Himachal Pradesh Hospital Fire: ਸ਼ਿਮਲਾ ਦੇ IGMC ਹਸਪਤਾਲ ਦੀ ਕੰਟੀਨ ’ਚ ਫਟਿਆ ਗੈਸ ਸਲੰਡਰ; ਮਚੀ ਹਫੜਾ ਤਫੜੀ, ਦੇਖੋ ਵੀਡੀਓ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਆਈਜੀਐਮਸੀ ਹਸਪਤਾਲ ਦੇ ਨਵੇਂ ਓਪੀਡੀ ਬਲਾਕ ਦੀ ਉਪਰਲੀ ਮੰਜ਼ਿਲ 'ਤੇ ਬਣੀ ਡਾਕਟਰਾਂ ਦੀ ਕੰਟੀਨ 'ਚ ਤੜਕਸਾਰ ਅਚਾਨਕ ਅੱਗ ਲੱਗ ਗਈ।

By  Aarti April 27th 2023 10:53 AM -- Updated: April 27th 2023 10:56 AM

Himachal Pradesh Hospital Fire: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਆਈਜੀਐਮਸੀ ਹਸਪਤਾਲ ਦੇ ਨਵੇਂ ਓਪੀਡੀ ਬਲਾਕ ਦੀ ਉਪਰਲੀ ਮੰਜ਼ਿਲ 'ਤੇ ਬਣੀ ਡਾਕਟਰਾਂ ਦੀ ਕੰਟੀਨ 'ਚ ਤੜਕਸਾਰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟਣ ਕਾਰਨ ਇਹ ਘਟਨਾ ਵਾਪਰੀ ਹੈ।


ਦੱਸ ਦਈਏ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਭੱਜਦੇ ਨਜ਼ਰ ਆਏ। ਜਦਕਿ ਹਸਪਤਾਲ ਦੇ ਕਰਮਚਾਰੀ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੁਰਾਣੀ ਇਮਾਰਤ ਤੋਂ ਆਈਜੀਐਮਸੀ ਨੂੰ ਜਾਂਦੀ ਸੜਕ ਟੁੱਟੀ ਹੋਈ ਹੈ। ਇਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਇੱਥੇ ਪੁੱਜਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਫਾਇਰ ਬ੍ਰਿਗੇਡ ਅੱਗ 'ਤੇ ਕਾਬੂ ਪਾਉਣ 'ਚ ਲੱਗੀ ਹੋਈ ਹੈ। ਦੱਸ ਦਈਏ ਕਿ ਸੈਂਕੜੇ ਦੀ ਗਿਣਤੀ ’ਚ ਮਰੀਜ਼ਾਂ ਦੇ ਸੇਵਾਦਾਰ ਕੰਟੀਨ ਵਿੱਚ ਖਾਣਾ ਖਾਂਦੇ ਹਨ।

ਇਹ ਵੀ ਪੜ੍ਹੋ: AC Tips To Save Money: ਗਰਮੀਆਂ 'ਚ AC ਤੁਹਾਡੀ ਜੇਬ ਕਰ ਰਿਹਾ ਖਾਲੀ, ਇਨ੍ਹਾਂ 5 ਤਰੀਕਿਆਂ ਨਾਲ ਘਟਾਓ ਆਪਣਾ ਬਿਜਲੀ ਦਾ ਬਿੱਲ

Related Post