Wed, Feb 4, 2026
Whatsapp

Mohali News : ਪਤਨੀ ਅਤੇ ਪੁੱਤਰ ਨੂੰ ਸਹੁਰੇ ਘਰ ਛੱਡ ਕੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Mohali News : ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ 'ਚ ਮੰਗਲਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਕੁਲਦੀਪ ਸਿੰਘ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਸ ਘਟਨਾ ਨਾਲ ਪਰਿਵਾਰ 'ਚ ਮਾਤਮ ਛਾ ਗਿਆ ,ਕਿਉਂਕਿ ਉਸਦੇ ਸਾਲੇ ਦਾ ਬੁੱਧਵਾਰ ਨੂੰ ਵਿਆਹ ਹੋਣਾ ਸੀ। ਕੁਲਦੀਪ ਸਿੰਘ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿੱਚ ਕੰਮ ਕਰਦਾ ਸੀ

Reported by:  PTC News Desk  Edited by:  Shanker Badra -- February 04th 2026 08:49 AM
Mohali News : ਪਤਨੀ ਅਤੇ ਪੁੱਤਰ ਨੂੰ ਸਹੁਰੇ ਘਰ ਛੱਡ ਕੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Mohali News : ਪਤਨੀ ਅਤੇ ਪੁੱਤਰ ਨੂੰ ਸਹੁਰੇ ਘਰ ਛੱਡ ਕੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Mohali News : ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ 'ਚ ਮੰਗਲਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਕੁਲਦੀਪ ਸਿੰਘ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਸ ਘਟਨਾ ਨਾਲ ਪਰਿਵਾਰ 'ਚ ਮਾਤਮ ਛਾ ਗਿਆ ,ਕਿਉਂਕਿ ਉਸਦੇ ਸਾਲੇ ਦਾ ਬੁੱਧਵਾਰ ਨੂੰ  ਵਿਆਹ ਹੋਣਾ ਸੀ। ਕੁਲਦੀਪ ਸਿੰਘ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਉਸਦੇ ਪਿਤਾ ਦੀ ਮੌਤ ਬਚਪਨ ਵਿੱਚ ਮੌਤ ਹੋ ਗਈ ਸੀ। ਉਸਦੀ ਮਾਂ ਦੀ ਵੀ ਲਗਭਗ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਉਹ ਡੂੰਘੇ ਸਦਮੇ ਵਿੱਚ ਸੀ। ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ।

ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਆਪਣੀ ਪਤਨੀ ਅਤੇ ਢਾਈ ਸਾਲ ਦੇ ਪੁੱਤਰ ਨੂੰ ਆਪਣੇ ਸਹੁਰੇ ਪਿੰਡ ਛੱਡ ਕੇ ਮੰਗਲਵਾਰ ਸ਼ਾਮ ਨੂੰ ਘਰ ਵਾਪਸ ਆਇਆ ਸੀ। ਉਹ ਉਸ ਰਾਤ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ। ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਦੋਂ ਉਸਦਾ ਚਾਚਾ ਚੁਬਾਰੇ ਵਿੱਚ ਪਹੁੰਚਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੱਕ ਹੋਣ 'ਤੇ ਦਰਵਾਜ਼ਾ ਧੱਕਾ ਦੇ ਕੇ ਖੋਲ੍ਹਿਆ ਗਿਆ, ਜਿੱਥੇ ਕੁਲਦੀਪ ਦੀ ਲਾਸ਼ ਰੱਸੀ ਨਾਲ ਲਟਕਦੀ ਮਿਲੀ।


ਪਰਿਵਾਰ ਤੁਰੰਤ ਉਸਨੂੰ ਡੇਰਾਬੱਸੀ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕੁਲਦੀਪ ਆਪਣੇ ਪਿੱਛੇ ਇੱਕ ਵਿਧਵਾ ਪਤਨੀ, ਢਾਈ ਸਾਲ ਦਾ ਪੁੱਤਰ ਅਤੇ ਇੱਕ ਬਜ਼ੁਰਗ ਚਾਚਾ ਛੱਡ ਗਿਆ ਹੈ। ਸੂਚਨਾ ਮਿਲਣ 'ਤੇ ਡੇਰਾਬੱਸੀ ਪੁਲਿਸ ਮੌਕੇ 'ਤੇ ਪਹੁੰਚੀ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਕੀਤੀ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

- PTC NEWS

Top News view more...

Latest News view more...

PTC NETWORK
PTC NETWORK