Pathankot ਦੇ ਸੁਜਾਨਪੁਰ ਦੇ ਠੇਕਾ ਮੁਲਾਜ਼ਮ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਪਰਿਵਾਰ ’ਚ ਖੁਸ਼ੀ ਦੀ ਲਹਿਰ
Pathankot News : ਕਹਿੰਦੇ ਹਨ ਕਿ ਰੱਬ ਦੀ ਮਿਹਰ ਜਾਂ ਦਾਤ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਉਹ ਆਪਣੇ ਬੰਦੇ ਨੂੰ ਬਖਸ਼ਿਸ਼ ਕਰਦਾ ਹੈ, ਤਾਂ ਉਹ ਛੋਟੇ-ਮੋਟੇ ਰੂਪ ਵਿੱਚ ਨਹੀਂ, ਬਲਕਿ ਝੋਲੀਆਂ ਭਰ ਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ’ਚ ਜਦੋਂ ਸੁਜਾਨਪੁਰ ਦੇ ਰਹਿਣ ਵਾਲਾ ਨੌਜਵਾਨ ਨਰੇਸ਼ ਦੀ 1.5 ਕਰੋੜ ਰੁਪਏ ਦੀ ਲਾਟਰੀ ਲੱਗੀ। ਇਸ ਜਿੱਤ ਨਾਲ ਉਸਦੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਪਈ।
ਦੱਸ ਦਈਏ ਕਿ ਨੌਜਵਾਨ ਲਾਟਰੀ ਦੀ ਟਿਕਟ ਲੈ ਕੇ ਲੁਧਿਆਣਾ ਪਹੁੰਚਿਆ। ਜਿਸ ਦਾ ਢੋਲ ਦੇ ਨਾਲ ਉਸਦਾ ਅਤੇ ਉਸਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ। ਜੇਤੂ ਨਰੇਸ਼ ਨੇ ਕਿਹਾ ਕਿ 30 ਅਪ੍ਰੈਲ ਨੂੰ ਉਸ ਵੱਲੋਂ ਲਾਟਰੀ ਦਾ ਟਿਕਟ ਖਰੀਦਿਆ ਗਿਆ ਸੀ ਉਸਨੇ ਪਠਾਨਕੋਟ ਦੇ ਸੁਜਾਨਪੁਰ ਤੋਂ ਹੀ ਇਹ ਲਾਟਰੀ ਦਾ ਟਿਕਟ ਖਰੀਦਿਆ ਸੀ ਅਤੇ ਦੋ ਮਈ ਨੂੰ ਜਦੋਂ ਪੰਜਾਬ ਸਰਕਾਰ ਦੀ ਮਹੀਨੇ ਵਾਰ ਇਸ ਲਾਟਰੀ ਦਾ ਡਰਾਅ ਨਿਕਲਿਆ ਤਾਂ ਪਤਾ ਲੱਗਾ ਕੇ ਪਹਿਲਾ ਇਨਾਮ 1.5 ਕਰੋੜ ਦਾ ਲੱਗਿਆ ਹੈ।
ਇਸ ਮੌਕੇ ਲਾਟਰੀ ਜੇਤੂ ਨਰੇਸ਼ ਨੇ ਦੱਸਿਆ ਕਿ ਉਹ ਇਕ ਨਿੱਜੀ ਫੈਕਟਰੀ ’ਚ ਠੇਕੇ ਤੇ ਕੰਮ ਕਰਦਾ ਹੈ ਅਤੇ ਪਰਿਵਾਰ ਕਾਫੀ ਗਰੀਬ ਹੈ ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ। ਜੇਤੂ ਦੇ ਪਰਿਵਾਰ ’ਚ ਮਾਂ ਅਤੇ 2 ਭਰਾ ਹਨ, ਉਨ੍ਹਾਂ ਕਿਹਾ ਜਿਵੇਂ ਹੀ ਪਤਾ ਲੱਗਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਕਿਹਾ ਕਿ ਉਸ ਨੂੰ ਗੱਡੀਆਂ ਦਾ ਸ਼ੌਂਕ ਤਾਂ ਨਹੀਂ ਹੈ ਪਰ ਮਕਾਨ ਦੀ ਹਾਲਤ ਬਹੁਤ ਖਸਤਾ ਹੈ ਉਹ ਚਾਹੁੰਦਾ ਹੈ ਕਿ ਆਪਣੇ ਮਕਾਨ ਦੀ ਮੁਰੰਮਤ ਕਰਾਵੇ। ਉਹਨਾਂ ਕਿਹਾ ਕਿ ਹਾਲੇ ਵਿਆਹ ਨਹੀਂ ਹੋਇਆ।
ਉੱਥੇ ਹੀ ਉਸ ਦੇ ਮਾਮੇ ਨੇ ਵੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ 200 ਰੁਪਏ ਦੀ ਟਿਕਟ ਖਰੀਦ ਸੀ। ਉਧਰ ਭਨੋਟ ਐਂਟਰਪ੍ਰਾਈਜ਼ ਦੇ ਮੁਖੀ ਨੇ ਕਿਹਾ ਕਿ 172 ਇਨਾਮ ਹੁਣ ਤੱਕ ਸਾਡੇ ਪੰਜਾਬ ਭਰ ਦੀਆਂ ਸਖਾਵਾਂ ਤੋਂ ਨਿਕਲ ਚੁੱਕੇ ਹਨ,ਉਨ੍ਹਾਂ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਕ ਲੋੜਵੰਦ ਗਰੀਬ ਪਰਿਵਾਰ ਦੀ ਲਾਟਰੀ ਲੱਗੀ ਹੈ। ਇਹ ਪੰਜਾਬ ਸਰਕਾਰ ਦੀ ਮਨਜ਼ੂਰ ਸ਼ੁਦਾ ਲਾਟਰੀ ਹੈ।
ਇਹ ਵੀ ਪੜ੍ਹੋ : Sangrur ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, 15 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ
- PTC NEWS