FIFA World Cup 2026 Prize Money : ਫ਼ੀਫਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਕਿੰਨੇ ਰੁਪਏ ਮਿਲਦੇ ਹਨ ? ਜਾਣੋ ਹੇਠਲੇ ਕ੍ਰਮ ਤੋਂ ਲੈ ਕੇ ਹਰ ਟੀਮ ਦੀ ਜੇਤੂ ਰਾਸ਼ੀ
FIFA World Cup 2026 Prize Money : ਫੀਫਾ ਮਹਾਂਕੁੰਭ ਵਿੱਚ ਖਿਤਾਬ ਜਿੱਤਣ ਵਾਲੀ ਤੇ ਹਾਰਨ ਵਾਲੀ ਟੀਮ ਨੂੰ ਕਿੰਨੀ ਰਕਮ ਮਿਲਦੀ ਹੈ ? ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਰਕਮ ਤੁਹਾਡੇ ਹੋਸ਼ ਉਡਾ ਸਕਦੀ ਹੈ, ਕਿਉਂਕਿ ਇਸ ਵਿੱਚ ਹਾਰਨ ਵਾਲੀ ਟੀਮ ਵੀ ਭਾਰਤੀ ਕ੍ਰਿਕਟ ਲੀਗ ਆਈਪੀਐਲ ਦੇ ਖਿਤਾਬ ਦੀ ਰਕਮ ਨਾਲੋਂ ਕਿਤੇ ਗੁਣਾ ਵੱਧ ਲੈ ਕੇ ਜਾਂਦੀ ਹੈ।
FIFA World Cup 2026 Prize Money : ਦੁਨੀਆ ਭਰ ਵਿੱਚ ਮਸ਼ਹੂਰ ਫੁੱਟਬਾਲ ਦਾ ਮਹਾਂਕੁੰਭ, ਜਿਸ ਨੂੰ ਫੀਫਾ ਵਿਸ਼ਵ ਕੱਪ ਵੱਜੋਂ ਜਾਣਿਆ ਜਾਂਦਾ ਹੈ, ਦਾ ਭਾਰਤੀਆਂ ਵਿੱਚ ਵੀ ਵੱਡਾ ਕ੍ਰੇਜ਼ ਹੈ। ਭਾਰਤ ਵਿੱਚ ਵੀ ਕਰੋੜਾਂ ਪ੍ਰਸ਼ੰਸਕਾਂ ਵੱਲੋਂ ਫੁੱਟਬਾਲ ਦੇ ਇਸ ਮਹਾਂਕੁੰਭ 'ਚ ਆਪਣੇ-ਆਪਣੇ ਸਟਾਰ ਖਿਡਾਰੀਆਂ ਨੂੰ ਸਮਰਥਨ ਕੀਤਾ ਗਿਆ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਇਸ ਮਹਾਂਕੁੰਭ ਵਿੱਚ ਖਿਤਾਬ ਜਿੱਤਣ ਵਾਲੀ ਤੇ ਹਾਰਨ ਵਾਲੀ ਟੀਮ ਨੂੰ ਕਿੰਨੀ ਰਕਮ ਮਿਲਦੀ ਹੈ ? ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਰਕਮ ਤੁਹਾਡੇ ਹੋਸ਼ ਉਡਾ ਸਕਦੀ ਹੈ, ਕਿਉਂਕਿ ਇਸ ਵਿੱਚ ਹਾਰਨ ਵਾਲੀ ਟੀਮ ਵੀ ਭਾਰਤੀ ਕ੍ਰਿਕਟ ਲੀਗ ਆਈਪੀਐਲ ਦੇ ਖਿਤਾਬ ਦੀ ਰਕਮ ਨਾਲੋਂ ਕਿਤੇ ਗੁਣਾ ਵੱਧ ਲੈ ਕੇ ਜਾਂਦੀ ਹੈ।
20 ਜੁਲਾਈ ਨੂੰ ਰਾਤ 12:30 ਵਜੇ ਹੋਵੇਗਾ ਫ਼ੀਫਾ ਦਾ ਫਾਈਨਲ ਮੁਕਾਬਲਾ
ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅਰਜਨਟੀਨਾ ਅਤੇ ਸਪੇਨ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ 20 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅਰਜਨਟੀਨਾ ਅਤੇ ਸਪੇਨ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। 39 ਸਾਲਾ ਲਿਓਨਲ ਮੇਸੀ ਅਤੇ 19 ਸਾਲਾ ਲਾਮੀਨ ਯਾਮਾਲ ਵਿਚਕਾਰ ਮੁਕਾਬਲਾ ਇਸ ਖਿਤਾਬੀ ਮੁਕਾਬਲੇ ਨੂੰ ਯਾਦਗਾਰ ਬਣਾ ਦੇਵੇਗਾ।
ਵਿਸ਼ਵ ਕੱਪ ਜਿੱਤਣ ਵਾਲੀ ਟੀਮ ਤੋਂ ਲੈ ਕੇ ਕਿਹੜੀ ਟੀਮ ਨੂੰ ਕਿੰਨਾ ਪੈਸਾ ?
