Tue, May 5, 2026
Whatsapp

Chandigarh Airport 'ਤੇ ਫਲਾਈਟ 'ਚ ਫਟਿਆ ਪਾਵਰਬੈਂਕ, ਜਹਾਜ਼ 'ਚ ਧੂੰਏਂ ਕਾਰਨ ਮੱਚੀ ਹਾਹਾਕਾਰ, ਜਾਣੋ ਕੀ ਹੋਇਆ ?

Chandigarh Airport Powerbank Blast : ਧਮਾਕੇ ਕਾਰਨ ਜਹਾਜ਼ ਵਿੱਚ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਯਾਤਰੀਆਂ 'ਚ ਡਰ ਕਾਰਨ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਅੱਗ ਜਹਾਜ਼ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਨੂੰ ਮੌਕੇ 'ਤੇ ਏਅਰ ਹੋਸਟਸ ਨੇ ਫਾਇਰ ਸਿਲੰਡਰਾਂ ਨਾਲ ਬੁਝਾ ਲਿਆ।

Reported by:  PTC News Desk  Edited by:  KRISHAN KUMAR SHARMA -- May 05th 2026 05:08 PM -- Updated: May 05th 2026 05:49 PM
Chandigarh Airport 'ਤੇ ਫਲਾਈਟ 'ਚ ਫਟਿਆ ਪਾਵਰਬੈਂਕ, ਜਹਾਜ਼ 'ਚ ਧੂੰਏਂ ਕਾਰਨ ਮੱਚੀ ਹਾਹਾਕਾਰ, ਜਾਣੋ ਕੀ ਹੋਇਆ ?

Chandigarh Airport 'ਤੇ ਫਲਾਈਟ 'ਚ ਫਟਿਆ ਪਾਵਰਬੈਂਕ, ਜਹਾਜ਼ 'ਚ ਧੂੰਏਂ ਕਾਰਨ ਮੱਚੀ ਹਾਹਾਕਾਰ, ਜਾਣੋ ਕੀ ਹੋਇਆ ?

Chandigarh Airport Powerbank Blast : ਚੰਡੀਗੜ੍ਹ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਹੈਦਰਾਬਾਦ ਤੋਂ ਆਈ ਇੱਕ ਉਡਾਣ ਵਿੱਚ ਇੱਕ ਯਾਤਰੀ ਦੇ ਪਾਵਰਬੈਂਕ ਵਿੱਚ ਧਮਾਕਾ ਹੋ ਗਿਆ। ਧਮਾਕੇ ਕਾਰਨ ਜਹਾਜ਼ ਵਿੱਚ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਯਾਤਰੀਆਂ 'ਚ ਡਰ ਕਾਰਨ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਅੱਗ ਜਹਾਜ਼ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਨੂੰ ਮੌਕੇ 'ਤੇ ਏਅਰ ਹੋਸਟਸ ਨੇ ਫਾਇਰ ਸਿਲੰਡਰਾਂ ਨਾਲ ਬੁਝਾ ਲਿਆ। (Powerbank explosion in flight)

ਜਾਣਕਾਰੀ ਅਨੁਸਾਰ, ਇਹ ਧਮਾਕਾ ਹੈਦਰਾਬਾਦ ਤੋਂ ਚੰਡੀਗੜ੍ਹ (Hyderabad to Chandigarh Flight) ਪੁੱਜੀ ਇੰਡੀਗੋ (Indigo) ਦੀ ਫਲਾਈਟ ਨੰਬਰ 6e - 108 'ਚ ਹੋਇਆ, ਜਿਸ ਦੌਰਾਨ ਜਹਾਜ਼ 'ਚੋਂ ਉਤਰਦੇ ਸਮੇਂ ਇੱਕ ਯਾਤਰੀ ਦੇ ਪੈਰ 'ਚ ਫੈਕਚਰ ਹੋ ਗਿਆ। ਯਾਤਰੀਆਂ 'ਚ ਹਾਹਾਕਾਰ ਮੱਚਣ ਤੋਂ ਬਾਅਦ ਸਟਾਫ਼ ਹਵਾਈ ਅੱਡੇ ਅਤੇ ਜਹਾਜ਼ ਦੇ ਸਟਾਫ਼ ਵੱਲੋਂ ਤੁਰੰਤ ਰਾਹਤ ਕਾਰਜ ਅਰੰਭੇ ਗਏ। ਸਟਾਫ਼ ਵੱਲੋਂ ਯਾਤਰੀਆਂ ਨੂੰ ਬਾਹਰ ਕੱਢਣ ਲਈ ਜਦੋਂ ਐਮਰਜੈਂਸੀ ਐਗਜ਼ਿਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਮੁਸ਼ਕਿਲ ਨਾਲ ਖੁੱਲਿਆ, ਜਿਸ ਤੋਂ ਬਾਅਦ ਯਾਤਰੀਆਂ ਨੂੰ ਕੱਢਿਆ ਗਿਆ।


ਜਹਾਜ਼ 'ਚ ਸਟਾਫ਼ ਸਮੇਤ 198 ਤੋਂ ਵੱਧ ਯਾਤਰੀ ਸਨ ਸਵਾਰ

ਦੱਸਿਆ ਗਿਆ ਹੈ ਕਿ ਫਲਾਈਟ 6E-108 (HYD-IXC) ਵਿੱਚ 198 ਯਾਤਰੀ, ਦੋ ਬੱਚੇ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ, ਜੋ ਲਗਭਗ 3:29 ਵਜੇ ਸੁਰੱਖਿਅਤ ਹਵਾਈ ਅੱਡੇ 'ਤੇ ਉਤਰੀ। ਇਸ ਦੌਰਾਨ ਬੇ ਨੰਬਰ 1 ਵੱਲ 39C 'ਤੇ ਬੈਠੇ ਇੱਕ ਯਾਤਰੀ ਦੇਵਾਂਸ਼ ਵਜੋਂ ਹੋਈ ਹੈ, ਜਿਸ ਨੇ ਚਾਲਕ ਦਲ ਨੂੰ ਆਪਣੇ ਪਾਵਰ ਬੈਂਕ ਵਿੱਚ ਅੱਗ ਲੱਗਣ ਬਾਰੇ ਦੱਸਿਆ। ਉਪਰੰਤ ਕੈਬਿਨ ਚਾਲਕ ਦਲ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਅੱਗ ਬੁਝਾਉ ਯੰਤਰਾਂ ਦੀ ਵਰਤੋਂ ਕੀਤੀ, ਪਰ ਕੈਬਿਨ ਦੇ ਅੰਦਰ ਧੂੰਆਂ ਫੈਲ ਗਿਆ।

ਇੰਡੀਗੋ ਦਾ ਆਇਆ ਬਿਆਨ

ਉਧਰ, ਇੰਡੀਗੋ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ ਸਾਰੇ ਇੱਕ ਯਾਤਰੀ ਵੱਲੋਂ ਬਿਜਲੀ ਯੰਤਰੀ (ਪਾਵਰਬੈਂਕ) ਫਟਣ ਬਾਰੇ ਦੱਸਿਆ ਗਿਆ ਸੀ। ਹਾਲਾਂਕਿ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK