Wed, Feb 4, 2026
Whatsapp

Advocate Diljot Kaur ਦੀ ਮੌਤ ਦਾ ਮਾਮਲਾ , ਪੁਲਿਸ ਨੇ ਲਿਵ-ਇਨ ਪਾਰਟਨਰ ਖਿਲਾਫ਼ ਦਰਜ ਕੀਤਾ ਮਾਮਲਾ

Advocate Diljot Kaur Sharma Death Case : ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿਖੇ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਐਡਵੋਕੇਟ ਦਿਲਜੋਤ ਕੌਰ ਨੇ ਆਪਣੀ ਬਿਮਾਰੀ ਕਾਰਨ ਨਹੀਂ ਸਗੋਂ ਲਿਵ-ਇਨ ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਹ ਖੁਲਾਸਾ ਐਡਵੋਕੇਟ ਦਿਲਜੋਤ (26) ਦੀ ਮਾਂ ਨੇ ਕੀਤਾ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਆਰੋਪੀ ਲਿਵ-ਇਨ ਪਾਰਟਨਰ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਆਰੋਪ ਵਿੱਚ ਐਫਆਈਆਰ ਦਰਜ ਕੀਤੀ ਹੈ

Reported by:  PTC News Desk  Edited by:  Shanker Badra -- February 04th 2026 09:16 AM
Advocate Diljot Kaur ਦੀ ਮੌਤ ਦਾ ਮਾਮਲਾ , ਪੁਲਿਸ ਨੇ ਲਿਵ-ਇਨ ਪਾਰਟਨਰ ਖਿਲਾਫ਼ ਦਰਜ ਕੀਤਾ ਮਾਮਲਾ

Advocate Diljot Kaur ਦੀ ਮੌਤ ਦਾ ਮਾਮਲਾ , ਪੁਲਿਸ ਨੇ ਲਿਵ-ਇਨ ਪਾਰਟਨਰ ਖਿਲਾਫ਼ ਦਰਜ ਕੀਤਾ ਮਾਮਲਾ

Advocate Diljot Kaur Sharma Death Case : ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿਖੇ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਐਡਵੋਕੇਟ ਦਿਲਜੋਤ ਕੌਰ ਨੇ ਆਪਣੀ ਬਿਮਾਰੀ ਕਾਰਨ ਨਹੀਂ ਸਗੋਂ ਲਿਵ-ਇਨ ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਹ ਖੁਲਾਸਾ ਐਡਵੋਕੇਟ ਦਿਲਜੋਤ (26) ਦੀ ਮਾਂ ਨੇ ਕੀਤਾ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਆਰੋਪੀ ਲਿਵ-ਇਨ ਪਾਰਟਨਰ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਆਰੋਪ ਵਿੱਚ ਐਫਆਈਆਰ ਦਰਜ ਕੀਤੀ ਹੈ।

ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਦਿਲਜੋਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਅਤੇ ਐਲਐਲਬੀ ਕਰਨ ਤੋਂ ਬਾਅਦ ਜੱਜ ਬਣਨ ਦਾ ਸੁਪਨਾ ਲੈ ਕੇ ਲੁਧਿਆਣਾ ਆਈ ਸੀ। ਇਸ ਦੀ ਤਿਆਰੀ ਕਰਦੇ ਸਮੇਂ ਉਹ ਇੱਕ ਜਥੇਬੰਦੀ ਦੇ ਆਗੂ ਨੂੰ ਮਿਲੀ ਅਤੇ ਉਸ ਨਾਲ ਰਹਿਣ ਲੱਗੀ। ਇਸ ਦੌਰਾਨ ਉਸਦੀ ਰਹੱਸਮਈ ਮੌਤ ਹੋ ਗਈ। ਪਹਿਲਾਂ ਇੱਕ ਸੁਸਾਈਡ ਨੋਟ ਮਿਲਿਆ ਸੀ, ਜਿਸ ਵਿੱਚ ਉਸਨੇ ਆਪਣੀ ਬਿਮਾਰੀ ਤੋਂ ਤੰਗ ਆ ਕੇ ਮਾਰਨ ਦੀ ਗੱਲ ਕਹੀ ਸੀ। 


ਹਾਲਾਂਕਿ, ਉਸਦੀ ਮਾਂ ਨੇ ਇਸਨੂੰ ਫਰਜੀ ਦੱਸ ਕੇ ਖਾਰਜ ਕਰ ਦਿੱਤਾ। ਦਿਲਜੋਤ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਹੋ ਗਿਆ ਹੈ। ਹਾਲਾਂਕਿ, ਉਸਦੀ ਮਾਂ ਦੀ ਪੈਰਵੀ ਤੋਂ ਬਾਅਦ ਪੁਲਿਸ ਨੇ ਹੁਣ 25 ਦਿਨਾਂ ਬਾਅਦ ਜਥੇਬੰਦੀ ਦੇ ਆਰੋਪੀ ਆਗੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ, ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਜਿਸ ਵਿੱਚ ਆਰੋਪੀ ਜਥੇਬੰਦੀ ਦੇ ਨੇਤਾ ਦੇ ਨਾਲ ਦਿਲਜੋਤ ਦੀ ਸਹੇਲੀ ਨੂੰ ਵੀ ਨਾਮਜ਼ਦ ਕੀਤਾ ਜਾਣਾ ਸੀ। 

ਜ਼ਿਕਯੋਗ ਹੈ ਕਿ 5 ਜਨਵਰੀ ਨੂੰ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਭੇਤਭਰੇ ਹਲਾਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਸੀ। ਐਡਵੋਕੇਟ ਦਿਲਜੋਤ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਲਲਕਾਰ ਜਥੇਬੰਦੀ ਨਾਲ ਜੁੜ ਕੇ ਕੰਮ ਕਰ ਰਹੀ ਸੀ। ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਮਿਲ ਕੇ ਐਕਸ਼ਨ ਕਮੇਟੀ ਬਣਾ ਕੇ ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK