Thu, Jul 23, 2026
Whatsapp

Punjab MC Polls Live Updates : ਗੁਰੂ ਹਰਸਹਾਏ 'ਚ 'ਆਪ' ਸਾਫ਼, ਕਾਂਗਰਸ ਨੇ ਜਿੱਤੇ 13 ਵਾਰਡ, ਮਮਦੋਟ ਦੇ ਦੋਵੇਂ ਵਾਰਡ ਅਕਾਲੀ ਦਲ ਦੇ ਹਿੱਸੇ

ਦੱਸ ਦਈਏ ਕਿ ਕੁੱਲ 95 ਵਾਰਡਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਦੇ ਨਤੀਜੇ ਸ਼ਾਮ 5 ਵਜੇ ਤੱਕ ਐਲਾਨੇ ਜਾਣਗੇ। ਦੱਸ ਦਈਏ ਕਿ ਨਾਮਜ਼ਦਗੀ ਪ੍ਰਕਿਰਿਆ 25 ਜੂਨ ਤੱਕ ਜਾਰੀ ਰਹੀ ਸੀ।

Reported by:  PTC News Desk  Edited by:  Aarti -- July 05th 2026 09:27 AM -- Updated: July 05th 2026 03:07 PM
Punjab MC Polls Live Updates : ਗੁਰੂ ਹਰਸਹਾਏ 'ਚ 'ਆਪ' ਸਾਫ਼, ਕਾਂਗਰਸ ਨੇ ਜਿੱਤੇ 13 ਵਾਰਡ, ਮਮਦੋਟ ਦੇ ਦੋਵੇਂ ਵਾਰਡ ਅਕਾਲੀ ਦਲ ਦੇ ਹਿੱਸੇ

Punjab MC Polls Live Updates : ਗੁਰੂ ਹਰਸਹਾਏ 'ਚ 'ਆਪ' ਸਾਫ਼, ਕਾਂਗਰਸ ਨੇ ਜਿੱਤੇ 13 ਵਾਰਡ, ਮਮਦੋਟ ਦੇ ਦੋਵੇਂ ਵਾਰਡ ਅਕਾਲੀ ਦਲ ਦੇ ਹਿੱਸੇ

  • 03:07 PM, Jul 05 2026
    EVM ਮਸ਼ੀਨ ਰਾਹੀ ਪੈ ਰਹੀਆਂ MC ਦੀਆਂ ਵੋਟਾਂ Hoshiarpur 'ਚ ਦੇਖੋ ਅਨੋਖੀ ਤਸਵੀਰ

  • 10:54 AM, Jul 05 2026
    ਅੱਜ ਪੰਜਾਬ 'ਚ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਿੰਗ

  • 10:37 AM, Jul 05 2026
    ਜਲਾਲਾਬਾਦ ਨਗਰ ਕੌਂਸਲ ਚੋਣਾਂ
    • ਵੋਟਿੰਗ ਦੌਰਾਨ ਆਪਸ ’ਚ ਭਿੜੇ AAP ਤੇ ਕਾਂਗਰਸੀ ਵਰਕਰ
    • ਵਾਰਡ ਨੰਬਰ 5 ’ਚ ਪੋਲਿੰਗ ਦੌਰਾਨ ਹੋਈ ਝੜਪ
    • ਦੋਹਾਂ ਪਾਰਟੀਆਂ ਦੇ ਵਰਕਰਾਂ ਨੇ ਲਗਾਏ ਵੋਟਾਂ ਖਰੀਦਣ ਦੇ ਇਲਜ਼ਾਮ
    • MLA ਗੋਲਡੀ ਕੰਬੋਜ ’ਤੇ ਲੱਗੇ ਕਾਂਗਰਸੀ ਵਰਕਰਾਂ ਨੂੰ ਧੱਕਾ ਮਾਰਨ ਦੇ ਇਲਜ਼ਾਮ

Punjab Municipal Corporation Election Update :  ਪੰਜਾਬ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਨਗਰ ਨਿਗਮ, ਗੁਰੂ ਹਰਸਹਾਏ ਨਗਰ ਕੌਂਸਲ, ਜਲਾਲਾਬਾਦ ਨਗਰ ਕੌਂਸਲ ਅਤੇ ਮਮਦੋਟ ਨਗਰ ਪੰਚਾਇਤ ਵਿੱਚ ਵੋਟਾਂ ਪੈ ਰਹੀਆਂ ਹਨ।  ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੇ ਦਾਅਵੇ ਕੀਤੇ ਗਏ ਹਨ। 

ਦੱਸ ਦਈਏ ਕਿ ਕੁੱਲ 95 ਵਾਰਡਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਦੇ ਨਤੀਜੇ ਸ਼ਾਮ 5 ਵਜੇ ਤੱਕ ਐਲਾਨੇ ਜਾਣਗੇ।  ਦੱਸ ਦਈਏ ਕਿ ਨਾਮਜ਼ਦਗੀ ਪ੍ਰਕਿਰਿਆ 25 ਜੂਨ ਤੱਕ ਜਾਰੀ ਰਹੀ ਸੀ। 

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵੋਟਿੰਗ 5 ਜੁਲਾਈ ਯਾਨੀ ਅੱਜ ਹੋ ਰਹੀ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਜਿਸ ਨਾਲ ਪ੍ਰਕਿਰਿਆ ਪਾਰਦਰਸ਼ੀ ਅਤੇ ਤੇਜ਼ ਹੋਵੇਗੀ। ਵੋਟਿੰਗ ਖਤਮ ਹੋਣ ਤੋਂ ਬਾਅਦ, ਉਸੇ ਦਿਨ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਵੀ ਕੀਤੀ ਜਾਵੇਗੀ।

ਹੁਸ਼ਿਆਰਪੁਰ ’ਚ ਵੋਟਿੰਗ ਪ੍ਰਕਿਰਿਆ ਜਾਰੀ 

ਨਗਰ ਨਿਗਮ ਹੁਸ਼ਿਆਰਪੁਰ ਦੀਆਂ ਚੋਣਾਂ ਦੀ ਪ੍ਰਕਿਰਿਆ ਜਾਰੀ ਹੈ। ਸ਼ਹਿਰ ਵਿੱਚ 139 ਬੂੱਥ ਬਣਾਏ ਗਏ ਹਨ ਅਤੇ 12 ਬੂਥ ਸੰਵੇਦਨਸ਼ੀਲ ਹਨ ਜਿਸ ਨੇ ਨੂੰ ਲੈਕੇ ਪੁਲਿਸ ਦੀ ਸਖ਼ਤ ਸੁਰੱਖਿਆ ਵਿੱਚ ਵੋਟਾਂ ਪਵਾਉਣ ਦਾ ਕੰਮ ਚੱਲ ਰਿਹਾ ਹੈ। ਚੋਣ ਪ੍ਰਕਿਰਿਆ CCTV ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਥਾਣਾ ਸਿਟੀ ਮੁਖੀ ਗੁਰਸਾਹਿਬ ਸਿੰਘ ਨੇ ਦੀਆ ਕਿ ਸੀਨੀਅਰ ਅਧਿਕਾਰੀ ਖਾਸ ਕਰ ਕੇ ਪੂਰੀ ਨਿਗਾਰਨੀ ਰੱਖ ਰਹੇ ਹਨ। 

ਇਹ ਵੀ ਪੜ੍ਹੋ  : Lawrence Bishnoi Gang ਦੇ 2 ਸ਼ੂਟਰ ਐਨਕਾਊਂਟਰ ’ਚ ਢੇਰ; ਕਾਂਸਟੇਬਲ ਨੂੰ ਲੱਗੀ ਗੋਲੀ, ਇਸ ਮਾਮਲੇ ’ਚ ਹੋਈ ਕਾਰਵਾਈ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK