Thu, May 9, 2024
Whatsapp

ਸੇਵਾਮੁਕਤ ਪੁਲਿਸ ਮੁਲਾਜ਼ਮ ਦਾ ਮੁੰਡਾ ਕੈਨੇਡਾ ਪੁਲਿਸ 'ਚ ਸੁਧਾਰ ਅਧਿਕਾਰੀ ਨਿਯੁਕਤ

Written by  Jasmeet Singh -- January 03rd 2024 11:27 AM
ਸੇਵਾਮੁਕਤ ਪੁਲਿਸ ਮੁਲਾਜ਼ਮ ਦਾ ਮੁੰਡਾ ਕੈਨੇਡਾ ਪੁਲਿਸ 'ਚ ਸੁਧਾਰ ਅਧਿਕਾਰੀ ਨਿਯੁਕਤ

ਸੇਵਾਮੁਕਤ ਪੁਲਿਸ ਮੁਲਾਜ਼ਮ ਦਾ ਮੁੰਡਾ ਕੈਨੇਡਾ ਪੁਲਿਸ 'ਚ ਸੁਧਾਰ ਅਧਿਕਾਰੀ ਨਿਯੁਕਤ

ਮੋਹਾਲੀ: 24 ਸਾਲਾ ਜਸ਼ਨਪ੍ਰੀਤ ਸਿੰਘ ਬਰਾੜ ਮੁਕਤਸਰ ਪੁਲਿਸ ਤੋਂ ਸੇਵਾਮੁਕਤ ਹੋਏ ਸਹਾਇਕ ਸਬ-ਇੰਸਪੈਕਟਰ ਦੇ ਪੱਤਰ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਪੰਜਾਬ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ।  ਜਸ਼ਨਪ੍ਰੀਤ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਸੁਧਾਰ ਅਧਿਕਾਰੀ ਬਣ ਆਪਣੇ ਪਰਿਵਾਰ ਦਾ ਹੋਰ ਮਾਣ ਵਧਾਇਆ ਹੈ।

ਇੱਕ ਸੁਧਾਰ ਅਧਿਕਾਰੀ ਜੇਲ੍ਹ 'ਚ ਕੈਦੀਆਂ ਦੀ ਹਰਕਤਾਂ ਅਤੇ ਮਿਲਣ ਵਾਲਿਆਂ ਸੁਵਿਧਾਵਾਂ ਦੀ ਨਿਗਰਾਨੀ ਕਰਦਾ ਹੈ। ਇਥੇ ਦੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦਾ ਸਾਬਕਾ ਵਿਦਿਆਰਥੀ ਜਸ਼ਨਪ੍ਰੀਤ ਅਗਸਤ 2017 ਵਿੱਚ ਸਟੱਡੀ ਵੀਜ਼ੇ ’ਤੇ ਮੈਪਲ ਕੰਟਰੀ ਗਿਆ ਸੀ। ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਸ਼ਨਪ੍ਰੀਤ ਨੇ ਇੱਕ ਸ਼ਰਾਬ ਦੀ ਦੁਕਾਨ ਵਿੱਚ ਇੱਕ ਸੁਰੱਖਿਆ ਅਧਿਕਾਰੀ ਅਤੇ ਕਾਰਜਕਾਰੀ ਵਜੋਂ ਪਾਰਟ-ਟਾਈਮ ਕੰਮ ਕੀਤਾ।  


ਸਾਲ 2021 ਵਿੱਚ ਜਸ਼ਨਪ੍ਰੀਤ ਨੇ ਆਪਣੀ ਕੈਨੇਡੀਅਨ ਪੀ.ਆਰ. ਪ੍ਰਾਪਤ ਕੀਤੀ। ਆਪਣੀ ਮੇਹਨਤ ਦੇ ਬਲਬੂਤੇ ਜਸ਼ਨਪ੍ਰੀਤ ਨੇ 21 ਦਸੰਬਰ 2023 ਨੂੰ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਸੁਧਾਰ ਅਧਿਕਾਰੀ ਦਾ ਅਹੁਦਾ ਹਾਸਿਲ ਕੀਤਾ।

ਦਿ ਟ੍ਰਿਬਿਊਨ ਅਖ਼ਬਾਰ ਨੂੰ ਦਿੱਤੇ ਆਪਣੇ ਬਿਆਨ 'ਚ ਜਸ਼ਨਪ੍ਰੀ ਦੇ ਪਿਤਾ ਕੌਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ। 

ਕੌਰ ਸਿੰਘ ਸਾਲ 1992 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਅਤੇ ਇੱਕ ASI ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਕਿਹਾ ਕਿ ਮੇਰਾ ਬੇਟੇ ਨੇ 2 ਜਨਵਰੀ ਨੂੰ ਕੈਨੇਡਾ ਵਿੱਚ ਬਤੌਰ ਸੁਧਾਰ ਅਧਿਕਾਰੀ ਡਿਊਟੀ ਜੁਆਇਨ ਕੀਤੀ ਹੈ। 

ਕੌਰ ਸਿੰਘ ਦੀ ਧੀ ਅਤੇ ਜਸ਼ਨਪ੍ਰੀਤ ਦੀ ਭੈਣ ਵੀ ਕੈਨੇਡਾ ਵਿੱਚ ਸੈਟਲ ਹੈ ਅਤੇ ਇੱਕ ਪ੍ਰਾਈਵੇਟ ਦੰਦਾਂ ਦੇ ਡਾਕਟਰ ਵਜੋਂ ਕੰਮ ਕਰ ਰਹੀ ਹੈ। 

ਬਰਾੜ ਪਰਿਵਾਰ ਪਿੰਡ ਕੋਟਲੀ ਸੰਘਰ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਹਿਲਾਂ ਵਿਦੇਸ਼ ਵਿੱਚ ਸਰਕਾਰੀ ਨੌਕਰੀ ਨਹੀਂ ਮਿਲੀ ਸੀ।

ਇਹ ਵੀ ਪੜ੍ਹੋ:

-

  • Tags

Top News view more...

Latest News view more...