Faridkot ’ਚ ਪੈਟਰੋਲ ਪੰਪ ’ਤੇ ਹੋਈ ਫਾਇਰਿੰਗ; 1 ਜ਼ਖਮੀ, ਜਾਣੋ ਪੂਰਾ ਮਾਮਲਾ

By  Aarti January 3rd 2024 12:31 PM

Fariskot Firing: ਇੱਕ ਪਾਸੇ ਬੱਸ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੰਜਾਬ ’ਚ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਭੀੜ ਉਮੜ ਆਈ ਉੱਥੇ ਹੀ ਦੂਜੇ ਪਾਸੇ ਪੈਟਰੋਲ ਭਰਵਾਉਣ ਨੂੰ ਲੈ ਕੇ ਕਈ ਝਗੜੇ ਵੀ ਹੋਏ। ਇਸੇ ਤਰ੍ਹਾਂ ਦਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਤੇਲ ਪਵਾਉਣ ਨੂੰ ਲੈ ਗੋਲੀ ਚੱਲੀ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਕੁਝ ਨੌਜਵਾਨਾਂ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਦੇ ਲਈ ਆਏ ਜਿੱਥੇ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਨਾਲ ਬਹਿਸ ਹੋ ਗਈ। ਮਾਮਲਾ ਇੰਨ੍ਹਾਂ ਜਿਆਦਾ ਵਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਜਿਸ ਨਾਲ ਅਮਰਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਲੱਤ ’ਤੇ ਗੋਲੀ ਲੱਗੀ। 

ਫਿਲਹਾਲ ਪੀੜਤ ਨੌਜਵਾਨ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਬੱਸਾਂ ਤੇ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਪੈਟਰੋਲ ਭਰਵਾਉਣ ਦੇ ਲਈ ਲੋਕਾਂ ਦੀ ਹੋੜ ਲੱਗ ਗਈ। ਜਿਸ ਕਾਰਨ ਇੱਕ ਦੋ ਥਾਵਾਂ ’ਤੇ ਲੋਕਾਂ ਵਿਚਾਲੇ ਝੜਪਾਂ ਵੀ ਹੋਈਆਂ। 

ਇਹ ਵੀ ਪੜ੍ਹੋ: ਸੇਵਾਮੁਕਤ ਪੁਲਿਸ ਮੁਲਾਜ਼ਮ ਦਾ ਮੁੰਡਾ ਕੈਨੇਡਾ ਪੁਲਿਸ 'ਚ ਸੁਧਾਰ ਅਧਿਕਾਰੀ ਨਿਯੁਕਤ

Related Post