Gurdaspur News : ਪੁੱਤ ਦੀ ਕੁੱਟਮਾਰ ਹੁੰਦੀ ਵੇਖ ਕੇ ਸਹਿਨ ਨਹੀਂ ਕਰ ਸਕਿਆ ਪਿਓ , ਘਰ ਆ ਕੇ ਚੁੱਕਿਆ ਖ਼ੌਫ਼ਨਾਕ ਕਦਮ

Gurdaspur News : ਗੁਰਦਾਸਪੁਰ ਦੇ ਮੁਹੱਲਾ ਉਂਕਾਰ ਨਗਰ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ 'ਚ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਗੁਆਂਢ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਗਲੀ ਵਿੱਚ ਗੱਡੀਆਂ ਖੜ੍ਹੀਆਂ ਵੇਖ ਕੇ ਈ-ਰਿਕਸ਼ਾ ਲਘਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਆਹ ਵਾਲੇ ਘਰ ਦੇ ਕਰੀਬ 5 ਵਿਅਕਤੀਆਂ ਵੱਲੋਂ ਈ-ਰਿਕਸ਼ਾ ਵਾਲੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ

By  Shanker Badra February 4th 2026 03:59 PM

Gurdaspur News : ਗੁਰਦਾਸਪੁਰ ਦੇ ਮੁਹੱਲਾ ਉਂਕਾਰ ਨਗਰ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ 'ਚ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਗੁਆਂਢ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਗਲੀ ਵਿੱਚ ਗੱਡੀਆਂ ਖੜ੍ਹੀਆਂ ਵੇਖ ਕੇ ਈ-ਰਿਕਸ਼ਾ ਲਘਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਆਹ ਵਾਲੇ ਘਰ ਦੇ ਕਰੀਬ 5 ਵਿਅਕਤੀਆਂ ਵੱਲੋਂ ਈ-ਰਿਕਸ਼ਾ ਵਾਲੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਪੀੜਤ ਨੌਜਵਾਨ ਦਾ ਪਿਤਾ ਰਜਿੰਦਰ ਕੁਮਾਰ ਵੀ ਬਾਹਰ ਆ ਗਿਆ ਅਤੇ ਆਪਣੇ ਪੁੱਤ ਨੂੰ ਬਚਾਉਣ ਲਈ ਹਮਲਾਵਰਾਂ ਦੇ ਤਰਲੇ ਮਾਰੇ। ਹਮਲਾਵਰਾਂ ਨੇ ਪਿਤਾ ਦੇ ਸਾਹਮਣੇ ਪੁੱਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਵਾਂ ਨੂੰ ਜਲੀਲ ਕੀਤਾ। ਆਪਣੇ ਪੁੱਤ ਦੀ ਕੁੱਟਮਾਰ ਹੁੰਦੀ ਵੇਖ ਕੇ ਸਹਿਨ ਨਹੀਂ ਕਰ ਸਕਿਆ ਅਤੇ ਆਪਣੇ ਘਰ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਈ-ਰਿਕਸ਼ਾ ਵਾਲੇ ਮੁੰਡੇ ਦੀ ਇਕ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਫਿਲਹਾਲ ਮ੍ਰਿਤਕ ਰਜਿੰਦਰ ਕੁਮਾਰ ਦੀ ਪਤਨੀ ਨੀਰੂ ਦੇ ਬਿਆਨਾਂ ਦੇ ਆਧਾਰ 'ਤੇ  ਗੁਆਂਢੀਆਂ ਦੇ ਪਰਿਵਾਰ ਦੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਦਾ ਆਰੋਪ ਹੈ ਕਿ ਆਰੋਪੀ ਪਰਿਵਾਰ ਦੇ ਅਸਰਰਸੂਖ ਦੇ ਚਲਦਿਆਂ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਨਹੀਂ ਕਰ ਰਹੀ। 

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਆਰੋਪ ਹੇਠ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post