Wed, Feb 4, 2026
Whatsapp

Sri Muktsar Sahib News : ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਭਿਆਨਕ ਸੜਕ ਹਾਦਸਾ, ਸਕਾਰਪੀਓ ਤੇ ਥਾਰ ਦੀ ਆਹਮਣੋ-ਸਾਹਮਣੇ ਟੱਕਰ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਸਕਾਰਪੀਓ ਅਤੇ ਥਾਰ ਗੱਡੀ ਦੀ ਆਹਮੋ -ਸਾਹਮਣੇ ਭਿਆਨਕ ਟੱਕਰ ਹੋ ਗਈ ਹੈ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਵਾਹਨਾਂ ਦੇ ਏਅਰਬੈਗ ਖੁੱਲ ਗਏ ਅਤੇ ਗੱਡੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

Reported by:  PTC News Desk  Edited by:  Shanker Badra -- February 04th 2026 10:35 AM
Sri Muktsar Sahib News : ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਭਿਆਨਕ ਸੜਕ ਹਾਦਸਾ, ਸਕਾਰਪੀਓ ਤੇ ਥਾਰ ਦੀ ਆਹਮਣੋ-ਸਾਹਮਣੇ ਟੱਕਰ

Sri Muktsar Sahib News : ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਭਿਆਨਕ ਸੜਕ ਹਾਦਸਾ, ਸਕਾਰਪੀਓ ਤੇ ਥਾਰ ਦੀ ਆਹਮਣੋ-ਸਾਹਮਣੇ ਟੱਕਰ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਸਕਾਰਪੀਓ ਅਤੇ ਥਾਰ ਗੱਡੀ ਦੀ ਆਹਮੋ -ਸਾਹਮਣੇ ਭਿਆਨਕ ਟੱਕਰ ਹੋ ਗਈ ਹੈ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਵਾਹਨਾਂ ਦੇ ਏਅਰਬੈਗ ਖੁੱਲ ਗਏ ਅਤੇ ਗੱਡੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਥਾਰ ਗੱਡੀ ਬਠਿੰਡਾ ਤੋਂ ਮੁਕਤਸਰ ਵੱਲ ਆ ਰਹੀ ਸੀ, ਜਦਕਿ ਸਕਾਰਪੀਓ ਗੱਡੀ ਮੁਕਤਸਰ ਤੋਂ ਬਠਿੰਡਾ ਵੱਲ ਜਾ ਰਹੀ ਸੀ। ਜਿਵੇਂ ਹੀ ਦੋਵੇਂ ਵਾਹਨ ਪਿੰਡ ਭੁੱਲਰ ਕੋਲ ਜੁੜਵਾ ਨਹਿਰਾਂ ‘ਤੇ ਪਹੁੰਚੇ ਤਾਂ ਆਹਮੋ -ਸਾਹਮਣੇ  ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀਆਂ ਦੇ ਏਅਰਬੈਗ ਤੁਰੰਤ ਖੁੱਲ ਗਏ ਅਤੇ ਵਾਹਨਾਂ ਨੂੰ ਕਾਫ਼ੀ ਮਾਲੀ ਨੁਕਸਾਨ ਪਹੁੰਚਿਆ।


ਸਕਾਰਪੀਓ ਚਾਲਕ ਕਵਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੁਕਤਸਰ ਤੋਂ ਖਰੀਦਦਾਰੀ ਕਰਕੇ ਵਾਪਸ ਘਰ ਜਾ ਰਹੇ ਸਨ। ਜਦੋਂ ਉਹ ਜੁੜਵਾ ਨਹਿਰਾਂ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਥਾਰ ਨੇ ਕਥਿਤ ਤੌਰ ‘ਤੇ ਤੇਜ਼ ਰਫ਼ਤਾਰ ਵਿੱਚ ਆ ਕੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਉਸਦੇ ਅਨੁਸਾਰ ਥਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਅਤੇ ਉਹਨਾਂ ਨੇ ਕਥਿਤ ਤੌਰ ‘ਤੇ ਸ਼ਰਾਬ ਪੀ ਹੋਈ ਸੀ। 

ਕਵਰਜੀਤ ਸਿੰਘ ਨੇ ਕਿਹਾ ਕਿ ਉਸਦੇ ਸਿਰ ‘ਤੇ ਮਾਮੂਲੀ ਚੋਟ ਲੱਗੀ ਹੈ ਅਤੇ ਉਸਨੇ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਦੋਵੇਂ ਵਾਹਨਾਂ ਨੂੰ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਜਾਰੀ ਹੈ। 

ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼ 

- PTC NEWS

Top News view more...

Latest News view more...

PTC NETWORK
PTC NETWORK