PTC News
Search
🔍 Search

Mumbai ਦੇ ਕੁਰਲਾ ਵਿੱਚ 13 ਮੰਜ਼ਿਲਾ ਇਮਾਰਤ ਚ ਲੱਗੀ ਅੱਗ, 3 ਬੱਚਿਆਂ ਸਮੇਤ ਨੌਂ ਜ਼ਖਮੀ

ਬਿਜਲੀ ਦੀਆਂ ਤਾਰਾਂ ਅਤੇ ਡਕਟਾਂ ਰਾਹੀਂ ਫੈਲੀ ਅੱਗ, ਫਾਇਰਫਾਈਟਰਾਂ ਨੇ ਅੱਗ 'ਤੇ ਪਾਇਆ ਕਾਬੂ

By  Jaswinder Kaur October 20th 2026 12:56 PM

ਇਹ ਵੀ ਪੜ੍ਹੋ : 

ਇਹ ਵੀ ਜਰੂਰ ਦੇਖੋ : 

Fire breaks out in Mumbai's Kurla :  ਅੱਜ ਸਵੇਰੇ ਮੁੰਬਈ ਦੇ ਕੁਰਲਾ ਖੇਤਰ ਵਿੱਚ ਇੱਕ 13 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਦਰਅਸਲ ਇਹ ਅੱਗ ਬਿਜਲੀ ਦੇ ਡੱਕਟ ਵਿੱਚ ਲੱਗੀ ਸੀ, ਜਿਸ ਕਾਰਨ 3 ਬੱਚਿਆਂ ਸਮੇਤ ਨੌਂ ਲੋਕ ਜ਼ਖਮੀ ਹੋ ਗਏ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।  

ਅਧਿਕਾਰੀਆਂ ਅਨੁਸਾਰ ਕੁਰਲਾ ਵੈਸਟ ਵਿੱਚ ਕੋਹਿਨੂਰ ਐਚਡੀਆਈਐਲ ਇਮਾਰਤ ਨੰਬਰ 5 ਵਿੱਚ ਸਵੇਰੇ 6:53 ਵਜੇ ਦੇ ਕਰੀਬ ਅੱਗ ਲੱਗੀ। ਅੱਗ ਬਿਜਲੀ ਦੀਆਂ ਤਾਰਾਂ ਅਤੇ ਡਕਟਾਂ ਰਾਹੀਂ ਫੈਲ ਗਈ। ਫਾਇਰਫਾਈਟਰਾਂ ਨੇ ਸਵੇਰੇ 7:21 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਵਿੱਚ ਧੂੰਆਂ ਭਰ ਜਾਣ ਕਾਰਨ 8 ਲੋਕਾਂ ਨੇ ਦਮ ਘੁੱਟਣ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਇੱਕ ਵਿਅਕਤੀ ਦੇ ਸੱਜੇ ਪੈਰ ਵਿੱਚ ਸੱਟ ਲੱਗੀ। ਜ਼ਖਮੀਆਂ ਵਿੱਚ ਇੱਕ ਪੰਜ ਸਾਲ ਦਾ ਬੱਚਾ, ਦੋ ਕਿਸ਼ੋਰ ਲੜਕੀਆਂ ਅਤੇ ਇੱਕ ਬਜ਼ੁਰਗ ਵਿਅਕਤੀ ਸ਼ਾਮਲ ਹੈ। ਸਾਰਿਆਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ :  

ਦਿੱਲੀ 'ਚ ਦੁਸਹਿਰੇ 'ਤੇ ਸੁਰੱਖਿਆ ਘੇਰਾ ਸਖਤ, ਖੁਫੀਆ ਤੇ ਫਾਇਰ ਸੇਵਾਵਾਂ ਹਾਈ ਅਲਰਟ 'ਤੇ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਫਾਇਰ ਬ੍ਰਿਗੇਡ, ਪੁਲਿਸ, ਬਿਜਲੀ ਕੰਪਨੀ, 108 ਐਂਬੂਲੈਂਸ ਸੇਵਾ ਅਤੇ ਵਾਰਡ ਸਟਾਫ ਨੂੰ ਮਦਦ ਲਈ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੇ ਕਾਰਨ ਅਤੇ ਨੁਕਸਾਨ ਦੀ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਸੋਮਵਾਰ ਸਵੇਰੇ ਮੁੰਬਈ ਦੇ ਦਾਦਰ ਵੈਸਟ ਵਿੱਚ 50 ਮੰਜ਼ਿਲਾ ਕੋਹਿਨੂਰ ਸਕੁਏਅਰ ਟਾਵਰ ਵਿੱਚ ਅੱਗ ਲੱਗ ਗਈ ਸੀ। ਜਾਣਕਾਰੀ ਅਨੁਸਾਰ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇੱਕ ਹੋਟਲ ਦੀ ਰਸੋਈ ਵਿੱਚ ਅੱਗ ਲੱਗੀ ਸੀ। ਮੁੰਬਈ ਫਾਇਰ ਬ੍ਰਿਗੇਡ ਨੇ ਤੁਰੰਤ ਕਾਰਵਾਈ ਕੀਤੀ, ਜਿਸ ਨਾਲ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਫਾਇਰ ਵਿਭਾਗ ਦੇ ਕੰਟਰੋਲ ਰੂਮ ਨੂੰ ਸ਼ਿਵ ਸੈਨਾ ਭਵਨ ਦੇ ਸਾਹਮਣੇ ਸਥਿਤ ਇਸ ਵਪਾਰਕ ਇਮਾਰਤ ਵਿੱਚ ਅੱਗ ਲੱਗਣ ਬਾਰੇ ਸਵੇਰੇ 9:18 ਵਜੇ ਇੱਕ ਕਾਲ ਆਈ। ਸੱਤ ਮਿੰਟ ਬਾਅਦ ਸਵੇਰੇ 9:25 ਵਜੇ ਅੱਗ ਨੂੰ ਲੈਵਲ 1 ਵਜੋਂ ਸ਼੍ਰੇਣੀਬੱਧ ਕੀਤਾ ਗਿਆ। ਫਾਇਰਫਾਈਟਰਜ਼ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ।


Related Post