ਨਾਲੇ 'ਚ ਚੂਹੇ ਨੂੰ ਡੁਬੋ ਮਾਰਨ ਵਾਲੇ ਵਿਅਕਤੀ 'ਤੇ FIR ਦਰਜ, ਬਰੇਲੀ ਦੇ ਹਸਪਤਾਲ 'ਚ ਹੋਇਆ ਪੋਸਟਮਾਰਟਮ

By  Jasmeet Singh November 28th 2022 03:24 PM

ਬਦਾਯੂੰ, 28 ਨਵੰਬਰ: ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਚੂਹਾ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਇੱਕ ਪਸ਼ੂ ਪ੍ਰੇਮੀ ਨੇ ਇਸ ਮਾਮਲੇ ਦੀ ਤਹਿਰੀਕ 24 ਨਵੰਬਰ ਨੂੰ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਚੂਹੇ ਨੂੰ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਦੱਸਿਆ ਕਿ ਮਨੋਜ ਕੁਮਾਰ ਨੇ ਚੂਹੇ ਦੀ ਪੂਛ ਨਾਲ ਪੱਥਰ ਬੰਨ੍ਹ ਕੇ ਇਸ ਨੂੰ ਮਾਰਨ ਦੇ ਮਕਸਦ ਨਾਲ ਵਗਦੇ ਨਾਲੇ ਵਿੱਚ ਛੱਡ ਦਿੱਤਾ ਜਦਕਿ ਵਿਕੇਂਦਰ ਸ਼ਰਮਾ ਨੇ ਪੂਰੇ ਮਾਮਲੇ ਦੀ ਵੀਡੀਓ ਬਣਾਈ ਲਈ। ਵਿਕੇਂਦਰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੇ ਮਨੋਜ ਨੂੰ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਉਸ ਨਾਲ ਵੀ ਝਗੜ ਪਿਆ।

ਸਦਰ ਕੋਤਵਾਲੀ ਪੁਲਿਸ ਨੇ ਬਰੇਲੀ ਦੇ ਹਸਪਤਾਲ 'ਚ ਚੂਹੇ ਦਾ ਪੋਸਟਮਾਰਟਮ ਕਰਵਾਇਆ ਹਾਲਾਂਕਿ ਅਜੇ ਤੱਕ ਚੂਹੇ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ ਪਰ ਥਾਣਾ ਸਦਰ ਕੋਤਵਾਲੀ ਪੁਲਿਸ ਨੇ ਮਨੋਜ ਕੁਮਾਰ ਖ਼ਿਲਾਫ਼ ਪਸ਼ੂ ਬੇਰਹਿਮੀ ਐਕਟ ਦੀ ਧਾਰਾ 429,11 (1) (1) ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੂਹੇ ਦੀ ਤਿੰਨ ਵੱਖ-ਵੱਖ ਥਾਵਾਂ ਦੀ ਰਿਪੋਰਟ ਦੇ ਆਧਾਰ 'ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।

ਦੂਜੇ ਪਾਸੇ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਪਨਵਾੜੀ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਮਨੋਜ ਕੁਮਾਰ ਨੇ ਚੂਹੇ ਦੀ ਪੂਛ ਨਾਲ ਪੱਥਰ ਬੰਨ੍ਹ ਕੇ ਵਗਦੇ ਉਸਨੂੰ ਨਾਲੇ ਵਿੱਚ ਸੁੱਟ ਦਿੱਤਾ। ਜਿਸ ਤੋਂ ਬਾਅਦ ਉਸ ਨੇ ਨਾਲੇ ਵਿੱਚੋਂ ਚੂਹੇ ਨੂੰ ਬਾਹਰ ਕੱਢਿਆ ਪਰ ਕੁਝ ਸਮੇਂ ਬਾਅਦ ਚੂਹਾ ਮਰ ਗਿਆ। ਵਿਕੇਂਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਪੁਲਿਸ ਨੇ ਕੇਸ ਦਰਜ ਨਾ ਕੀਤਾ ਤਾਂ ਉਹ ਅਦਾਲਤ ਦਾ ਸਹਾਰਾ ਲੈਣਗੇ। 

ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਹੱਥ 'ਚ ਸਿਗਰਟ ਪੀਂਦੀ ਅੱਧ ਨਗਨ ਨਜ਼ਰ ਆਈ ਮਹਿਲਾ ਜੱਜ, ਵੀਡੀਓ ਵਾਇਰਲ

ਦੂਜੇ ਪਾਸੇ ਥਾਣਾ ਸਦਰ ਕੋਤਵਾਲੀ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਚੂਹੇ ਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਉਸਦਾ ਪੋਸਟਮਾਰਟਮ ਕੀਤਾ ਗਿਆ ਹੈ।

Related Post