Chaitra Navratri: ਅੱਜ ਤੋਂ ਸ਼ੁਰੂ ਚੇਤ ਦੇ ਨਰਾਤੇ, ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਗਏ ਹਨ, ਜੋ ਕਿ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋ ਜਾਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ।

By  Ramandeep Kaur March 22nd 2023 10:00 AM -- Updated: March 22nd 2023 10:04 AM

Chaitra Navratri: ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਗਏ ਹਨ, ਜੋ ਕਿ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋ ਜਾਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ।

22 ਮਾਰਚ ਤੋਂ ਸ਼ੁਰੂ ਹੋ ਰਹੇ ਦੇ ਚੇਤ ਨਰਾਤਿਆਂ ਦੇ ਪਹਿਲੇ ਦਿਨ, ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। 

ਉਥੇ ਹੀ ਸੀਐਮ ਭਗਵੰਤ ਮਾਨ ਨੇ ਟਵੀਟ ਕਰ ਚੇਤ ਦੇ ਨਰਾਤਿਆਂ ਦੇ ਪਾਵਨ ਮੌਕੇ 'ਤੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਚੇਤ ਦੇ ਨਰਾਤਿਆਂ ਦੇ ਸ਼ੁੱਭ ਮੌਕੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਕਾਮਨਾ ਕਰਦਾ ਹਾਂ ਇਹ ਨਰਾਤੇ ਸਭਨਾਂ ਦੇ ਵਿਹੜੇ ਖੁਸ਼ੀਆਂ-ਖੇੜੇ, ਤੰਦਰੁਸਤੀਆਂ ਤੇ ਤਰੱਕੀਆਂ ਲੈ ਕੇ ਆਉਣ…।


ਚੇਤ ਦੇ ਨਰਾਤਿਆਂ ਦੇ ਪਾਵਨ ਮੌਕੇ ਤੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਵੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਆਪਣੇ ਟਵੀਟ ਲਿਖਿਆ ਕਿ 'ਨਰਾਤਿਆਂ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।  ਸ਼ਰਧਾ ਅਤੇ ਭਗਤੀ ਦੇ ਇਸ ਪਾਵਨ - ਪਵਿੱਤਰ ਮੌਕੇ ਦੇਸ਼ ਵਾਸੀਆਂ ਦੇ ਜੀਵਨ ਨੂੰ ਸੁੱਖ ਅਤੇ ਸੁਭਾਗ ਨਾਲ ਰੋਸ਼ਨ ਕਰੇ। ਜੈ ਮਾਤਾ ਦੀ !


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵੀ ਦੇਸ਼ ਵਾਸ਼ੀਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਗਈ।

ਇਹ ਵੀ ਪੜ੍ਹੋ: Earthquake hits Pakistan: ਪਾਕਿਸਤਾਨ ’ਚ ਭੂਚਾਲ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖਮੀ

Related Post