Sat, Jul 4, 2026
Whatsapp

E15 Diesel: ਈਥਾਨੌਲ ਵਾਲੇ ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਦੀ ਵਾਰੀ, 15% ਮਿਸ਼ਰਣ ਨਾਲ ਹੋਵੇਗੀ ਸ਼ੁਰੂਆਤ- ਨਿਤਿਨ ਗਡਕਰੀ

E15 Diesel: ਪੈਟਰੋਲ ਵਿੱਚ ਈਥਾਨੌਲ ਮਿਲਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਡੀਜ਼ਲ ਵਿੱਚ ਵੀ ਇਸ ਨੂੰ ਮਿਲਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ

Reported by:  PTC News Desk  Edited by:  Amritpal Singh -- July 04th 2026 09:25 PM
E15 Diesel: ਈਥਾਨੌਲ ਵਾਲੇ ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਦੀ ਵਾਰੀ, 15% ਮਿਸ਼ਰਣ ਨਾਲ ਹੋਵੇਗੀ ਸ਼ੁਰੂਆਤ- ਨਿਤਿਨ ਗਡਕਰੀ

E15 Diesel: ਈਥਾਨੌਲ ਵਾਲੇ ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਦੀ ਵਾਰੀ, 15% ਮਿਸ਼ਰਣ ਨਾਲ ਹੋਵੇਗੀ ਸ਼ੁਰੂਆਤ- ਨਿਤਿਨ ਗਡਕਰੀ

E15 Diesel: ਪੈਟਰੋਲ ਵਿੱਚ ਈਥਾਨੌਲ ਮਿਲਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਡੀਜ਼ਲ ਵਿੱਚ ਵੀ ਇਸ ਨੂੰ ਮਿਲਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੈਵਿਕ ਈਂਧਨ 'ਤੇ ਭਾਰਤ ਦੀ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਵਿੱਚ ਵੀ 15 ਫੀਸਦੀ ਈਥਾਨੌਲ ਮਿਲਾਇਆ ਜਾਵੇਗਾ। ਨਿਤਿਨ ਗਡਕਰੀ ਨੇ ਕਿਹਾ ਕਿ ਈਥਾਨੌਲ ਨਾਲ ਵਾਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਇਸ ਨਾਲ ਅਰਥਵਿਵਸਥਾ 'ਤੇ ਆਯਾਤ ਦਾ ਦਬਾਅ ਵੀ ਘੱਟ ਹੁੰਦਾ ਹੈ।

ਸਰਕਾਰ ਦੇ ਈਂਧਨ ਦੇ ਵਿਕਲਪਾਂ 'ਤੇ ਰਣਨੀਤੀ ਬਣਾਉਣ ਨੂੰ ਲੈ ਕੇ ਨਿਤਿਨ ਗਡਕਰੀ ਨੇ ਕਿਹਾ ਕਿ ਡੀਜ਼ਲ ਵਿੱਚ ਸਿੱਧੇ ਤੌਰ 'ਤੇ ਈਥਾਨੌਲ ਨੂੰ ਨਹੀਂ ਮਿਲਾਇਆ ਜਾਵੇਗਾ ਬਲਕਿ ਇਸ ਦਾ ਆਈਸੋਬਿਊਟੇਨੌਲ ਸੋਲਿਊਸ਼ਨ ਬਣਾ ਕੇ ਉਸ ਨੂੰ ਈਥਾਨੌਲ ਵਿੱਚ ਮਿਲਾਇਆ ਜਾਵੇਗਾ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਤਕਨੀਕੀ ਤੌਰ 'ਤੇ ਪ੍ਰੀਖਣ ਤੋਂ ਗੁਜ਼ਰ ਚੁੱਕੀ ਹੈ ਅਤੇ ਈਥਾਨੌਲ ਨੂੰ ਪਹਿਲਾਂ ਆਈਸੋਬਿਊਟੇਨੌਲ ਵਿੱਚ ਪਰਿਵਰਤਿਤ ਕਰਨ ਤੋਂ ਬਾਅਦ ਉਸ ਨੂੰ ਡੀਜ਼ਲ ਵਿੱਚ ਮਿਲਾਇਆ ਜਾਵੇਗਾ। ਸ਼ੁਰੂਆਤੀ ਤੌਰ 'ਤੇ ਡੀਜ਼ਲ ਵਿੱਚ 15 ਫੀਸਦੀ ਆਈਸੋਬਿਊਟੇਨੌਲ ਦਾ ਮਿਸ਼ਰਣ ਕੀਤਾ ਜਾਵੇਗਾ। ਇਹ ਭਾਰਤ ਦੇ ਊਰਜਾ ਖੇਤਰ ਵਿੱਚ ਆਤਮਨਿਰਭਰਤਾ ਵੱਲ ਵਧਣ ਅਤੇ ਟ੍ਰਾਂਸਪੋਰਟੇਸ਼ਨ ਵਿੱਚ ਕਲੀਨ ਐਨਰਜੀ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਹੋਵੇਗਾ।


ਨਿਤਿਨ ਗਡਕਰੀ ਨੇ ਕਿਹਾ ਕਿ ਡੀਜ਼ਲ ਵਿੱਚ ਆਈਸੋਬਿਊਟੇਨੌਲ ਜੋ ਕਿ ਈਥਾਨੌਲ ਦਾ ਹੀ ਇੱਕ ਰੂਪ ਹੈ, ਇਸ ਨੂੰ ਮਿਲਾਉਣ ਨੂੰ ਲੈ ਕੇ ਚੱਲ ਰਹੀ ਟੈਸਟਿੰਗ ਦੇ ਨਤੀਜੇ ਕਾਫੀ ਚੰਗੇ ਆਏ ਹਨ। ਇਸ ਦਾ ਪਾਇਲਟ ਪ੍ਰੋਜੈਕਟ ਕਾਫੀ ਸਫਲ ਰਿਹਾ ਹੈ ਅਤੇ ਹੁਣ ਇਸ ਨੂੰ ਗਰਾਊਂਡ ਲੈਵਲ 'ਤੇ ਮਿਲਾਉਣ ਦੀ ਤਿਆਰੀ ਹੈ। ਇਸ ਦਾ ਪ੍ਰੀਖਣ ਕਰਨ ਲਈ ਅਸੀਂ 100 ਫੀਸਦੀ ਈਥਾਨੌਲ ਅਤੇ ਆਈਸੋਬਿਊਟੇਨੌਲ ਦੇ ਨਾਲ ਦੋ ਜਨਰੇਟਰਾਂ ਨੂੰ ਚਲਾਇਆ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਹੁਣ ਇੰਜਣ ਇਸ ਤਰ੍ਹਾਂ ਦੇ ਈਂਧਨ 'ਤੇ ਚੱਲਣ ਲਈ ਪੂਰੀ ਤਰ੍ਹਾਂ ਸਮਰੱਥ ਹੋ ਚੁੱਕੇ ਹਨ।

E20 ਪੈਟਰੋਲ 'ਤੇ ਵਿਵਾਦ ਤੋਂ ਬਾਅਦ ਆਇਆ ਬਿਆਨ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਪੈਟਰੋਲੀਅਮ ਮੰਤਰਾਲੇ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਈ-20 ਪੈਟਰੋਲ ਨੂੰ ਵਾਹਨਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਗਡਕਰੀ ਨੇ ਕਿਹਾ ਹੈ ਕਿ ਆਈਸੋਬਿਊਟੇਨੌਲ ਨੈਕਸਟ ਜਨਰੇਸ਼ਨ ਦਾ ਬਾਇਓਫਿਊਲ ਹੈ ਜੋ ਕਾਫੀ ਬਿਹਤਰ ਪ੍ਰਦਰਸ਼ਨ ਕਰਦਾ ਹੈ। ਆਈਸੋਬਿਊਟੇਨੌਲ ਦੀ ਐਨਰਜੀ ਡੈਂਸਿਟੀ ਕਾਫੀ ਬਿਹਤਰ ਹੈ ਅਤੇ ਇਹ ਭਵਿੱਖ ਦਾ ਈਂਧਨ ਬਣਨ ਦੇ ਕਾਬਲ ਹੈ। ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰਾਲੇ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਈ-20 ਪੈਟਰੋਲ ਦੀ ਵਜ੍ਹਾ ਨਾਲ ਵਾਹਨਾਂ ਦੇ ਇੰਜਣ ਖਰਾਬ ਹੋ ਰਹੇ ਹਨ ਅਤੇ ਇੰਸ਼ੋਰੈਂਸ ਕੰਪਨੀਆਂ ਉਨ੍ਹਾਂ ਦੀ ਵਾਰੰਟੀ ਲੈਣ ਤੋਂ ਮਨ੍ਹਾ ਕਰ ਰਹੀਆਂ ਹਨ।

ਭਾਰਤ ਨੇ ਪ੍ਰਾਪਤ ਕਰ ਲਿਆ ਈ-20 ਪੈਟਰੋਲ ਦਾ ਟੀਚਾ

ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਭਾਰਤ ਸਰਕਾਰ ਨੇ ਪੈਟਰੋਲ ਵਿੱਚ 20 ਫੀਸਦੀ ਈਥਾਨੌਲ ਮਿਲਾਉਣ ਦਾ ਟੀਚਾ ਤੈਅ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਹੈ। ਭਾਰਤ ਨੇ ਈ-20 ਪੈਟਰੋਲ ਦੀ ਵਿਕਰੀ ਦਸੰਬਰ 2025 ਤੋਂ ਪੂਰੀ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਤੈਅ ਸ਼ਡਿਊਲ ਤੋਂ ਕਾਫੀ ਪਹਿਲਾਂ ਹੈ। ਅਧਿਕਾਰਤ ਅੰਕੜਿਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਸਰਕਾਰ ਦੇ ਖਜ਼ਾਨੇ ਵਿੱਚ 1.90 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ। E20 ਪੈਟਰੋਲ ਨਾਲ ਨਾ ਸਿਰਫ ਭਾਰਤ 'ਤੇ ਆਯਾਤ ਦਾ ਬੋਝ ਘੱਟ ਹੋਇਆ ਹੈ, ਬਲਕਿ ਕਾਰਬਨ ਦਾ ਉਤਸਰਜਨ ਘਟਾਉਣ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਵੀ ਸਫਲਤਾ ਹਾਸਲ ਹੋਈ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK