Bathinda News : ਪਿੰਡ ਚ Love Marriage ਕਰਵਾਉਣ ਨੂੰ ਲੈ ਕੇ ਪਿਓ ਨੇ ਆਪਣੀ ਲੜਕੀ ਅਤੇ ਉਸ ਦੀ ਬੇਟੀ ਦਾ ਕਹੀ ਮਾਰ ਕੇ ਕੀਤਾ ਕਤਲ

Bathinda News : ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਪਿੰਡ ਵਿੱਚ ਹੀ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਅਤੇ ਉਸ ਦੀ ਬੇਟੀ ਦਾ ਮ੍ਰਿਤਕ ਲੜਕੀ ਦੇ ਪਿਤਾ ਤੇ ਭਰਾ ਨੇ ਕਹੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ

By  Shanker Badra September 8th 2025 01:54 PM

Bathinda News : ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਪਿੰਡ ਵਿੱਚ ਹੀ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਪਿੰਡ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਅਤੇ ਉਸ ਦੀ ਬੇਟੀ ਦਾ ਮ੍ਰਿਤਕ ਲੜਕੀ ਦੇ ਪਿਤਾ ਤੇ ਭਰਾ ਨੇ ਕਹੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ। 

ਜਾਣਕਾਰੀ ਅਨੁਸਾਰ ਮਾਵਾਂ ਧੀਆਂ ਦਵਾਈ ਲੈਣ ਜਾ ਰਹੀਆਂ ਸਨ ਤਾਂ ਮੌਕੇ 'ਤੇ ਪਹੁੰਚੇ ਲੜਕੀ ਦੇ ਪਿਤਾ ਤੇ ਭਰਾ ਨੇ ਆਪਣੀ ਲੜਕੀ ,ਉਸਦੀ ਬੇਟੀ ਤੇ ਉਸਦੇ ਸਹੁਰੇ 'ਤੇ ਕਹੀ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਤੇ ਉਸਦੀ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਪਿੰਡ ਦੇ ਲੋਕਾਂ ਦੇ ਇਕੱਠੇ ਹੋਣ ਕਰਕੇ ਸਹੁਰੇ ਦਾ ਬਚਾਅ ਹੋ ਗਿਆ। 

ਮ੍ਰਿਤਕਾਂ ਦੀ ਪਛਾਣ ਜਸਮਨਦੀਪ ਕੌਰ ਤੇ ਬੇਟੀ ਏਕਮਨੂਰ ਸ਼ਰਮਾ ਵਜੋਂ ਹੋਈ ਹੈ। ਜਸਮਨਦੀਪ ਕੌਰ ਨੇ 5 ਸਾਲ ਪਹਿਲਾਂ ਆਪਣੇ ਪਿੰਡ ਦੇ ਨੌਜਵਾਨ ਰਵੀ ਸ਼ਰਮਾ ਵਾਸੀ ਵਿਰਕ ਕਲਾਂ ਨਾਲ ਲਵ ਮੈਰਿਜ ਕਰਵਾਈ ਸੀ। ਉਨ੍ਹਾਂ ਦੀ ਇੱਕ ਬੇਟੀ ਹੈ। 

ਮ੍ਰਿਤਕਾ ਦੇ ਪਤੀ ਰਵੀ ਸ਼ਰਮਾ ਨੇ ਦੱਸਿਆ ਕਿ ਉਹ ਇੱਕ ਨਿਜੀ ਬੈਂਕ ਦੀ ਕੈਸ਼ ਵੈਨ ਚਲਾਉਂਦਾ ਹੈ। ਉਸ ਦਾ ਪਿੰਡ 'ਚ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ। ਉਸ ਨੇ ਵਿਦੇਸ਼ ਜਾਣ ਲਈ ਫਾਈਲ ਲਗਾਈ ਹੋਈ ਸੀ। ਮ੍ਰਿਤਕਾ ਦੇ ਪਤੀ ਨੇ ਇਨਸਾਫ ਦੀ ਮੰਗ ਕੀਤੀ ਹੈ। 



 


 


 

Related Post