ਇਸ ਵਾਰ ਫੀਫਾ ਨੇ 2026 ਵਿਸ਼ਵ ਕੱਪ ਲਈ $871 ਮਿਲੀਅਨ ਦਾ ਰਿਕਾਰਡ ਇਨਾਮੀ ਪੂਲ ਬਣਾਇਆ ਹੈ। ਇਹ ਰਕਮ ਲਗਭਗ 83,866 ਕਰੋੜ ਭਾਰਤੀ ਰੁਪਏ ਦੇ ਬਰਾਬਰ ਹੈ। ਚੈਂਪੀਅਨ ਨੂੰ 4 ਅਰਬ ਭਾਰਤੀ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਮਿਲੇਗੀ। ਇਸ ਵਾਰ, ਟੀਮਾਂ ਦੀ ਗਿਣਤੀ 32 ਤੋਂ ਵਧਾ ਕੇ 48 ਕਰ ਦਿੱਤੀ ਗਈ ਹੈ, ਅਤੇ ਇਨਾਮੀ ਪੂਲ ਨੂੰ ਪਿਛਲੇ ਐਡੀਸ਼ਨ ਦੇ ਮੁਕਾਬਲੇ 50 ਪ੍ਰਤੀਸ਼ਤ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ... ਸਰਕਾਰ ਦੇ ਪੱਖ 'ਚ ਆਇਆ ਦਿੱਲੀ ਹਾਈਕੋਰਟ ਦਾ ਫੈਸਲਾ, ਸਰਕਾਰੀ ਹਸਪਤਾਲ 'ਚ ਹੀ ਰਹਿਣਗੇ ਸੋਨਮ ਵਾਂਗਚੁਕ
2026 ਵਿਸ਼ਵ ਕੱਪ ਦਾ ਫਾਈਨਲ ਅਰਜਨਟੀਨਾ ਅਤੇ ਸਪੇਨ ਵਿਚਕਾਰ ਖੇਡਿਆ ਜਾਵੇਗਾ। ਜੇਤੂ ਟੀਮ ਨੂੰ 50 ਮਿਲੀਅਨ ਡਾਲਰ ਮਿਲਣਗੇ, ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 481 ਕਰੋੜ ਰੁਪਏ ਹਨ। ਉਪ ਜੇਤੂ ਨੂੰ 33 ਮਿਲੀਅਨ ਡਾਲਰ ਮਿਲਣਗੇ। ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 29 ਮਿਲੀਅਨ ਡਾਲਰ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 27 ਮਿਲੀਅਨ ਡਾਲਰ ਮਿਲਣਗੇ।
- ਚੈਂਪੀਅਨ - 481 ਕਰੋੜ ਰੁਪਏ
- ਉਪ ਜੇਤੂ - 317 ਕਰੋੜ ਰੁਪਏ
- ਤੀਜਾ ਸਥਾਨ - 279 ਕਰੋੜ ਰੁਪਏ
- ਚੌਥਾ ਸਥਾਨ - 259 ਕਰੋੜ ਰੁਪਏ
ਦੱਸ ਦਈਏ ਕਿ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ, ਸਾਰੀਆਂ 48 ਟੀਮਾਂ ਨੂੰ ਤਿਆਰੀ ਲਈ 2.5 ਮਿਲੀਅਨ ਡਾਲਰ ਮਿਲੇ ਸਨ। ਵਿਸ਼ਵ ਕੱਪ ਵਿੱਚ ਖੇਡਣ ਵਾਲੀ ਹਰੇਕ ਟੀਮ ਨੂੰ ਘੱਟੋ-ਘੱਟ 10 ਮਿਲੀਅਨ ਡਾਲਰ ਮਿਲਣਗੇ, ਜੋ ਕਿ ਲਗਭਗ ₹96.2 ਕਰੋੜ ਦੇ ਬਰਾਬਰ ਹਨ।
ਟੀਮਾਂ ਨੂੰ ਤਿਆਰੀ ਲਈ ਹੀ ਮਿਲਦੇ ਹਨ 2.5 ਮਿਲੀਅਨ
ਚਾਰ ਟੀਮਾਂ ਜੋ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ ਪਰ ਸੈਮੀਫਾਈਨਲ ਵਿੱਚ ਅੱਗੇ ਵਧਣ ਵਿੱਚ ਅਸਫਲ ਰਹੀਆਂ, ਉਨ੍ਹਾਂ ਨੂੰ ਹਰੇਕ ਨੂੰ 19 ਮਿਲੀਅਨ ਡਾਲਰ ਮਿਲਣਗੇ। ਨੌਵੇਂ ਤੋਂ 16ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਹਰੇਕ ਨੂੰ 15 ਮਿਲੀਅਨ ਡਾਲਰ, 17ਵੇਂ ਤੋਂ 32ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਹਰੇਕ ਨੂੰ 11 ਮਿਲੀਅਨ ਡਾਲਰ ਮਿਲਣਗੇ, ਅਤੇ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਅਸਫਲ ਰਹਿਣ ਵਾਲੀਆਂ ਟੀਮਾਂ ਨੂੰ 10 ਮਿਲੀਅਨ ਡਾਲਰ ਮਿਲਣਗੇ। ਇਸ ਵਿੱਚ ਤਿਆਰੀ ਲਈ ਪ੍ਰਾਪਤ ਹੋਏ 2.5 ਮਿਲੀਅਨ ਡਾਲਰ ਸ਼ਾਮਲ ਨਹੀਂ ਹਨ।
ਭਾਰਤ 'ਚ ਫੀਫਾ ਦਾ ਖੁਮਾਰ, ਫੁੱਟਬਾਲ ਵਰਲਡ ਕੱਪ ਦੇ ਫਾਈਨਲ ਨੂੰ ਲੈ ਕੇ 20 ਜੁਲਾਈ ਨੂੰ ਛੁੱਟੀ ਦਾ ਐਲਾਨ