ਐਡਵੋਕੇਟ ਜਨਰਲ ਪ੍ਰਵੇਂਦਰ ਸਿੰਘ ਚੌਹਾਨ ਦੇ ਨਾਲ-ਨਾਲ ਰਾਜੇਸ਼ ਗੌੜ ਅਤੇ ਮਿੰਦਰ ਜੀਤ ਯਾਦਵ ਨੂੰ ਹਾਈ ਕੋਰਟ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੇ ਹੁਕਮ ਜਲਦੀ ਹੀ ਜਾਰੀ ਕੀਤੇ ਜਾਣਗੇ।

ਇਨ੍ਹਾਂ ਤਿੰਨਾਂ ਤੋਂ ਇਲਾਵਾ, ਸੁਪਰੀਮ ਕੋਰਟ ਕੋਲੇਜੀਅਮ ਨੇ ਵਕੀਲ ਮੋਨਿਕਾ ਛਿੱਬਰ ਸ਼ਰਮਾ, ਹਰਮੀਤ ਸਿੰਘ ਦਿਓਲ, ਪੂਜਾ ਚੋਪੜਾ, ਸੁਨੀਸ਼ ਬਿੰਦਲਿਸ਼, ਨਵਦੀਪ ਸਿੰਘ, ਦਿਵਿਆ ਸ਼ਰਮਾ ਅਤੇ ਰਵਿੰਦਰ ਮਲਿਕ ਨੂੰ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।


ਦੱਸ ਦਈਏ ਕਿ ਸੀਨੀਅਰ ਵਕੀਲ ਪ੍ਰਵਿੰਦਰ ਸਿੰਘ ਚੌਹਾਨ ਹਰਿਆਣਾ ਦੇ ਐਡਵੋਕੇਟ ਜਨਰਲ ਹਨ, ਜਦਕਿ ਸਿਫਾਰਸ਼ ਕੀਤੇ ਗਏ ਸੀਨੀਅਰ ਵਕੀਲ ਨਵਦੀਪ ਸਿੰਘ ਫੌਜੀ ਕਾਨੂੰਨ ਵਿੱਚ ਇੱਕ ਮੋਹਰੀ ਨਾਮ ਹਨ। ਉਹ ਇੱਕ ਲੇਖਕ ਅਤੇ ਟੈਰੀਟੋਰੀਅਲ ਆਰਮੀ ਵਿੱਚ ਸਾਬਕਾ ਅਧਿਕਾਰੀ ਵੀ ਹਨ।

ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਸਮੇਂ 58 ਜੱਜ ਹਨ, ਜਿਸ ਵਿੱਚ ਕੁੱਲ 85 ਜੱਜਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ ਹਨ, ਪਰੰਤੂ 27 ਦੀ ਥਾਂ ਖਾਲੀ ਹੈ।

- PTC NEWS

Top News view more...

Latest News view more...

PTC NETWORK
PTC NETWORK