Ludhiana News : ਪੰਜ ਸਾਲਾਂ ਦੀ ਮਹਿਰੀਨ ਨੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਗਮਾ

ਮਹਿਰੀਨ ਦੇ ਪਿਤਾ ਦਾ ਆਖਣਾ ਹੈ,ਕਿ ਮਹਿਰੀਨ ਤਿੰਨ ਸਾਲਾਂ ਦੀ ਉਮਰ ਤੋਂ ਹੀ, ਹੱਥਾਂ ਅਤੇ ਪੈਰਾਂ ਨਾਲ,ਖੇਡਦੀ ਸੀ, ਬੜੀ ਫੁਰਤੀ ਦੇ ਨਾਲ ਹੱਥ ਅਤੇ ਪੈਰ ਚਲਾਉਂਦੀ ਸੀ, ਜਿਸ ਤੋਂ ਬਾਅਦ ਮਹਿਰੀਨ ਦੇ ਪਿਤਾ ਮਹਿਰੀਨ ਨੂੰ ਕਰਾਟੇ ਦੀ ਟ੍ਰੇਨਿੰਗ ਦਵਾਈ, ਜਿਸ ਤੋਂ ਬਾਅਦ ਮਹਿਰੀਨ ਨੇ ਸਕੂਲ ਲੇਵਲ ਅਤੇ ਜ਼ਿਲ੍ਹਾ ਪੱਧਰੀ ਸੂਬਾ ਪੱਧਰੀ

By  Aarti July 5th 2026 04:15 PM

Ludhiana News : ਲੁਧਿਆਣਾ ਦੀ ਪੰਜ ਸਾਲਾ ਮਹਿਰੀਨ ਨੇ ਮਲੇਸ਼ੀਆ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਲਿਆ, ਜਿਸ ਉਮਰ ਵਿੱਚ ਬੱਚੇ ਖਿਡੋਣਿਆਂ ਦੇ ਨਾਲ ਖੇਡਦੇ ਹਨ,ਊਸ ਉਮਰ ਵਿੱਚ ਲੁਧਿਆਣਾ ਦੀ ਮਹਿਰੀਨ ਨੇ, ਹੁਣ ਤਕ ਤਿੰਨ ਸਾਲਾਂ ਦੀ ਉਮਰ ਤੋਂ ਲੈ ਕੇ ਪੰਜ ਸਾਲਾਂ ਦੀ ਉਮਰ ਤੱਕ ਅੱਠ ਦੇ ਕਰੀਬ ਮੈਡਲ ਜਿੱਤ ਲਏ ਹਨ। ਦੱਸ ਦਈਏ ਕਿ ਇਸ ਜਿੱਤ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪੰਜ ਸਾਲ ਦੀ ਮਹਿਰੀਨ ਨੂੰ ਸਨਮਾਨਿਤ ਵੀ ਕੀਤਾ। 

ਦੱਸ ਦਈਏ ਕਿ ਮਹਿਰੀਨ ਦੀ ਉਮਰ ਸਿਰਫ ਪੰਜ ਸਾਲਾਂ, ਤਿੰਨ ਸਾਲਾਂ ਦੀ ਉਮਰ ਤੋਂ ਹੀ ਮਹਿਰੀਨ,ਕਰਾਟੇ ਮੁਕਾਬਲਿਆਂ  ਵਿੱਚ ਹਿੱਸਾ ਲੈ ਰਹੀ ਹੈ, ਮਹਰੀਨ ਨੇ ਇਸ ਛੋਟੀ ਜਿਹੀ ਉਮਰ ਦੇ ਵਿੱਚ ਜਿਲ੍ਹਾ ਬਾਈ ਸਟੇਟ ਵਾਈਜ ਅਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਤੋਂ ਵੀ ਕਈ ਮੈਡਲ ਜਿੱਤੇ ਨੇ, ਇਸ ਛੋਟੀ ਜਿਹੀ ਮਾਸੂਮ ਮਹਿਰੀਨ ਦਾ ਆਖਣਾ ਹੈ ਕਿ ਉਹ ਵੱਡੇ ਹੋ ਕੇ ਵੱਡਾ ਅਫਸਰ ਬਣਨਾ ਚਾਹੁੰਦੀ ਹੈ। 

ਮਹਿਰੀਨ ਦੇ ਪਿਤਾ ਦਾ ਆਖਣਾ ਹੈ,ਕਿ ਮਹਿਰੀਨ ਤਿੰਨ ਸਾਲਾਂ ਦੀ ਉਮਰ ਤੋਂ ਹੀ, ਹੱਥਾਂ ਅਤੇ ਪੈਰਾਂ ਨਾਲ,ਖੇਡਦੀ ਸੀ, ਬੜੀ ਫੁਰਤੀ ਦੇ ਨਾਲ ਹੱਥ ਅਤੇ ਪੈਰ ਚਲਾਉਂਦੀ ਸੀ, ਜਿਸ ਤੋਂ ਬਾਅਦ ਮਹਿਰੀਨ ਦੇ ਪਿਤਾ ਮਹਿਰੀਨ ਨੂੰ ਕਰਾਟੇ ਦੀ ਟ੍ਰੇਨਿੰਗ ਦਵਾਈ, ਜਿਸ ਤੋਂ ਬਾਅਦ ਮਹਿਰੀਨ ਨੇ ਸਕੂਲ ਲੇਵਲ ਅਤੇ ਜ਼ਿਲ੍ਹਾ ਪੱਧਰੀ ਸੂਬਾ ਪੱਧਰੀ, ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਅਤੇ ਕਈ ਮੈਡਲ ਹਾਸਿਲ ਕੀਤੇ। ਨਾਲ ਹੀ ਮਹਰੀਨ ਦੀ ਮਾਂ ਦਾ ਆਖਣਾ ਹੈ ਕਿ,ਮਹਿਰੀਨ ਦੀ ਇੱਕ ਹੋਰ ਵੱਡੀ ਭੈਣ ਹੈ,ਜੋ ਬਾਸਕਿਟਬਾਲ ਦੀ ਖਿਡਾਰਨ ਹੈ ਅਤੇ ਉਹ ਆਪਣੀਆਂ ਦੋਹੇ ਕੁੜੀਆਂ ਨੂੰ ਇੱਕ ਵੱਡੇ ਮੁਕਾਮ ਤੇ ਪਹੁੰਚਾਣਾ ਚਾਹੁੰਦੀ ਹੈ।  

ਉਧਰ ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ  ਵਿੱਚ ਮਹਿਰੀਨ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਤੇ ਮਹਿਰੀਨ ਨੂੰ ਸਨਮਾਨਿਤ ਵੀ ਕੀਤਾ। 

ਇਹ ਵੀ ਪੜ੍ਹੋ : Sri Akal Takht Sahib ਨੇ ਮੁੜ ਪੰਜਾਬ ਸਰਕਾਰ ਨੂੰ ਭੇਜਿਆ ਪੱਤਰ ; ਬੇਅਦਬੀ ਐਕਟ ’ਚ ਸੋਧਾਂ ਲਈ ਦਿੱਤਾ ਗਿਆ ਹੈ 1 ਮਹੀਨੇ ਦਾ ਸਮਾਂ

Related Post